Thursday, 29 July 2021

ਪਿੰਡ ਲੇਸੜੀਵਾਲ ਵਿਖੇ ਤੀਆਂ ਦਾ ਤਿਉਹਾਰ ਮਨਾਇਆ ਗਿਆ।

 


ਜਲੰਧਰ (ਅਮਰਜੀਤ ਸਿੰਘ)-ਆਦਮਪੁਰ ਦੇ ਪਿੰਡ ਲੇਸੜੀਵਾਲ ਜਲੰਧਰ ਵਿਖੇ ਧੀਆਂ ਨੂੰ ਸਮਰਪਿਤ ਤੀਆਂ ਦਾ ਤਿਉਹਾਰ ਮਨਾਇਆ ਗਿਆ। ਇਸ ਮੌਕੇ ਮੁੱਖ ਮਹਿਮਾਨ ਵਜੋਂ ਜਸਪ੍ਰੀਤ ਸਿੰਘ ਆਈ.ਏ.ਐਸ. ਏ.ਡੀ.ਸੀ (ਵਿਕਾਸ) ਅਤੇ ਉਜੈਸਵੀ ਆਲੰਕਾਰ ਆਈ.ਏ.ਐਸ ਜਲੰਧਰ ਹਾਜ਼ਰ ਹੋਏ। ਇਸ ਮੌਕੇ ਉਜੈਸਵੀ ਆਲੰਕਾਰ ਆਈ.ਏ.ਐਸ ਜਲੰਧਰ ਨੇ ਬੋਲਦਿਆ ਕਿਹਾ ਕਿ ਅੱਜ ਜੀਵਨ ਦੇ ਹਰ ਖੇਤਰ ਵਿੱਚ ਲੜਕੀਆ ਅੱਗੇ ਵੱਧ ਰਹੀਆਂ ਹਨ। ਅਕਾਦਮਿਕ ਪੜ੍ਹਾਈ, ਕਲਚਰਲ, ਖੋਜ, ਸਾਹਿਤਕ ਅਤੇ ਖੇਡਾਂ ਦੇ ਖੇਤਰ ਵਿੱਚ ਲੜਕੀਆਂ ਵੱਡੀਆਂ ਪ੍ਰਾਪਤੀਆਂ ਕਰ ਰਹੀਆਂ ਹਨ, ਇਹ ਸਾਡੇ ਸਮਾਜ ਵਾਸਤੇ ਬੜੇ ਗਰਵ ਵਾਲੀ ਗੱਲ ਹੈ। ਉਨ੍ਹਾਂ ਕਿਹਾ ਕਿ ਧੀਆਂ ਸਾਡੇ ਤਿਉਹਾਰਾਂ ਦੀ ਰੂਹ ਤੇ ਜਿੰਦ ਜਾਨ ਹਨ। ਉਨ੍ਹਾਂ ਕਿਹਾ ਕਿ ਕੋਈ ਵੀ ਸਮਾਜ ਉਨੀ ਦੇਰ ਤੱਕ ਤਰੱਕੀ ਨਹੀ ਕਰ ਸਕਦਾ ਜਿੰਨੀ ਦੇਰ ਤੱਕ ਇਸ ਵਿੱਚ ਰਹਿਣ ਵਾਲੀਆਂ ਮਹਿਲਾਵਾਂ ਸਸ਼ਕਤ ਅਤੇ ਸਿੱਖਿਅਤ ਨਾ ਹੋਣ, ਇਸ ਲਈ ਉਨ੍ਹਾਂ ਨਾਰੀ ਸਸ਼ਕਤੀਕਰਨ ਤੇ ਬਲ ਦਿੱਤਾ। ਇਸ ਮੌਕੇ ਉਨ੍ਹਾ ਇਹ ਵੀ ਕਿਹਾ ਕਿ ਪੰਜਾਬੀ ਸੱਭਿਆਚਾਰ ਬੜਾ ਅਮੀਰ ਹੈ। ਇਸ ਦੀ ਸੰਭਾਲ ਲਈ ਹਰ ਸੰਭਵ ਯਤਨ ਕਰਨੇ ਚਾਹੀਦੇ ਹਨ। ਅਖੀਰ ਅਜੀਤ ਰਾਮ ਚੇਅਰਮੈਨ ਐਸ.