Wednesday, 31 August 2022

ਅੰਗਹੀਣ ਵਿਅਕਤੀਆਂ ਦੀ ਸਹੂਲਤ ਲਈ ਆਦਮਪੁਰ ਵਿਖੇ ਮੁਫਤ ਕੈਂਪ ਲਗਾਇਆ


ਆਦਮਪੁਰ 1 ਸਤੰਬਰ (ਬਲਬੀਰ ਕਰਮ, ਸਿੰਗਲਾ)- ਆਦਮਪੁਰ ਜਿਲ੍ਹਾ ਪ੍ਰਸ਼ਾਸ਼ਨ ਅਤੇ ਸਮਾਜਿਕ ਸੁਰੱਖਿਆ ਇਸਤਰੀ ਤੇ ਬਾਲ ਵਿਕਾਸ ਵਿਭਾਗ ਵੱਲੋਂ ਅਲੀਮਕੋ (ਆਰਟੀਫੀਸ਼ੀਅਲ ਲਿੰਬਸ ਮੈਨੂਫੈਕਚਰਿੰਗ ਕਾਰਪੋਰੇਸ਼ਨ) ਦੇ ਸਹਿਯੋਗ ਨਾਲ ਸਰੀਰਕ ਤੌਰ 'ਤੇ ਅਪੰਗ ਵਿਅਕਤੀਆਂ ਨੂੰ ਮੁਫਤ ਹੱਥਾਂ ਨਾਲ ਬਣਾਏ ਅੰਗ ਅਤੇ ਹੋਰ ਸਹਾਇਕ ਸਮੱਗਰੀ ਮੁਹੱਈਆ ਕਰਵਾਉਣ ਲਈ ਨਿਰਮਲ ਕੌਰ ਸੀ.ਡੀ.ਪੀ.ਓ ਆਦਮਪੁਰ ਦੀ ਅਗਵਾਈ ਹੇਠ ਕੈਂਪ ਲਗਾਇਆ ਗਿਆ। ਇਸ ਕੈਂਪ ਦੌਰਾਨ ਬੀ.ਡੀ.ਪੀ.ਓ ਸੇਵਾ ਸਿੰਘ ਅਤੇ ਉਨ੍ਹਾਂ ਦੇ ਸਟਾਫ਼ ਨੇ ਇਸ ਕੈਂਪ ਨੂੰ ਨੇਪਰੇ ਚਾੜ੍ਹਨ ਵਿੱਚ ਸਹਿਯੋਗ ਦਿੱਤਾ। ਇਸ ਮੌਕੇ ਕੈਂਪ ਦਾ ਉਦਘਾਟਨ ਹਲਕਾ ਇੰਚਾਰਜ ਆਮ ਆਦਮੀ ਪਾਰਟੀ ਜੀਤ ਲਾਲ ਭੱਟੀ ਨੇ ਕੀਤਾ। ਇਸ ਮੌਕੇ ਉਨ੍ਹਾਂ ਦੇ ਪਾਰਟੀ ਵਰਕਰ ਵੀ ਮੌਜੂਦ ਸਨ। ਇਨ੍ਹਾਂ ਤੋਂ ਇਲਾਵਾ ਵਿਸ਼ੇਸ਼ ਤੌਰ 'ਤੇ ਡਾ: ਅਰਪਨਾ ਚੋਢਾ, ਜੀ.ਓ.ਜੀ ਲਖਵਿੰਦਰ ਸਿੰਘ, ਕੈਪਟਨ ਪਰਮਾਨੰਦ ਸਿੰਘ ਅਤੇ ਇਲਾਕੇ ਦੇ ਜੀ.ਓ.ਜੀ ਵੱਲੋਂ ਆਏ ਸਾਰੇ ਲੋਕਾਂ ਦੇ ਉੱਠਣ-ਬੈਠਣ ਅਤੇ ਖਾਣ-ਪੀਣ ਦਾ ਵਿਸ਼ੇਸ਼ ਧਿਆਨ ਰੱਖਦੇ ਹੋਏ ਸੇਵਾ ਕੀਤੀ ਗਈ। ਇਸ ਕੈਂਪ ਵਿੱਚ ਅੰਗਹੀਣ ਵਿਅਕਤੀਆਂ ਨੂੰ ਮੁਫ਼ਤ ਨਕਲੀ ਅੰਗ, ਵ੍ਹੀਲ ਚੇਅਰ, ਟਰਾਈ ਸਾਈਕਲ, ਮੋਟਰਾਈਜ਼ਡ ਟਰਾਈਸਾਈਕਲ, ਕੰਨ ਮਸ਼ੀਨ ਅਤੇ ਦਿਮਾਗੀ ਫ਼ੋਨ ਦਿੱਤੇ ਜਾਣਗੇ। ਇਸ ਕੈਂਪ ਵਿੱਚ ਸਮਾਨ ਦੇਣ ਲਈ 80% ਲਾਭ ਪੱਤਰ ਰਜਿਸਟਰਡ ਕੀਤੇ ਗਏ। ਇਸ ਕੈਂਪ ਵਿੱਚ ਬਲਾਕ ਆਦਮਪੁਰ ਦੇ ਸੀਡੀਪੀਓ ਸਟਾਫ਼, ਆਂਗਣਵਾੜੀ ਵਰਕਰਾਂ ਅਤੇ ਸੁਪਰਵਾਈਜ਼ਰਾਂ ਵੱਲੋਂ ਲੰਗਰ, ਚਾਹ ਪਾਣੀ ਦਾ ਵਿਸ਼ੇਸ਼ ਪ੍ਰਬੰਧ ਕੀਤਾ ਗਿਆ।

No comments:

Post a Comment