Friday, 19 August 2022

ਕੌਮੀ ਪ੍ਰਧਾਨ ਸੰਤ ਸਤਵਿੰਦਰ ਹੀਰਾ ਅਤੇ ਸਾਥੀਆਂ ਦਾ ਇਤਿਹਾਸਿਕ ਧਰਤੀ ਲੈਂਡ ਆਫ ਅਲੋਰਾ ਤੋਂ ਪਰਤਣ 'ਤੇ ਸੰਗਤਾਂ ਵੱਲੋਂ ਨਿੱਘਾ ਸਵਾਗਤ



ਸੰਗਤਾਂ ਵੱਲੋਂ ਮਿਲੇ ਸਹਿਯੋਗ ਅਤੇ ਉਤਸਾਹ ਲਈ ਸਦਾ ਰਿਣੀ ਰਹਾਂਗੇ-ਸੰਤ ਸਤਵਿੰਦਰ ਹੀਰਾ


ਹੁਸ਼ਿਆਰਪੁਰ 18 ਅਗਸਤ ( ਤਰਸੇਮ ਦੀਵਾਨਾ ) ਆਲ ਇੰਡੀਆ ਆਦਿ ਧਰਮ ਮਿਸ਼ਨ ਭਾਰਤ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੀ ਚਰਨ ਛੋਹ ਪ੍ਰਾਪਤ ਇਤਿਹਾਸਕ ਧਰਤੀ ਲੈਂਡ ਆਫ ਅਲੋਰਾ ਤਾਮਿਲਨਾਡੂ ਵਿਖੇ ਸਤਿਗੁਰਾਂ ਦੇ ਅਸਥਾਨਾਂ 'ਤੇ ਨਿਰਮਾਣ ਕਾਰਜ ਸ਼ੁਰੂ ਕਰਨ ਉਪਰੰਤ ਕੌਮੀ ਪ੍ਰਧਾਨ ਸੰਤ ਸਤਵਿੰਦਰ ਹੀਰਾ ਅਤੇ ਸਾਥੀਆਂ ਦਾ ਲੁਧਿਆਣਾ ਰੇਲਵੇ ਸਟੇਸ਼ਨ ਪੁੱਜਣ 'ਤੇ ਸੰਗਤਾਂ ਵੱਲੋਂ ਆਦਿ ਧਰਮ ਸਾਧੂ ਸਮਾਜ ਦੇ ਰਾਸ਼ਟਰੀ ਪ੍ਰਧਾਨ ਸੰਤ ਸਰਵਣ ਦਾਸ ਜੀ ਮਹਾਰਾਜ ਦੀ ਅਗਵਾਈ ਹੇਠ ਫੁੱਲਾਂ ਦੀ ਵਰਖਾ ਨਾਲ ਸਵਾਗਤ ਕੀਤਾ ਗਿਆ। ਇਸ ਮੌਕੇ ਸੰਤ ਸਤਵਿੰਦਰ ਹੀਰਾ  ਨੇ ਕਿਹਾ ਕਿ ਸੰਗਤਾਂ ਦੇ ਮਿਲੇ ਸਹਿਯੋਗ ਅਤੇ ਉਤਸਾਹ ਲਈ ਅਸੀਂ ਸੰਗਤਾਂ ਦੇ ਸਦਾ ਰਿਣੀ ਰਹਾਂਗੇ ਜਿਨ੍ਹਾਂ ਨੇ ਸਹਿਯੋਗ ਦੇ ਕੇ ਸਾਡਾ ਹੌਂਸਲਾ ਵਧਾਇਆ ਹੈ ਅਤੇ ਮਿਸ਼ਨ ਦਿਨ ਰਾਤ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ ਇਤਿਹਾਸਕ ਅਸਥਾਨਾਂ 'ਤੇ ਸੇਵਾ ਕਰ ਰਿਹਾ ਹੈ। ਇਸ ਮੌਕੇ ਸਵਾਗਤ ਕਰਦਿਆਂ ਸੰਤ ਸਰਵਣ ਦਾਸ ਨੇ ਕਿਹਾ ਕਿ ਕੌਮੀ ਪ੍ਰਧਾਨ ਸੰਤ ਸਤਵਿੰਦਰ ਹੀਰਾ, ਪ੍ਰਧਾਨ ਜਗਤਾਰ ਸਿੰਘ, ਖਜ਼ਾਨਚੀ ਰਾਜਾ ਸਿੰਘ ਹੰਢਿਆਇਆ ਅਤੇ ਬਰਨਾਲਾ ਦੀ ਸੰਗਤ ਵਧਾਈ ਦੀ ਪਾਤਰ ਹੈ ਜਿਨ੍ਹਾਂ ਨੇ ਤਾਮਿਲਨਾਡੂ ਵਿਖੇ ਕਾਰ ਸੇਵਾ ਆਰੰਭ ਕੀਤੀ ਹੈ। ਇਸ ਮੌਕੇ ਸਵਾਗਤ ਕਰਨ ਵਾਲਿਆਂ ਵਿਚ ਸੰਤ ਅਜੀਤ ਰਾਮ ਹਰਿਆਣਾ, ਸੰਤ ਸੋਹਣ ਲਾਲ ਫਾਜ਼ਿਲਕਾ, ਪ੍ਰਚਾਰਕ ਆਦਿ ਧਰਮ ਮਿਸ਼ਨ ਸੰਤ ਅਮਰੀਕ ਸਿੰਘ ਘੁਲਾਲ, ਸੰਤ ਦਿਆਲ ਚੰਦ ਬੰਗਾ, ਸੰਤ ਹੀਰਾ ਸਿੰਘ ਫੌਜੀ,  ਸੰਤ ਦਰਸ਼ਨ ਸਿੰਘ ਬੰਗਾ, ਰਾਮ ਜੀ ਦਾਸ ਮਹੇ ਜਰਨਲ ਸਕੱਤਰ, ਬੀਬੀ ਪੂਨਮ ਹੀਰਾ, ਸ੍ਰੀ ਕਮਲ ਜਨਾਗਲ ਸੇਵਾ ਦਲ ਇੰਚਾਰਜ, ਬਲਵੀਰ ਮਹੇ ਪ੍ਰਧਾਨ ਆਲ ਇੰਡੀਆ ਆਦਿ ਧਰਮ ਮਿਸ਼ਨ ਲੁਧਿਆਣਾ, ਰਾਜ ਕੁਮਾਰ ਸਾਂਪਲਾ ਗੁਰਪ੍ਰੀਤ ਭੱਟੀ ਪ੍ਰੈੱਸ ਸਕੱਤਰ ਲੁਧਿਆਣਾ, ਭਾਈ ਸੁਖਚੈਨ ਸਿੰਘ, ਗੁਰਜੰਟ ਕਲੇਰ, ਪੰਮੀ ਕਲੇਰ ਇੰਡੀਅਨ ਪਾਈਪ ਬੈਂਡ ਮਲਕਪੁਰ ਲੁਧਿਆਣਾ ਆਦਿ ਸ਼ਾਮਿਲ ਸਨ।

No comments:

Post a Comment