Friday, 26 August 2022

ਸਾਹਿਤਕ ਪਿੜ ਨਡਾਲਾ ਵੱਲੋਂ ਕਵੀ ਮੀਕਾ ਗਿੱਲ ਹਮੀਰਾ ਦੀ ਕਾਵਿ ਪੁਸਤਕ ‘ਜਨੂਨ ਬੋਲਦਾ’ ਰਿਲੀਜ

 


ਚੰਡੀਗੜ, (ਪ੍ਰੀਤਮ ਲੁਧਿਆਣਵੀ), 26 ਅਗਸਤ, 2022
:  ਸਾਹਿਤਕ ਪਿੜ ਨਡਾਲਾ ਵੱਲੋਂ ਨਾਮਵਰ ਸਾਹਿਤਕਾਰ ਸ੍ਰੀ ਅਸ਼ੋਕ ਟਾਂਡੀ ਜੀ ਦੀ ਪ੍ਰਧਾਨਗੀ ਵਿੱਚ ਹੋਏ ਸਮਾਗਮ ਦੌਰਾਨ ਨੌਜਵਾਨ ਕਵੀ ਮੀਕਾ ਗਿੱਲ ਹਮੀਰਾ ਦਾ ਤਾਜ਼ਾ ਸੱਜਰਾ ਕਾਵਿ ਸੰਗ੍ਰਹਿ, ‘ਜਨੂਨ ਬੋਲਦਾ’ ਰਿਲੀਜ ਕੀਤਾ ਗਿਆ ਅਤੇ ਮੀਕਾ ਗਿੱਲ ਹਮੀਰਾ ਨੂੰ ਪੁਸਤਕ ਲਈ ਸਭ ਹਾਜ਼ਰ ਸਾਥੀਆਂ ਨੇ ਹਾਰਦਿਕ ਵਧਾਈਆਂ ਦਿੱਤੀਆਂ।  ਇਸ ਮੌਕੇ ਡਾ. ਕਰਮਜੀਤ ਸਿੰਘ ਨਡਾਲਾ ਨੇ ਬੋਲਦਿਆਂ ਕਿਹਾ, ‘‘ਜਿੱਥੇ ਇਸ ਪੁਸਤਕ ਦੀਆਂ ਕਵਿਤਾਵਾਂ ਕਿਸਾਨੀ ਸੰਘਰਸ਼ ਦੀ ਬਾਤ ਪਾਉਂਦੀਆਂ ਹਨ, ੳੱਥੇ ਇਨਕਲਾਬੀ ਸੂਰਮਿਆਂ ਦੀਆਂ ਸੂਰਮਗਤੀ ਵਾਲੀਆਂ ਗੱਲਾਂ ਵੀ ਕਰਦੀਆਂ ਹਨ।’’   ਸੋਢੀ ਸੱਤੋਵਾਲੀਆ ਨੇ ਕਿਹਾ,‘‘ਨਵੀਂ ਪੁਸਤਕ ਵਿੱਚ ਕਵੀ ਦੇ ਪ੍ਰੋਢ ਹੋਣ ਦੇ ਚਿੰਨ ਪ੍ਰਗਟ ਹੁੰਦੇ ਹੰਦੇ ਹਨ।’’  ਇਸ ਮੌਕੇ ਹਾਜ਼ਰ ਕਵੀਆਂ ਨੇ ਆਪੋ ਆਪਣੀਆਂ ਤਾਜੀਆਂ ਰਚਨਾਵਾਂ ਵੀ ਸੁਣਾਈਆਂ।  ਜਿਨਾਂ ਵਿੱਚ ਗੁਰਨਾਮ ਬਾਵਾ ਨੇ ਕਹਾਣੀ, ਬਲਦੇਵ ਕਸ਼ਯਪ ਨੇ ਸੂਫੀ ਕਾਵਿ ਤੇ ਗੀਤ ਸੁਣਾਇਆ।  ਸੁਖਦੇਵ ਸਿੰਘ ਗੰਢਵਾਂ, ਸੋਢੀ ਸੱਤੋਵਾਲੀ, ਸੁਖਪਾਲ ਸਿੰਘ ਤੇ ਗੁਰਦੀਪ ਸਿੰਘ ਨੇ ਆਪਣੀਆਂ ਰਚਨਾਵਾਂ ਸਣਾਕੇ ਆਪਣੀ ਕਲਾ ਦਾ ਖੂਬ ਮੁਜ਼ਾਹਰਾ ਕੀਤਾ।

           ਪ੍ਰੈਸ ਨੂੰ ਜਾਣਕਾਰੀ ਦਿੰਦਿਆਂ ਡਾ ਕਰਮਜੀਤ ਸਿੰਘ ਨਡਾਲਾ ਨੇ ਦੱਸਿਆ ਕਿ ਗਾਇਕ ਤੇ ਨਾਮਵਰ ਕਵੀ ਲਾਲੀ ਕਰਤਾਰਪੁਰੀ, ਨਾਨਕ ਚੰਦ ਵਿਰਲੀ, ਸਰਬਜੀਤ ਖਾਨਪੁਰੀ ਨੇ ਆਪੋ-ਆਪਣੀਆਂ ਸੋਹਣੀਆਂ ਆਵਾਜਾਂ ਵਿੱਚ ਗੀਤ ਸੁਣਾਕੇ ਸਭ ਨੂੰ ਸਰਸ਼ਾਰ ਕਰ ਦਿੱਤਾ। ਸ੍ਰੀ ਅਸ਼ੋਕ ਟਾਂਡੀ ਅਤੇ ਡਾ.ਕਰਮਜੀਤ ਸਿੰਘ ਨਡਾਲਾ ਨੇ ਆਪੋ ਆਪਣੀਆਂ ਕਹਾਣੀਆਂ ਸੁਣਾਕੇ ਮਹੌਲ ਵਿੱਚ ਠੰਡਕ ਵਿਖੇਰ ਦਿੱਤੀ। ਅੰਤ ਵਿੱਚ ਪ੍ਰਧਾਨਗੀ ਭਾਸ਼ਨ ਦਿੰਦਿਆਂ ਸਾਹਿਤਕਾਰ ਸਾਥੀਆਂ ਨੂੰ ਅਗਲੀ ਵਾਰੀ ਇਕੱਠੇ ਹੋਣ ਦਾ ਸੁਨੇਹਾ ਵੀ ਦੇ ਦਿੱਤਾ ਗਿਆ । 

No comments:

Post a Comment