Wednesday, 31 August 2022

ਯੂਨੀਵਰਸਿਟੀ ਕਾਲਜ, ਫਿਲੌਰ ਵਿਖੇ ਰੂ-ਬ-ਰੂ, ਪੁਸਤਕ ਲੋਕ ਅਰਪਣ ਤੇ ਸਨਮਾਨ ਸਮਾਰੋਹ ਕਰਵਾਇਆ

 


ਚੰਡੀਗੜ, (ਪ੍ਰੀਤਮ ਲੁਧਿਆਣਵੀ), 31 ਅਗਸਤ, 2022
: ਗੁਰੂ ਨਾਨਕ ਦੇਵ ਯੂਨੀਵਰਸਿਟੀ ਕਾਲਜ, ਫਿਲੌਰ ਵਿਖੇ ‘ਲਫਜਾਂ ਦੀ ਦੁਨੀਆ ਸਾਹਿਤ ਸਭਾ, ਨਕੋਦਰ’ ਅਤੇ ‘ਕਾਵਿ- ਕਸੀਦਾ ਪੰਜਾਬੀ ਸਾਹਿਤ ਸਭਾ’ ਦੇ ਸਾਂਝੇ ਯਤਨਾਂ ਸਦਕਾ ‘ਰੂ-ਬ-ਰੂ, ਪੁਸਤਕ ਲੋਕ ਅਰਪਣ ਤੇ ਸਨਮਾਨ ਸਮਾਰੋਹ ਕਰਵਾਇਆ ਗਿਆ। ਇਸ ਮੌਕੇ ਪੰਜਾਬੀ ਲੇਖਕ ਜਰਨੈਲ ਸਿੰਘ ਮੱਖਣ ਦੇ ਰੂ-ਬ-ਰੂ ਉਪਰੰਤ ਉਨਾਂ ਦੀਆਂ ਦੋ ਨਵੀਂਆਂ ਪ੍ਰਕਾਸ਼ਿਤ ਕਿਤਾਬਾਂ ‘ਰੂਹ ਦੀ ਪਰਵਾਜ’ ਅਤੇ ਵਿਰਸੇ ਦੇ ਰੰਗ’ ਲੋਕ ਅਰਪਣ ਕੀਤੀਆਂ ਗਈਆਂ। ਉਨਾਂ ਆਪਣੇ ਜੀਵਨ ਅਨੁਭਵ ਬਾਰੇ ਦੱਸਦਿਆਂ ਪੰਜਾਬੀਅਤ ਨੂੰ ਜੀਵਨ ਦਾ ਆਧਾਰ ਤੇ ਮਿਹਨਤ ਨੂੰ ਸਫਲਤਾ ਦਾ ਭੇਤ ਕਿਹਾ। ਉਨਾਂ ਨੇ ਕੋਵਿਡ-19 ਦੇ ਨਾਜੁਕ ਦੌਰ ਵੇਲੇ ਮੁੜ ਪੱਤਰਕਾਰੀ ਦੇ ਦਿਨਾਂ ਨੂੰ ਯਾਦ ਕਰਕੇ ਕਲਮ ਚੁੱਕੀ ਤੇ ਥੋੜੇ ਸਮੇਂ ਵਿਚ ਹੀ ਚਾਰ ਕਿਤਾਬਾਂ ਵੀ ਲਿਖ ਦਿੱਤੀਆਂ। ਜਿਨਾਂ ਵਿਚ ਸਮੇਂ ਦੀਆਂ ਅਟਕਲਾਂ ਨੂੰ ਮਾਤ ਪਾਉਂਦੇ, ਸਵੈ ਦੀ ਪਛਾਣ ਕਰਦੇ ਅਤੇ ਨਵੀਂ ਪੀੜੀ ਲਈ ਰਾਹ ਦਸੇਰੇ ਬਣਦੇ ਜਾਪਦੇ ਹਨ।

          ਇਸ ਉਪਰੰਤ ਪ੍ਰਿੰ. ਡਾ. ਪਰਮਜੀਤ ਕੌਰ ਜੱਸਲ ਹੁਰਾਂ ਆਪਣੇ ਅਨੁਭਵ ਦੀ ਬਾਤ ਪਾਈ। ਉਨਾਂ ਦੁਆਰਾ ਜਰਨੈਲ ਸਿੰਘ ਮੱਖਣ ਹੁਰਾਂ ਦੇ ਅਨੁਭਵ ਨੂੰ ਆਪਣੀਆਂ ਗੱਲਾਂ ਦੇ ਹਵਾਲੇ ਬਣਾਉਂਦਿਆਂ; ਆਪਣੇ ਕਿਰਦਾਰ ਦੇ ਮਿਆਰ ਨੂੰ ਉਚਿਆਉਣ ਦੀ ਗੱਲ ਕਹੀ।  ਉਨਾਂ ਨੌਜਵਾਨ ਵਿਦਿਆਰਥੀਆਂ ਨੂੰ ਸੰਬੋਧਿਤ ਹੁੰਦਿਆਂ ਕਿਹਾ,‘‘ਕਿਤਾਬਾਂ ਵਿਚੋਂ ਅਨੁਭਵ ਨੂੰ ਗ੍ਰਹਿਣ ਕਰਨਾ ਅਤੇ ਵੱਡਿਆਂ ਦੀ ਸੰਗਤ ਵਿਚੋਂ ਸਿੱਖਣਾ ਹੀ ਜੀਵਨ ਜਾਚ ਦੀ ਅਸਲ ਪ੍ਰਾਪਤੀ ਹੈ।  ਤੁਸੀਂ ਆਪਣੀਆਂ ਸੰਭਾਵਨਾਵਾਂ ਦਿਖਾਓ ਤੇ ਵੱਡੀਆਂ ਮੱਲਾਂ ਮਾਰਕੇ ਆਪਣੇ ਇਲਾਕੇ ਦਾ ਨਾਂ ਰੌਸ਼ਨ ਕਰੋ।’

          ਇਸ ਮਗਰੋਂ ਸ.ਜਰਨੈਲ ਸਿੰਘ ਮੱਖਣ ਨੂੰ ਸਾਹਿਤ ਵਿੱਚ ਵੱਡਮੁਲਾ ਯੋਗਦਾਨ ਪਾਉਣ ਲਈ, ਪ੍ਰਿੰ. ਡਾ. ਪਰਮਜੀਤ ਕੌਰ ਜੱਸਲ ਨੂੰ ਸਿੱਖਿਆ ਦੇ ਖੇਤਰ ਵਿਚ ਸੰਜੀਦਾ ਭੂਮਿਕਾ ਨਿਭਾਉਣ ਲਈ ਅਤੇ ਪ੍ਰਮੁੱਖ ਸਮਾਜ ਸੇਵੀ ਸ. ਤੀਰਥ ਸਿੰਘ ਜੌਹਲ ਹੁਰਾਂ ਨੂੰ ‘ਲਫਜਾਂ ਦੀ ਦੁਨੀਆ ਸਾਹਿਤ ਸਭਾ, ਨਕੋਦਰ’ ਵੱਲੋਂ ਸਨਮਾਨਿਤ ਕੀਤਾ ਗਿਆ।  ਇਸ ਮੌਕੇ ਪ੍ਰੋ. ਜਸਵੀਰ ਸਿੰਘ ਤੇ ਪ੍ਰੋ. ਪਰਮਜੀਤ ਕੌਰ ਦੀ ਅਗਵਾਈ ਵਿੱਚ ‘ਕਾਵਿ-ਕਸੀਦਾ ਸਾਹਿਤ ਸਭਾ’ ਦੀ ਸਮੂਹ ਟੀਮ ਅਤੇ ਵਿਦਿਆਰਥੀ ਮੌਜੂਦ ਸਨ।

No comments:

Post a Comment