ਸ਼੍ਰੀ ਸਤਪਾਲ ਪਾਲ ਦੇ ਸਮੂਹ ਪਰਿਵਾਰਕ ਮੈਂਬਰਾਂ ਅਤੇ ਰਿਸ਼ਤੇਦਾਰਾਂ ਵਿੱਚ ਖੁਸ਼ੀ ਦੀ ਲਹਿਰ
ਜਲੰਧਰ/ਮਿਲਾਨ/ਇਟਲੀ (ਅਮਰਜੀਤ ਸਿੰਘ)- ਵਿਦੇਸ਼ਾਂ ਦੀ ਧਰਤੀ ਤੇ ਵੱਸਦੇ ਪੰਜਾਬੀਆਂ ਨੇ ਆਪਣੇ ਜਿਲੇ੍, ਪੰਜਾਬ ਅਤੇ ਭਾਰਤ ਦੇਸ਼ ਦਾ ਨਾਂਅ ਹਰ ਖੇਤਰ ਵਿੱਚ ਮੱਲਾਂ ਮਾਰ ਕੇ ਪੂਰੇ ਸੰਸਾਰ ਵਿੱਚ ਰੋਸ਼ਨ ਕੀਤਾ ਹੈ। ਜਿਸਦੀ ਤਾਜ਼ਾ ਮਿਸਾਲ ਪਿੰਡ ਕੋਟ ਕਲਾਂ ਜਿਲ੍ਹਾ ਜਲੰਧਰ (ਨਜ਼ਦੀਕ ਰਾਮਾਂਮੰਡੀ) ਦੇ ਮਾਸੀਮੋ ਪਾਲ ਹਾਲ ਵਾਸੀ ਕਸੈਰਤਾ ਸ਼ਹਿਰ ਇਟਲੀ ਨੇ “ਇੰਨਫੋਰਮੈਸਨ ਤਕਨੋਲਜੀ ਕੰਪਿਊਟਰ, ਦੇ ਡਿਪਲੋਮੇ ਵਿੱਚ ਟੌਪ ਕਰਕੇ ਦਿੱਤੀ ਹੈ। ਜਿਸਦੇ ਚੱਲਦੇ ਸ਼੍ਰੀ ਸਤਪਾਲ ਦੇ ਗ੍ਰਹਿ ਅਤੇ ਰਿਸ਼ਤੇਦਾਰਾਂ ਵਿੱਚ ਖੁਸ਼ੀ ਦੀ ਲਹਿਰ ਹੈ। ਆਈ.ਟੀ ਦੀ ਵਿਦਿਆ ਵਿੱਚ ਮਾਸੀਮੋ ਪਾਲ ਨੇ ਟੋਪ ਕਰਕੇ ਆਪਣੇ ਸਮੂਹ ਭਾਈਚਾਰੇ ਦੀ ਸ਼ਾਨ ਵਿੱਚ ਵਾਧਾ ਕੀਤਾ ਹੈ। ਵਿਦਿਆ ਦੇ ਖੇਤਰ ਵਿੱਚ ਆਪਣੀ ਇਸ ਪ੍ਰਾਪਤੀ ਤੇ ਗੱਲਬਾਤ ਕਰਦਿਆਂ ਮਾਸੀਮੋ ਪਾਲ ਨੇ ਕਿਹਾ ਕਿ ਉਹ ਪਿਛਲੇ ਲੰਮੇ ਸਮੇ ਤੋ ਆਪਣੇ ਪਰਿਵਾਰ ਨਾਲ ਇਟਲੀ ਦੇ ਸ਼ਹਿਰ ਕਸੈਰਤਾ ਵਿੱਚ ਰਹਿ ਰਿਹਾ ਹੈ ਅਤੇ ਉਸਨੂੰ ਪੜ੍ਹਨ ਦਾ ਸ਼ੌਕ ਬਚਪਨ ਤੋਂ ਹੀ ਬਹੁਤ ਜ਼ਿਆਦਾ ਸੀ। ਉਸਨੇ ਕਿਹਾ ਇਸ ਮੰਜ਼ਿਲ ਤੇ ਪੁਹੁੱਚਣ ਲਈ ਉਸਨੂੰ ਕਾਫੀ ਸਘੰਰਸ਼ ਅਤੇ ਮੇਹਨਤ ਕਰਨੀ ਪਈ। ਜਿਸ ਲਈ ਉਸਨੇ ਆਪਣੀ ਮਾਤਾ ਸੁਨੀਤਾ ਦੇਵੀ ਅਤੇ ਪਿਤਾ ਸਤਪਾਲ ਦੇ ਵਿਸ਼ੇਸ਼ ਸਹਿਯੋਗ ਨਾਲ ਇਸ ਮੰਜ਼ਿਲ ਤੇ ਕਾਮਯਾਬੀ ਨੂੰ ਹਾਸਲ ਕੀਤਾ ਹੈ। ਜਿਕਰਯੋਗ ਹੈ ਕਿ ਮਾਸੀਮੋ ਪਾਲ ਦੇ ਵੱਡੇ ਭਰਾ ਲੂਈਜ਼ੀ ਪਾਲ ਨੇ ਵੀ 2020 ਵਿੱਚ “ਇੰਨਫੋਰਮੈਸਨ ਤਕਨੋਲਜੀ ਕੰਪਿਊਟਰ, ਵਿੱਚ ਵਿਦੇਸ਼ ਦੀ ਧਰਤੀ ਤੇ ਟੋਪ ਕੀਤਾ ਸੀ। ਮਾਸੀਮੋ ਨੇ ਕਿਹਾ ਉਸਨੇ “ਇੰਨਫੋਰਮੈਸਨ ਤਕਨੋਲਜੀ ਕੰਪਿਊਟਰ, ਦੇ ਡਿਪਲੋਮੇ ਵਿੱਚ ਚੰਗੇ ਅੰਕ ਪ੍ਰਾਪਤ ਕੀਤੇ ਹਨ। ਉਘੇ ਸਮਾਜ ਸੇਵਕ ਅਤੇ ਪਿੰਡ ਜੈਤੇਵਾਲੀ ਦੇ ਸਾਬਕਾ ਸਰਪੰਚ ਸ਼੍ਰੀ ਤਰਸੇਮ ਲਾਲ ਪੁਆਰ ਅਤੇ ਸਮੂਹ ਪਰਿਵਾਰਕ ਮੈਂਬਰਾਂ ਨੇ ਮਾਸੀਮੋ ਪਾਲ ਦੀ ਇਸ ਪ੍ਰਾਪਤੀ ਦੇ ਲਈ ਸਮੂਹ ਪਾਲ ਪਰਿਵਾਰ ਨੂੰ ਮੁਬਾਰਕਬਾਦ ਦਿਤੀ ਹੈ ਅਤੇ ਉਨ੍ਹਾਂ ਦੇ ਪਰਿਵਾਰ ਦੀ ਤੰਦਰੁਸਤੀ ਅਤੇ ਤਰੱਕੀ ਲਈ ਮਾਲਕ ਅੱਗੇ ਅਰਦਾਸ ਕੀਤੀ ਹੈ ਕਿ ਉਹ ਹਮੇਸ਼ਾਂ ਤਰੱਕੀ ਦੀ ਲੀਹਾਂ ਤੇ ਕਾਮਯਾਬੀ ਹਾਸਲ ਕਰਨ।

No comments:
Post a Comment