![]() |
| ਹਰਿੰਦਰ ਸਿੰਘ ਸੰਘਾ ਦੇ ਪਰਿਵਾਰਕ ਮੈਂਬਰਾਂ ਤੋਂ ਕਾਰ ਚੋਰੀ ਹੋਣ ਸਬੰਧੀ ਜਾਣਕਾਰੀ ਹਾਸਲ ਕਰਦੇ ਐਸਆਈ ਸੁਖਵਿੰਦਰ ਸਿੰਘ । |
ਅਮਰਜੀਤ ਸਿੰਘ ਜੀਤ, ਜੰਡੂ ਸਿੰਘਾ – ਜੰਡੂ ਸਿੰਘਾ ਬਸ ਸਟੈਡ ਨਜ਼ਦੀਕ ਮੇਨ ਹੁਸ਼ਿਆਰਪੁਰ ਤੇ ਸਥਿਤ ਇੱਕ ਘਰ ਦੇ ਬਾਹਰ ਖੜੀ ਸਵਿੱਫਟ ਕਾਰ ਬੀਤੀ ਰਾਤ ਚੋਰਾਂ ਨੇ ਚੋਰੀ ਕਰ ਲਈ। ਕਾਰ ਮਾਲਕ ਹਰਿੰਦਰ ਸਿੰਘ ਸੰਘਾ ਪੁੱਤਰ ਸ. ਜੋਗਿੰਦਰ ਸਿੰਘ ਸੰਘਾ ਵਾਸੀ ਜੰਡੂ ਸਿੰਘਾ ਨੇ ਦਸਿਆ ਕਿ ਉਨ੍ਹਾਂ ਦੀ ਸਵਿੱਫਟ ਕਾਰ ਨੰਬਰ ਪੀਬੀ08-ਡੀ.ਈ-1967 ਹਰ ਰੋਜ਼ ਦੀ ਤਰਾਂ ਆਪਣੇ ਘਰ ਦੀ ਕੰਧ ਨਾਲ ਘਰ ਦੇ ਬਾਹਰ ਖੜੀ ਕਰਦੇ ਹਨ ਅਤੇ ਰਾਤ ਵੀ ਕਾਰ ਘਰ ਦੇ ਬਾਹਰ ਖੜੀ ਅਤੇ ਲੌਕ ਕਰਕੇ ਆਪਣੇ ਘਰ ਅੰਦਰ ਮੋਜੂਦ ਸਨ। ਉਨ੍ਹਾਂ ਕਿਹਾ ਜਦ ਸਵੇੇਰੇ ਉੱਠ ਕੇ ਬਾਹਰ ਦੇਖਿਆ ਤਾਂ ਘਰ ਦੇ ਬਾਹਰ ਕਾਰ ਮੋਜੂਦ ਨਹੀਂ ਸੀ। ਜਿਸਨੂੰ ਕੋਈ ਵਿਆਕਤੀ ਰਾਤ ਵੇਲੇ ਚੋਰੀ ਕਰਕੇ ਲੈ ਗਿਆ। ਉਨ੍ਹਾਂ ਕਿਹਾ ਇਸ ਚੋਰੀ ਸਬੰਧੀ ਜੰਡੂ ਸਿੰਘਾ ਪੁਲਿਸ ਨੂੰ ਸੂਚਿਤ ਕਰ ਦਿੱਤਾ ਗਿਆ ਹੈ। ਜਿਕਰਯੋਗ ਹੈ ਕਿ ਆਦਮਪੁਰ ਦੇ ਸੱਗਰਾਂ ਮੁਹੱਲਾ ਵਿਚੋਂ ਵੀ ਕੈਲਾਸ਼ ਰਾਣੀ ਪਤਨੀ ਕਮਲਜੀਤ ਵਾਸੀ ਫਰੈਂਡ ਕਾਲੋਨੀ ਉੂਨਾਂ ਹਿਮਾਚਲ ਪ੍ਰਦੇਸ਼ ਦੀ ਵੀ ਬੀਤੇ ਦੋ ਦਿਨ ਪਹਿਲਾ ਇੱਕ ਸਵਿੱਫਟ ਡਿਜ਼ਾਇਰ ਕਾਰ ਐਚਪੀ20-ਈ-2888 ਚੋਰੀ ਹੋ ਗਈ ਸੀ ਜੋ ਕਿ ਹਿਮਾਚਲ ਪ੍ਰਦੇਸ਼ ਤੋਂ ਕਿਸੇ ਨਿੱਜੀ ਕੰਮ ਵਾਸਤੇ ਆਦਮਪੁਰ ਸੱਗਰਾਂ ਮੁਹੱਲੇ ਵਿੱਚ ਆਏ ਹੋਏ ਸਨ। ਜੰਡੂ ਸਿੰਘਾ ਵਿੱਖੇ ਘਟਨਾਂਸਥੱਲ ਤੇ ਮੌਕਾ ਦੇਖਣ ਲਈ ਆਦਮਪੁਰ ਐਸ.ਐਚ.ਉ ਇੰਸਪੈਕਟਰ ਰਾਜੀਵ ਕੁਮਾਰ ਅਤੇ ਜੰਡੂ ਸਿੰਘਾ ਚੋਕੀ ਇੰਚਾਰਜ਼ ਐਸ.ਆਈ ਸੁਖਵਿੰਦਰ ਸਿੰਘ ਮੁਲਾਜਮਾਂ ਸਮੇਤ ਪੁੱਜੇ ਅਤੇ ਮਾਮਲੇ ਦੀ ਜਾਂਚ ਸ਼ੁਰੂ ਕੀਤੀ। ਉਨ੍ਹਾਂ ਪ੍ਰੈਸ ਨਾਲ ਗੱਲਬਾਤ ਦੋਰਾਨ ਕਿਹਾ ਇਨ੍ਹਾਂ ਕਾਰ ਚੋਰਾਂ ਨੂੰ ਜਲਦ ਕਾਬੂ ਕਰਕੇ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।

No comments:
Post a Comment