Thursday, 29 July 2021

ਸੂਫੀ ਗਾਇਕ ਰਾਊਤ ਰਾਜਪੂਤ ਭੋਗਪੁਰ ਜੀ ਨੂੰ ਉਡੀਸਾ ਵਿੱਚ ਵਿਸ਼ੇਸ਼ ਸਨਮਾਨਤ ਕੀਤਾ ਗਿਆ

Breaking news...
ਭੋਗਪੁਰ 29 ਜੁਲਾਈ (ਖ਼ਬਰਸਾਰ ਪੰਜਾਬ)- ਬੀਤੇ ਦਿਨ ਉਡੀਸਾ ਦੇ ਜਿਲ੍ਹਾ ਕੇਂਦਰਾਪੁਰਾ ਵਿਖੇ ਆਲ਼ੀ ਸ਼ਹਿਰ ਮਹੋਚਬ ਬੜੀ ਧੂੰਮਧਾਮ ਨਾਲ ਅਤੇ ਸ਼ਰਧਾ ਪੂਰਬਕ ਮਨਾਇਆ ਗਿਆ। ਜਿਸ ਵਿੱਚ ਮੁੱਖ ਮਹਿਮਾਨ ਆਲ਼ੀ ਸ਼ਹਿਰ ਦੇ ਅੱਮ.ਐਲ.ਏ ਸ਼੍ਰੀ ਦਵਿੰਦਰ ਕੁਮਾਰ ਸ਼ਰਮਾ ਅਤੇ ਚਿਰੰਜਿਵ ਦਾਸ ਬਸੰਤ ਨਨਾ ਸ਼੍ਰੀ ਬਨਮਾਲੀ ਰਾਊਤ ਮਨੋਰੰਜਨ ਸਾਮਲ, ਨਿਰੰਜਨ ਬੇਹੇਰਾ, ਅਲੇਖ ਸ਼ਰਮਾ, ਤੁਸਾਰ ਸਾਹੂ, ਪ੍ਰਮੋਧ ਮਲਿਕ ਅਤੇ ਇਲੈਕਟ੍ਰਾਨਿਕ ਮਿਡੀਆ, ਪ੍ਰਿਟ ਮਿਡੀਆ ਹਾਜਰ ਸਨ। ਪ੍ਰੋਗਰਾਮ ਦੀ ਸ਼ੁਰੂਆਤ ਅਲੀ ਲੱਖਮੀ ਬਰਾਹ ਮਿਲੋਡੀ ਵਲ੍ਹੋਂ ਦੇਸ਼ ਭਗਤੀ ਗੀਤ ਅਤੇ ਸ੍ਰੀ ਜਗਰਨਾਥ ਭਜਨ ਸ਼ੁਰੂ ਕੀਤਾ ਗਿਆ। ਪ੍ਰੋਗਰਾਮ ਵਿੱਚ ਉਸਤਾਦ ਪੀਸੀ ਰਾਊਤ ਰਾਜਪੁਤ ਜੀ ਨੂੰ ਸੂਫੀਆਨਾ ਅਤੇ ਰਾਮ ਭਜਨ ਗੁਰਬਾਣੀ ਸ਼ਬਦ ਪੰਜਾਬੀ ਉੜੀਆ ਹਿੰਦੀ ਵਿੱਚ ਗਾਉਣ ਨੂੰ ਮੌਕਾ ਦਿੱਤਾ ਗਿਆ। ਅੰਤ ਉਸਤਾਦ ਰਾਊਤ ਜੀ ਨੇਂ ਮੀਡੀਆ ਨੂੰ ਸੰਬੋਧਿਤ ਕਰਦੇ ਹੋਏ ਕਿਹਾ ਕਿ ਸੰਗੀਤ ਸੰਤੀ ਦਾ ਮਾਰਗ ਹੈ ਜਿਸ ਵਿੱਚ ਵਿਦਿਆਰਥੀਆਂ ਨੂੰ ਆਪਣੇ ਉਸਤਾਦ ਪ੍ਰਤਿ ਇਮਾਨਦਾਰੀ ਰੱਖਣਾ ਅਤੇ ਰਿਆਜ਼ ਕਰਨਾ ਵੀ ਬਹੁਤ ਜ਼ਰੁਰੀ ਹੈ, ਤਾਂਕਿ ਬੱਚਾ ਆਪਣੇ ਮਾਂ ਬਾਪ ਦੇ ਨਾਮ ਰੋਸ਼ਨ ਕਰ ਸਕੇ। ਬਾਅਦ ਐਮ ਐੱਲ ਏ ਦਵਿੰਦਰ ਸ਼ਰਮਾ ਜੀ ਨੇਂ ਉਸਤਾਦ ਪੀਸੀ ਰਾਊਤ ਰਾਜਪੁਤ ਜੀ ਨੂੰ ਸਨਮਾਨਿਤ ਕੀਤਾ।

No comments:

Post a Comment