Saturday, 31 July 2021

ਅਜਨੋਹਾ ਪੁਲਸ ਚੌਕੀ ਦੀ ਪੁਲੀਸ ਘੂਕ ਸੁੱਤੀ ਇਲਾਕੇ ਚ ਟਰੈਫਿਕ ਨਿਯਮਾਂ ਦੀਆਂ ਉੱਡ ਰਹੀਆਂ ਧੱਜੀਆਂ

ਹੁਸ਼ਿਆਰਪੁਰ, 31 ਜੁਲਾਈ (ਤਰਸੇਮ ਦੀਵਾਨਾ)- ਅਜਨੋਹਾ ਚੌਕੀ ਦੇ ਅਧੀਨ ਪੈਦੇ ਪਿੰਡਾ ਵਿੱਚ  ਆਏ ਦਿਨ ਹੋ ਰਹੇ ਸੜਕ ਹਾਦਸਿਆਂ ਵਿੱਚ ਕਈ ਰਾਹਗੀਰਾਂ ਦੀਆਂ ਜਾਨਾਂ ਕੌਡੀਆਂ ਦੇ ਭਾਅ ਜਾ ਰਹੀਆਂ ਹਨ। ਪੰਜਾਬ ਵਿੱਚ ਟੁੱਟੀਆਂ ਸੜਕਾਂ ਦੇ ਨਾਲ ਨਾਲ ਕਿਸੇ ਹੱਦ ਤੱਕ ਇਲਾਕੇ ਦੇ ਪੁਲਸ ਅਧਿਕਾਰੀ ਵੀ ਜ਼ਿੰਮੇਵਾਰ ਹਨ। ਕਿਉਂਕਿ ਅਜਨੋਹਾ ਇਲਾਕੇ ਵਿਚ ਘੁੰਮ ਰਹੇ ਓਵਰਲੋਡ ਵਾਹਨ ਟ੍ਰੈਫਿਕ ਨਿਯਮਾਂ ਦੀਆਂ ਸ਼ਰ੍ਹੇਆਮ ਧੱਜੀਆਂ ਉਡਾ ਰਹੇ ਆਮ ਹੀ ਦੇਖਣ ਨੂੰ ਮਿਲ ਰਹੇ ਹਨ। ਜਿਨ੍ਹਾਂ ਤੇ ਪੁਲਸ ਪ੍ਰਸ਼ਾਸਨ ਵਲੋਂ ਕੋਈ ਕਾਰਵਾਈ ਨਹੀਂ ਕੀਤੀ ਜਾ ਰਹੀ। ਅਜਿਹੇ ਓਵਰਲੋਡ ਵਾਹਨ ਸਡ਼ਕ ਹਾਦਸਿਆਂ ਨੂੰ ਸੱਦਾ ਦੇ ਰਹੇ ਹਨ। ਇਸ ਤੋਂ ਇਲਾਵਾ ਇਲਾਕੇ ਵਿੱਚ ਦੋ ਪਹੀਆ ਵਾਹਨਾਂ ਤੇ ਵੀ ਦੋ ਤੋਂ ਵੱਧ ਵਿਅਕਤੀ ਸਵਾਰ ਹੋ ਕੇ ਘੁੰਮ ਰਹੇ ਹਨ। ਪ੍ਰੰਤੂ ਅਜਨੋਹਾ ਚੌਕੀ ਦੀ ਪੁਲਸ ਦਾ ਇਸ ਵੱਲ ਕੋਈ ਧਿਆਨ ਨਹੀਂ ਜਾ ਰਿਹਾ। ਜਦਕਿ ਦੋ ਪਹੀਆ ਵਾਹਨਾਂ ਤੇ ਦੋ ਤੋਂ ਵੱਧ ਸਵਾਰੀਆਂ ਦੀ ਕਾਨੂੰਨ ਇਜਾਜ਼ਤ ਨਹੀਂ ਦਿੰਦਾ। ਇਲਾਕੇ ਵਿਚ ਅਪਰਾਧੀ ਪੁਲਸ ਤੋਂ ਬੇਖੌਫ ਹੋ ਕੇ ਅਪਰਾਧਿਕ ਮਾਮਲਿਆਂ ਨੂੰ ਅੰਜਾਮ ਦੇ ਰਹੇ ਹਨ। ਪਰੰਤੂ ਪੁਲਸ ਪ੍ਰਸ਼ਾਸਨ ਕੁੰਭਕਰਨੀ ਨੀਂਦ ਤੋਂ ਜਾਗਣ ਦਾ ਨਾਂ ਨਹੀਂ ਲੈ ਰਿਹਾ। ਪੁਲੀਸ ਦੀ ਅਜਿਹੀ ਲਾਪ੍ਰਵਾਹੀ ਕਾਰਨ ਇਲਾਕੇ ਵਿੱਚ ਸੜਕ ਹਾਦਸੇ ਤੇ ਅਪਰਾਧਿਕ ਮਾਮਲਿਆਂ ਨੂੰ ਬੜ੍ਹਾਵਾ ਮਿਲ ਰਿਹਾ ਹੈ।

No comments:

Post a Comment