Wednesday, 31 August 2022

ਪਿੰਡ ਮਾਹਲ ਖੁਰਦ ਵਿਖੇ ਗਊਸ਼ਾਲਾ ਗੋਬਿੰਦ ਗਊਧਾਮ ਗਊਸ਼ਾਲਾ ਦਾ ਕੀਤਾ ਸ਼ੁੱਭ ਅਰੰਭ


ਫਿਲ‍ੌਰ (ਸੁਰਜੀਤ ਸਿੰਘ ਬਰਨਾਲਾ)- ਸਿੱਧ ਜੋਗੀ ਬਾਬਾ ਬਾਲਕ ਨਾਥ ਜੀ, ਸਰਵ ਸਾਝਾਂ ਦਰਬਾਰ ਪਿੰਡ ਉੜਾਪੜ ਦੇ ਮਜੌਦਾ ਗੱਦੀ ਨਸ਼ੀਨ ਬਾਬਾ ਬਲਵਿੰਦਰ ਚੰਦ ਲੱਡੂ ਦੀ ਯੋਗ ਅਗਵਾਈ ਹੇਠ ਕਮੇਟੀ ਮੈਬਰ ਅਤੇ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਪਿੰਡ ਮਾਹਲ ਖੁਰਦ (ਨੇੜੇ ਔੜ) ਨਜਦੀਕ ਗੁਰਦੁਆਰਾ ਭੌਰਾ ਸਾਹਿਬ ਰੋਡ ਵਿਖੇ ਗੋਬਿੰਦਗਊ ਧਾਮ ਬਾਬਾ ਬਾਲਕ ਨਾਥ ਜੀ, ਗਊਸ਼ਾਲਾ ਗੋਬਿੰਦਗਊ ਧਾਮ ਗਊਸ਼ਾਲਾ 'ਚ ਗਊ ਮਾਤਾਂ ਜੀ ਦੀ ਪੂਜਾ ਅਰਚਨਾ ਕਰਕੇ ਕਰ ਸ਼ੁੱਭ ਅਰੰਭ ਕਰਦੇ ਹੋਏ। ਇਸ ਸਮੇਂ ਬਾਬਾ ਬਲਵਿੰਦਰ ਲੱਡੂ ਨੇ ਦੱਸਿਆ ਕਿ ਲੋਕਾਂ ਵੱਲੋਂ ਛੱਡੀਆਂ ਜਾਂਦੀਆਂ ਗਾਵਾਂ ਦਾ ਰਹਿਣ ਬਸੇਰਾ ਹੋਵੇਗਾ, ਜਿਕਰਯੋਗ ਹੈ ਕਿ ਸੜਕਾਂ ਤੇ ਅਵਾਰਾ ਫਿਰਦੀਆਂ ਗਾਵਾਂ ਦੇ ਕਾਰਨ ਜਿੱਥੇ ਫਸਲਾਂ ਬਰਬਾਦ ਹੋਣ ਦੇ ਨਾਲ-ਨਾਲ ਟਰੈਫਿਕ 'ਚ ਵਿਘਨ ਪੈਦਾ ਅਤੇ ਸੜਕ ਹਾਸਦੇ ਹੋਣ ਦਾ ਖਤਰਾ ਵੀ ਬਣਿਆ ਰਹਿੰਦਾ ਤੇ ਆਏ ਸੜਕੀ ਰਾਸਤੇ ਹੋਣ ਕਾਰਨ ਕੀਮਤੀ ਜਾਨਾਂ ਨੂੰ ਬਚਾਇਆ ਜਾ ਸਕੇਂਗਾ। ਇਨ੍ਹਾਂ ਸਮੱਸਿਆ ਨੂੰ ਹੱਲ ਕਰਨ ਵਾਸਤੇ ਗਊਸ਼ਾਲਾ ਦੀ ਪ੍ਬੰਧਕ ਕਮੇਟੀ ਅਤੇ ਸੰਗਤਾਂ ਦੇ ਸਹਿਯੋਗ ਨਾਲ ਇਹ ਕਾਰਜ ਦੀ ਆਰੰਭ ਕੀਤਾ ਗਿਆ। ਇਸ ਮੌਕ ਕਮੇਟੀ ਦੇ ਚੈਅਰਮੈਨ ਬਾਬਾ ਬਲਵਿੰਦਰ ਚੰਦ ਲੱਡੂ ਓੁੜਾਪੜ, ਪ੍ਧਾਨ ਪਲਵਿੰਦਰ ਸਿੰਘ ਦੁਸਾਂਝ, ਜਰਨਲ ਸੈਕਟਰੀ ਅਮਰੀਕ ਸਿੰਘ ਰਾਹੋਂ, ਵਾਇਸ ਪ੍ਧਾਨ ਪਰਮਜੀਤ ਸਿੰਘ ਓੁੜਾਪੜ, ਹੈਂਡ ਖਜਾਨਚੀ ਜਸਵਿੰਦਰ ਸਿੰਘ ਜੈਨ ਪੁਰ, ਸਹਾਇਕ ਖਜਾਨਚੀ ਸੁਖਪ੍ਰੀਤ ਸਿੰਘ ਓੁੜਾਪੜ, ਡਰਾਈਵਰ ਭਗਵਾਨ ਸਿੰਘ ਲਸਾੜਾ, ਦਫਤਰ ਇੰਚਾਰਜ ਚਰਨਜੀਤ ਸਿੰਘ ਪੱਦੀ ਜਗੀਰ, ਮੈਡੀਕਲ ਇੰਚਾਰਜ ਡਾ. ਦੇਸ ਰਾਜ ਪੁਰੀ ਲੁਧਿਆਣਾ, ਸਲਾਹਕਾਰ ਇੰਦਰਜੀਤ ਸਿੰਘ ਸਲੋਹ, ਵਾਇਸ ਸਲਾਹਕਾਰ ਲਸ਼ਮਣ ਦਾਸ ਸਲੋਹ ਅਤੇ ਸੁਖਵਿੰਦਰ ਕੁਮਾਰ ਓੁੜਾਪੜ, ਅਮਰਜੀਤ ਓੁੜਾਪੜ, ਪ੍ਰੈਸ ਸਕੱਤਰ ਸੁਰਿੰਦਰ ਪਾਲ ਕੁੱਕੂ ਦੁਸਾਂਝ ਕਲਾਂ ਅਤੇ ਅਮਿਤ ਅਰੋੜਾ ਫਿਲੌਰ, ਭੁਪਿੰਦਰ ਸਿੰਘ ਵਿਰਕ, ਹਰਨੇਕ ਸਿੰਘ ਪੱਦੀ ਜਗੀਰ, ਮਨਜੀਤ ਲਾਲ ਇਲੈਕਟਿਸ਼ਨਪਾਲਾ ਬਾਬਾ ਜੈਠੂ ਮਜਾਰਾ, ਕੁਲਦੀਪ ਸਿੰਘ, ਜਸਪਾਲ ਰਾਮ ਸਰਪੰਚ ਗੜਭਧਾਣਾ, ਮਨਜੀਤ ਸਿੰਘ, ਪਲਜਿੰਦਰ ਸਿੰਘ, ਅਮਰਜੀਤ ਸਿੰਘ, ਜਸ਼ਨਪ੍ਰੀਤ ਚੰਦੜ, ਬਲਿਹਾਰ ਸਿੰਘ, ਜਗਤਾਰ ਪਾਲ, ਰਘੂ ਔੜ, ਸੁਨੀਲ ਗੋਸਲ, ਦੀਪਕ ਕੁਮਾਰ, ਪਵਨ ਕੁਮਾਰ ਆਦਿ ਹਜ਼ਾਰ ਸਨ।

No comments:

Post a Comment