Wednesday, 31 August 2022

ਸੰਤ ਬਾਬਾ ਮੇਲਾ ਰਾਮ ਜੀ ਦੀ 69ਵੀ ਬਰਸੀ ਮਨਾਈ


ਫਿਲੌਰ (ਸੁਰਜੀਤ ਸਿੰਘ ਬਰਨਾਲਾ)- ਸ੍ਰੀਮਾਨ ਸੰਤ ਬਾਬਾ ਮੇਲਾ ਰਾਮ ਜੀ ਦੀ ਸਲਾਨਾ 69ਵੀਂ ਬਰਸੀ ਡੇਰਾ ਸੱਚਖੰਡ ਨਗਰ ਵਿਖੇ ਬਹੁਤ ਹੀ ਸ਼ਰਧਾ ਤੇ ਉਤਸ਼ਾਹ ਨਾਲ ਗੱਦੀ ਨਸ਼ੀਨ ਸੰਤ ਪਰਮਜੀਤ ਦਾਸ ਜੀ ਦੀ ਰਹਿਨੁਮਾਈ ਹੇਠ ਮਨਾਈ ਗਈ। ਬਰਸੀ ਸਮਾਗਮ ਦੌਰਾਨ ਵੱਖ ਵੱਖ ਡੇਰਿਆਂ ਦੇ ਮਹਾਂਪੁਰਸ਼ਾਂ ਅਤੇ ਦੇਸ਼ ਵਿਦੇਸ਼ ਤੋ ਸੰਗਤਾਂ ਨੇ ਹਾਜ਼ਰੀ ਲਗਾਈ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੇ ਪ੍ਰਵਾਹ ਚਲਦੇ ਰਹੇ। ਇਸ ਮੌਕੇ ਸੰਤ ਪਰਮਜੀਤ ਦਾਸ ਵੱਲੋਂ ਸੰਗਤਾਂ ਨੂੰ ਸਮਾਜ ਸੇਵੀ ਕੰਮ ਕਰਨ ਅਤੇ  ਵਾਤਾਵਰਣ ਦੀ ਸ਼ੁੱਧਤਾ ਲਈ  ਵੱਧ ਤੋਂ ਵੱਧ ਬੂਟੇ ਲਾਉਣ ਦੀ ਅਪੀਲ ਕੀਤੀ। ਇਸ ਮੌਕੇ ਲੰਗਰ ਅਤੁੱਟ ਵਰਤਾਇਆ ਗਿਆ। ਸਟੇਜ ਦੀ ਸੇਵਾ ਜਗਤ ਰਾਮ ਭੱਟੀ ਨਗਰ ਵੱਲੋਂ ਨਿਭਾਈ ਗਈ। ਇਸ ਮੌਕੇ ਹਾਜ਼ਰ ਪ੍ਰਧਾਨ ਹੰਸ ਰਾਜ ਗੜਾ, ਨਿਰਮਲ ਭੱਟੀ, ਹਰਭਜ ਪਵਾਰ, ਹਰੀ ਚੰਦ ਟੂਰਾ, ਨਛੱਤਰ ਭੱਟੀ, ਪ੍ਰਸ਼ੋਤਮ ਭੱਟੀ, ਸੰਤੋਖ ਮੋਮੀ, ਪ੍ਰੇਮ ਕੁਮਾਰ ਵਿਧਾਨ ਸਭਾ ਹਲਕਾ ਇੰਚਾਰਜ ਫਿਲੌਰ ਆਮ ਆਦਮੀ ਪਾਰਟੀ ਅਤੇ ਰਣਜੀਤ ਪਵਾਰ ਹਲਕਾ ਇੰਚਾਰਜ ਫਿਲੌਰ ਭਾਜਪਾ ਅਤੇ ਵਿਸ਼ੇਸ਼ ਤੌਰ ਤੇ ਸ੍ਰੀ ਪ੍ਰਮੋਦ ਨੇ ਵੀ ਹਾਜ਼ਰੀ ਲਗਾਈ। 

No comments:

Post a Comment