Monday, 22 August 2022

ਜ਼ੋਨ ਨੰਬਰ 1 ਦੀਆਂ ਜ਼ੋਨਲ ਖੇਡਾਂ ਅੱਜ ਤੋਂ ਸ਼ੁਰੂ


ਅਮਰਜੀਤ ਸਿੰਘ ਜੰਡੂ ਸਿੰਘਾ- ਖੇਡ ਵਿਭਾਗ ਵਲੋਂ ਸੂਬੇ ਵਿੱਚ ਖਿਡਾਰੀਆਂ ਦੀ ਹੁਨਰ ਦੀ ਸ਼ਨਾਖ਼ਤ ਦੇ ਤਹਿਤ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਹਜ਼ਾਰਾ ਜ਼ੋਨ ਨੰਬਰ 1 ਵਿਖੇ  ਲੜਕੇ ਅਤੇ ਲੜਕੀਆਂ ਦੀਆਂ ਸਾਰੇ ਗਰੁੱਪਾਂ ਦੀਆਂ ਖੇਡਾਂ (ਫੁੱਟਬਾਲ) ਅੱਜ ਤੋਂ ਸ਼ੁਰੂ ਹੋ ਗਈਆਂ ਹਨ। ਇਹ ਜਾਣਕਾਰੀ ਸਕੂਲ ਪ੍ਰਿੰਸੀਪਲ ਸ਼੍ਰੀਮਤੀ ਕੁਲਦੀਪ ਕੌਰ  ਨੇ ਦਿੱਤੀ। ਫੁੱਟਬਾਲ ਟੂਰਨਾਮੈਂਟ ਦਾ ਉਦਘਾਟਨ ਸਕੂਲ ਦੇ ਐਸ.ਐਮ.ਸੀ ਚੇਅਰਮੈਨ ਜਗਜੀਤ ਸਿੰਘ ਹਜ਼ਾਰਾ ਨੇ ਕੀਤਾ ਅਤੇ ਵਿਦਿਆਰਥੀਆਂ ਨੂੰ ਆਸ਼ੀਰਵਾਦ ਦਿੱਤਾ ਅਤੇ ਖਿਡਾਰੀਆਂ ਨਾਲ  ਯਾਦਗਾਰੀ ਫੋਟੋ ਵੀ ਕਰਵਾਈ। ਇਸ ਮੌਕੇ ਬੱਚਿਆਂ ਨਾਲ ਜਗਜੀਤ ਸਿੰਘ ਹਜ਼ਾਰਾ ਪਿ੍ੰਸੀਪਲ ਕੁਲਦੀਪ ਕੌਰ, ਪੀ੍ਤੀ ਸ਼ਰਮਾ ਲੈਕਚਰਾਰ ਅਤੇ ਹੋਰ ਅਧਿਆਪਕਾਂ ਨੇ ਮੁਲਾਕਾਤ ਕਰਦੇ ਹੋਏ ਉਨ੍ਹਾਂ ਦੀ ਹੌਂਸਲਾ ਅਫਜ਼ਾਈ ਕੀਤੀ ।


No comments:

Post a Comment