ਸੀ ਡਿਪਾਰਟਮੈਂਟ ਵਲੋਂ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕਰਦੇ ਹੋਏ ਉਨ੍ਹਾਂ ਨੂੰ ਸਨਮਾਨਿਤ ਕੀਤਾ ਗਿਆ ਅਤੇ ਇਹ ਤਿਉਹਾਰ ਧੀਆਂ ਦਾ ਮਹੱਤਵ ਦਰਸਾਉਂਦੇ ਲੋਕ ਗੀਤਾਂ ਅਤੇ ਵਿਰਾਸਤੀ ਪੀਘਾਂ ਪਾ ਕੇ ਸਿਖਰ ਤੇ ਪਹੁੰਚਿਆ। ਇਸ ਮੌਕੇ ਹੋਰਨਾਂ ਤੋਂ ਇਲਾਵਾ ਅਨੁਪਮਾ ਪੁਆਰ,  ਸੱਤਿਆ ਦੇਵੀ ਚੇਅਰਮੈਨ ਬਲਾਕ ਸੰਮਤੀ ਆਦਮਪੁਰ, ਵਿਕਾਸ ਬਖਸ਼ੀ, ਰਾਜ਼ੇਸ ਕੁਮਾਰ ਰਾਜੂ, ਇੰਦਰਜੀਤ ਕੌਰ ਸਰਪੰਚ ਲੇਸੜੀਵਾਲ, ਸ਼ੁਸ਼ਮਾ ਰਾਣੀ ਕੌਸ਼ਲਰ, ਸੋਨੀਆਂ ਸਰਪੰਚ ਕਪੂਰ ਪਿੰਡ, ਸੁਰਜੀਤ ਕੌਰ ਸਰਪੰਚ ਨਰੰਗਪੁਰ, ਅਸ਼ੋਕ ਕੁਮਾਰ ਸਰਪੰਚਪਤੀ ਕਪੂਰ ਪਿੰਡ, ਮਾਇਕਲ, ਮਹੰਤ ਦੀਪੀਕਾ ਅਲਾਵਲਪੁਰ, ਸੁਰਿੰਦਰ ਪਾਲ ਕੌਸਲਰ, ਬਲਜਿੰਦਰ ਸਿੰਘ ਗਿੱਲ, ਜਸਵਿੰਦਰ ਸਿੰਘ ਬੀ.ਪੀ.ਉ, ਗੁਰਮੰਗਰਾਜ ਸਿੰਘ, ਮਾਸਟਰ ਗੁਰਮੀਤ ਸਿੰਘ, ਨੰਬਰਦਾਰ ਅਜੀਤ ਸਿੰਘ, ਪੀ.ਆਰ.ਪੀ ਰਾਜ ਕੋਰ, ਮਮਤਾ, ਪਰਵੀਨ ਕੋਰ, ਕਮਲਜੀਤ ਕੋਰ, ਅਮਨਦੀਪ ਕੌਰ, ਰੈਨੂ, ਪਰਵੀਨ ਗਿੱਲ, ਕਿਰਨ, ਸੁਨੀਤਾ, ਇੰਦਰਜੀਤ ਕੌਰ, ਸੋਨੀਆਂ, ਨਰਿੰਦਰ ਕੋਰ, ਸੁਰਿੰਦਰ ਕੋਰ, ਕਸ਼ਮੀਰ ਕੋਰ, ਦੀਪ ਕਮਲ, ਬਲਵਿੰਦਰ ਸਿੰਘ ਪੰਚ, ਕਸ਼ਮੀਰੀ ਲਾਲ ਪੰਚ, ਟੋਨੀ ਪੰਚ, ਲਖਵਿੰਦਰ ਪੰਚ, ਕਮਲਜੀਤ ਕੋਰ ਪੰਚ, ਕਸ਼ਮੀਰ ਕੋਰ ਪੰਚ, ਸਰਬਜੀਤ ਕੌਰ ਪੰਚ, ਸੈਲਫ ਹੈਲਪ ਗਰੁੱਪ ਦੀਆਂ ਮੈਂਬਰ ਸਾਹਿਬਾਨ ਅਤੇ ਹੌਰ ਪਤਵੰਤੇ ਸੱਜਣਾਂ ਤੋਂ ਇਲਾਵਾ ਪਿੰਡ ਦੀਆਂ ਔਰਤਾਂ ਸ਼ਾਮਲ ਸਨ।    


No comments:

Post a Comment