Monday, 29 August 2022

ਪੰਜਾਬ ਸਰਕਾਰ ਦੀਆਂ ਸੁਵਿਧਾਵਾਂ ਦਾ ਲਾਭ ਲੈਣ ਲਈ ਸੈਂਕੜੇ ਅੰਗਹੀਣਾਂ ਨੇ ਰਜਿਸਟਰੇਸ਼ਨ ਕਰਵਾਈ : ਪ੍ਰਿੰਸੀਪਲ ਪ੍ਰੇਮ ਕੁਮਾਰ


ਫਿਲੌਰ 29 ਅਗਸਤ (ਸੁਰਜੀਤ ਸਿੰਘ ਬਰਨਾਲਾ)- ਸਥਾਨਕ ਬਲਾਕ ਵਿਕਾਸ ਦਫਤਰ ਵਿਖੇ ਪੰਜਾਬ ਸਰਕਾਰ ਵੱਲੋਂ ਅੰਗਹੀਣਾਂ ਨੂੰ ਸੁਵਿਧਾਵਾਂ ਦੇਣ ਦਾ ਜੋ ਐਲਾਨ ਕੀਤਾ ਗਿਆ ਹੈ। ਇਸ ਸਬੰਧੀ ਕੈਂਪ ਸੀ.ਡੀ.ਪੀ.ਓ ਜਸਵਿੰਦਰ ਕੌਰ ਦੀ ਦੇਖ ਰੇਖ ਹੇਠ ਕੈਂਪ ਲਗਾਇਆ  ਗਿਆ। ਕੈਂਪ ਦੌਰਾਨ ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਪ੍ਰਿੰਸੀਪਲ ਪ੍ਰੇਮ ਕੁਮਾਰ ਪਹੁੰਚੇ। ਜਿਨ੍ਹਾਂ ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਕਿਹਾ ਕਿ ਕੈਂਪ ਦੌਰਾਨ ਸੈਂਕੜੇ ਅੰਗਹੀਣਾਂ ਨੇ ਸੁਵਿਧਾਵਾਂ ਦਾ ਲਾਭ ਲੈਣ ਲਈ ਰਜਿਸਟ੍ਰੇਸ਼ਨ ਕਰਵਾਈ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਜੋ ਵਾਅਦੇ ਕੀਤੇ ਗਏ ਹਨ ਉਹ ਪੂਰੇ ਕੀਤੇ ਜਾਣਗੇ। ਇਸ ਮੌਕੇ ਉਨ੍ਹਾਂ ਇਕ ਅੰਗਹੀਣ ਨੌਜਵਾਨ ਲਾਡੀ ਵਾਸੀ ਮਨਸੂਰਪੁਰ ਨੂੰ ਆਪਣੇ ਤੌਰ ਤੇ ਆਰਥਿਕ ਮਦਦ ਦੇਣ ਦਾ ਵੀ ਐਲਾਨ ਕੀਤਾ। ਇਸ ਮੌਕੇ ਹਾਜ਼ਰ ਤਹਿਸੀਲਦਾਰ ਬਲਜਿੰਦਰ ਸਿੰਘ, ਬੀ.ਡੀ.ਓ ਮੈਡਮ ਧਾਰਾ ਕੱਕਡ਼, ਪੰਚਾਇਤ ਅਫ਼ਸਰ ਚਰਨਜੀਤ ਸਿੰਘ, ਪੰਚਾਇਤ ਅਫਸਰ ਸੁਖਦੇਵ ਸਿੰਘ, ਜੀ.ਓ.ਜੀ ਹੈੱਡ ਬੀ.ਕੇ ਵਸ਼ਿਸ਼ਟ, ਜੀ.ਓ.ਜੀ ਤਰਸੇਮ ਸਿੰਘ, ਜੀ.ਓ.ਜੀ ਜਸਵੰਤ ਸਿੰਘ, ਜੀ.ਓ.ਜੀ ਸੁਰਿੰਦਰਪਾਲ, ਵਰਿੰਦਰ ਸਿੰਘ ਸੈਣੀ, ਦਵਿੰਦਰ ਸਿੰਘ ਚਾਹਲ, ਪਰਮਿੰਦਰ ਸਿੰਘ, ਮਨਦੀਪ ਸਿੰਘ ਸੰਧੂ, ਡਾ. ਬਲਜੀਤ ਛੋਕਰ ਅਤੇ ਹੋਰ ਹਾਜ਼ਰ ਸਨ। ਕੈਂਪ ਦੌਰਾਨ ਮੌਕੇ ਤੇ ਹਾਜ਼ਰ ਅੰਗਹੀਣਾ ਨੇ ਦੱਸਿਆ ਕਿ ਸਾਨੂੰ ਬੁਲਾ ਲਿਆ ਗਿਆ। ਪਰ ਨਾ ਉਥੇ ਪਾਣੀ ਦਾ ਪ੍ਰਬੰਧ ਸੀ ਅਤੇ ਨਾ ਬੈਠਣ ਦੀ ਸਹੂਲਤ ਸੀ। ਉਨ੍ਹਾਂ ਕਿਹਾ ਕਿ ਇਕ ਤਾਂ ਅਸੀਂ ਅੰਗਹੀਣ ਹਾਂ, ਜਿਸ ਕਾਰਨ ਆਉਣਾ ਔਖਾ ਹੋ ਜਾਂਦਾ ਹੈ। ਉਨ੍ਹਾਂ ਸਰਕਾਰ ਨੂੰ ਅਪੀਲ ਕੀਤੀ ਕਿ ਪਿੰਡਾਂ ਵਿੱਚ ਜਾ ਕੇ ਰਜਿਸਟਰੇਸ਼ਨ ਕੀਤੀ ਜਾਵੇ। 

No comments:

Post a Comment