ਅਮਰਜੀਤ ਸਿੰਘ/ਆਦਮਪੁਰ- ਥਾਣਾ ਆਦਮਪੁਰ ਵਿਖੇ ਬੀਤੇ ਦਿਨ ਇੰਸਪੈਕਟਰ ਹਰਦੀਪ ਸਿੰਘ ਨੇ ਚਾਰਜ ਸੰਭਾਲ ਲਿਆ ਹੈ ਅਤੇ ਉਨ੍ਹਾਂ ਆਂਉਦਿਆਂ ਹੀ ਇਲਾਕੇ ਦੇ ਨਸ਼ਾਂ ਤਸ਼ਕਰਾਂ ਅਤੇ ਅਪਰਾਧ ਨੂੰ ਜਨਮ ਦੇਣ ਵਾਲੇ ਸ਼ਰਾਰਤੀ ਅਨਰਸਾਂ ਨੂੰ ਤਾੜ੍ਹਨਾਂ ਦਿੱਤੀ ਹੈ ਕਿ ਅਗਰ ਇਲਾਕੇ ਵਿੱਚ ਕੋਈ ਨਸ਼ਾਂ ਵੇਚਦਾ ਜਾ ਕਰਦਾ ਫੜਿਆ ਗਿਆ। ਉਸਦੇ ਖਿਲਾਫ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਜਾਣਕਾਰੀ ਦਿੰਦੇ ਇੰਸਪੈਕਟਰ ਹਰਦੀਪ ਸਿੰਘ ਨੇ ਦੱਸਿਆ ਥਾਣਾ ਆਦਮਪੁਰ ਦਾ ਚਾਰਜ ਸੰਭਾਲਣ ਤੋਂ ਪਹਿਲਾ ਉਹ ਥਾਣਾ ਨੂਰਮਹਿਲ, ਕਰਤਾਰਪੁਰ, ਸ਼ਾਹਕੋਟ, ਗੁਰਾਇਆ ਵਿਖੇ ਆਪਣੀਆਂ ਸੇਵਾਵਾਂ ਨਿੱਭਾ ਚੁੱਕੇ ਹਨ। ਉਨ੍ਹਾਂ ਪ੍ਰੈੱਸ ਨਾਲ ਗੱਲਬਾਤ ਦੌਰਾਨ ਦੱਸਿਆ ਇਲਾਕੇ ਵਿਚ ਅਮਨਸ਼ਾਂਤੀ ਕਾਇਮ ਕਰਨਾ ਉਨ੍ਹਾਂ ਦਾ ਮੁੱਖ ਟੀਚਾ ਹੋਵੇਗਾ ਅਤੇ ਮਾੜੇ ਅਨਸਰਾਂ ਅਤੇ ਤਸਕਰਾਂ ਨੂੰ ਸਿਰ ਨਹੀਂ ਚੁੱਕਣ ਦਿੱਤਾ ਜਾਵੇਗਾ, ਉਨ੍ਹਾਂ ਤੇ ਸਖ਼ਤ ਨਕੇਲ ਕੱਸੀ ਜਾਵੇਗੀ। ਉਨ੍ਹਾਂ ਇਲਾਕਾ ਵਾਸੀਆਂ ਨੂੰ ਅਪੀਲ ਕੀਤੀ ਕਿ ਮਾੜੇ ਅਨਸਰ ਅਤੇ ਨਸ਼ਾ ਵੇਚਣ ਵਾਲਿਆਂ ਦੀ ਆਦਮਪੁਰ ਪੁਲਿਸ ਨੂੰ ਤੁਰੰਤ ਇਤਲਾਹ ਦੇਣ ਤਾਂ ਜੋ ਇਲਾਕੇ ਵਿੱਚੋਂ ਨਸ਼ੇ ਦਾ ਸਫ਼ਾਇਆ ਕੀਤਾ ਜਾ ਸਕੇ। ਉਨ੍ਹਾਂ ਨਸ਼ੇ ਦੇ ਖਾਤਮੇ ਲਈ ਇਲਾਕਾ ਵਾਸੀਆਂ ਦਾ ਸਹਿਯੋਗ ਮੰਗਿਆ ਹੈ ਅਤੇ ਕਿਹਾ ਜੋ ਆਦਮਪੁਰ ਪੁਲਿਸ ਥਾਣੇ ਵਿਖੇ ਆਵੇਗਾ ਉਸ ਨੂੰ ਪੂਰਾ ਮਾਣ ਸਤਿਕਾਰ ਤੇ ਇਨਸਾਫ ਦਿੱਤਾ ਜਾਵੇਗਾ।

No comments:
Post a Comment