![]() |
| ਫੋਟੋ ਮੁਨੀਰ |
ਰੇਲਵੇ ਮੰਡੀ ਸਕੂਲ ਵਿੱਚ ਕਰਵਾਇਆ ਗਿਆ ਗਣਿਤ ਮੇਲਾ
ਹੁਸ਼ਿਆਰਪੁਰ 30 ਜੁਲਾਈ ( ਤਰਸੇਮ ਦੀਵਾਨਾ ) ਜ਼ਿਲ੍ਹਾ ਸਿੱਖਿਆ ਅਫਸਰ (ਸ) ਜੀ ਦੀਆਂ ਹਦਾਇਤਾਂ ਅਨੁਸਾਰ ‘ਪੜ੍ਹੋ ਪੰਜਾਬ, ਪੜਾਓ ਪੰਜਾਬ` ਦੇ ਅੰਤਰਗਤ ਗਣਿਤ ਵਿਸ਼ੇ ਦੇ ਗੁਣਾਤਮਕ ਸੁਧਾਰ ਲਈ 29 ਜੁਲਾਈ ਨੂੰ ਸਰਕਾਰੀ ਕੰਨਿਆ ਸੈਕੰਡਰੀ ਸਮਾਰਟ ਸਕੂਲ, ਰੇਲਵੇ ਮੰਡੀ (ਹੁਸ਼ਿ) ਵਿਖੇ ਪ੍ਰਿੰਸੀਪਲ ਸ਼੍ਰੀਮਤੀ ਲਲਿਤਾ ਰਾਣੀ ਦੀ ਯੋਗ ਅਗਵਾਈ ਹੇਠ ਗਣਿਤ ਮੇਲੇ ਦਾ ਆਯੋਜਿਨ ਕੀਤਾ ਗਿਆ। ਇਸ ਮੇਲੇ ਦਾ ਉਦਘਾਟਨ ਹੱਡੀਆਂ ਦੇ ਮਾਹਿਰ ਡਾ:ਜਮੀਲ ਬਾਲੀ ਦੁਆਰਾ ਕੀਤਾ ਗਿਆ। ਇਸ ਵਿੱਚ ਛੇਵੀਂ ਤੋਂ ਦੱਸਵੀਂ ਤੱਕ ਦੇ ਵਿਦਿਆਰਥੀਆਂ ਨੇ ਗਣਿਤ ਦੇ ਵੱਖ-ਵੱਖ ਵਿਸ਼ਿਆਂ ਤੇ ਬਹੁਤ ਹੀ ਸੁੰਦਰ ਅਤੇ ਗਿਆਨ ਭਰਪੂਰ ਮਾਡਲ ਬਣਾਏ। ਡਾ: ਬਾਲੀ ਨੇ ਬੱਚਿਆਂ ਤੋਂ ਮਾਡਲ ਨਾਲ ਸਬੰਧਿਤ ਪ੍ਰਸ਼ਨ ਪੁੱਛੇ ਜਿਹਨਾਂ ਦਾ ਬੱਚਿਆਂ ਨੇ ਬਹੁਤ ਹੀ ਵਧੀਆ ਢੰਗ ਨਾਲ ਜਵਾਬ ਦਿੱਤਾ। ਇਸ ਮੌਕੇ ਤੇ ਡਾ: ਬਾਲੀ ਨੇ ਬੱਚਿਆਂ ਦੀ ਹੌਂਸਲਾ ਅਫਜਾਈ ਕੀਤੀ ਤੇ ਕਿਹਾ ਕਿ ਅਜਿਹੇ ਗਣਿਤ ਮੇਲੇ ਬੱਚਿਆਂ ਵਿੱਚ ਗਣਿਤ ਪ੍ਰਤੀ ਰੋਚਕਤਾ ਪੈਦਾ ਕਰਨ ਵਿੱਚ ਸਹਾਈ ਹੁੰਦੇ ਹਨ। ਇਸ ਤੋਂ ਇਲਾਵਾ ਇਸ ਮੇਲੇ ਵਿੱਚ ਐਸ.ਐਮ.ਸੀ. ਕਮੇਟੀ ਦੇ ਮੈਂਬਰਾਂ, ਮਾਪਿਆ, ਸੈਮੀਨਾਰ ਵਿੱਚ ਆਏ ਵੱਖ-ਵੱਖ ਸਕੂਲਾਂ ਦੇ ਅਧਿਆਪਕਾਂ, ਸ਼ਹਿਰ ਦੇ ਪਤਵੰਤੇ, ਸੱਜਣਾਂ ਅਤੇ ਹੋਰ ਸਕੂਲਾਂ ਦੇ ਵਿਦਿਆਰਥੀਆਂ ਨੇ ਭਰਪੂਰ ਸ਼ਮੂਲੀਅਤ ਕੀਤੀ। ਇਸ ਮੌਕੇ ਪ੍ਰਿੰਸੀਪਲ ਸ਼੍ਰੀਮਤੀ ਲਲਿਤਾ ਰਾਣੀ ਨੇ ਡਾ:ਬਾਲੀ ਅਤੇ ਸਾਰੇ ਪਤਵੰਤੇ ਸੱਜਣਾਂ ਦਾ ਮੇਲੇ ਤੇ ਪੁੱਜਣ ਲਈ ਉਹਨਾਂ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਇਸ ਮੇਲੇ ਦੀ ਸਫਲਤਾ ਪਿੱਛੇ ਮੇਰੇ ਸਕੂਲ ਦੇ ਮਿਹਨਤੀ ਗਣਿਤ ਅਧਿਆਪਕ ਸ਼੍ਰੀਮਤੀ ਸੁੰਮਨ ਬਾਲਾ, ਹਰਦੀਪ ਕੌਰ, ਜਸਪ੍ਰੀਤ ਕੌਰ, ਪੰਕਜ ਦਿਉਲ, ਨੀਰੂ ਸੁਮਰਾ, ਸਾਕਸ਼ੀ ਬਾਲਾ, ਬੰਦਨਾ ਸਿੱਧੂ, ਡਾ: ਮੀਨੂ ਅਤੇ ਵਿਦਿਆਰਥੀਆਂ ਦਾ ਭਰਪੂਰ ਯੋਗਦਾਨ ਰਿਹਾ।
.jpeg)
No comments:
Post a Comment