Friday, 29 July 2022
ਆਦਮਪੁਰ ਵਿਖੇ ਲੋੜਵੰਦ ਪਰਿਵਾਰਾਂ ਨੂੰ ਰਾਸ਼ਨ ਵੰਡਿਆ ਗਿਆ
ਆਦਮਪੁਰ (ਅਮਰਜੀਤ ਸਿੰਘ)- ਵਧੀਕ ਡਾਇਰੈਕਟਰ ਜਨਰਲ ਪੁਲਿਸ ਕਮਿਉਨਿਟੀ ਅਫ਼ੈਰਜ ਡਵੀਜ਼ਨ ਚੰਡੀਗੜ੍ਹ ਪੰਜਾਬ ਦੀਆਂ ਹਦਾਇਤਾਂ ਅਨੁਸਾਰ ਅਤੇ ਐਸ.ਐਸ.ਪੀ ਜਲੰਧਰ ਦਿਹਾਤੀ ਸਵਰਨਦੀਪ ਸਿੰਘ ਅਤੇ ਮਨਜੀਤ ਕੌਰ ਪੀ.ਪੀ. ਐਸ ਜਿਲਾ ਕਮਿਊਨਿਟੀ ਪੁਲਸ ਅਫਸਰ ਦੇ ਦਿਸ਼ਾ ਨਿਰਦੇਸ਼ ਅਨੁਸਾਰ ਥਾਣਾ ਸਾਂਝ ਕੇਂਦਰ ਆਦਮਪੁਰ ਵੱਲੋ ਡੀ.ਐਸ.ਪੀ ਸਰਬਜੀਤ ਰਾਏ ਪੀ.ਪੀ.ਐਸ ਸਬ ਡਵੀਜ਼ਨ ਆਦਮਪੁਰ ਅਤੇ ਥਾਣਾ ਮੁਖੀ ਆਦਮਪੁਰ ਰਾਜੀਵ ਕੁਮਾਰ ਦੀ ਸੁਪਰਵਿਜ਼ਨ ਹੇਠ ਜਿਲਾ ਸਾਂਝ ਇੰਚਾਰਜ ਐਸ.ਆਈ ਪੂਰਨ ਸਿੰਘ, ਏ.ਐਸ.ਆਈ ਨਰਿੰਦਰ ਸਿੰਘ ਜੀ ਦੀ ਦੇਖ ਰੇਖ ਵਿੱਚ ਕਸਬਾ ਆਦਮਪੁਰ ਵਿਖੇ ਲੋੜਵੰਦ ਪਰਿਵਾਰਾਂ ਨੂੰ ਉਹਨਾਂ ਦੀ ਵਰਤੋਂ ਲਈ ਰਾਸ਼ਨ ਦਿੱਤਾ ਗਿਆ ਅਤੇ ਸਰਕਾਰ ਵਲੋਂ ਗਰੀਬਾ ਲੋਕਾਂ ਲਈ ਫਰੀ ਸਹੂਲਤਾਂ, ਟੋਲ ਫ੍ਰੀ ਨੰਬਰ 112, ਅਤੇ ਬੂਟੇ ਲਗਾਏ ਗਏ , ਬਰਸਾਤ ਦੇ ਮੌਸਮ ਦੌਰਾਨ ਅਪਣਾ ਆਲਾ ਦੁਆਲਾ ਸਾਫ ਸੁਥਰਾ ਰੱਖਣ ਬਾਰੇ ਜਾਣੂ ਕਰਵਾਇਆ ਗਿਆ। ਇਸ ਮੌਕੇ ਤੇ ਸੀਨੀਅਰ ਸਿਪਾਹੀ ਪ੍ਰੇਮ ਕਪੂਰ, ਸੀਨੀਅਰ ਸਿਪਾਹੀ ਗੁਰਵਿੰਦਰ ਸਿੰਘ, ਏ.ਐਸ.ਆਈ ਗੁਰਦੇਵ ਸਿੰਘ, ਮਹਿਲਾ ਸਿਪਾਹੀ ਰੀਟਾ ਰਾਣੀ, ਮਹਿਲਾ ਸਿਪਾਹੀ ਕੀਰਤੀ ਅਤੇ ਮੁੱਖ ਮੁਨਸ਼ੀ ਏ.ਐਸ.ਆਈ ਸਰਬਜੀਤ ਸਿੰਘ ਆਦਿ ਹਾਜ਼ਰ ਸਨ।
Subscribe to:
Post Comments (Atom)

No comments:
Post a Comment