ਹੁਸ਼ਿਆਰਪੁਰ (ਤਰਸੇਮ ਦੀਵਾਨਾ) - ਲੋਕ ਹਿੱਤਾਂ ਲਈ ਡੱਟ ਕੇ ਸੰਘਰਸ਼ ਕਰਨ ਵਾਲੀ ਸੰਸਥਾ ਬੇਗਮਪੁਰਾ ਟਾਈਗਰ ਫੋਰਸ ਨੂੰ ਉਦੋਂ ਵੱਡੀ ਜਿੱਤ ਨਸੀਬ ਹੋਈ ਜਦੋਂ ਬੀਤੇ ਦਿਨੀ ਹੁਸ਼ਿਆਰਪੁਰ ਦੇ ਸਿਵਲ ਹਸਪਤਾਲ 'ਚ ਬਹੁਕਰੋੜੀ ਸੀ.ਟੀ.ਸਕੈਨ ਮਸ਼ੀਨ ਸਥਾਪਿਤ ਕਰਕੇ ਚਾਲੂ ਕਰ ਦਿੱਤੀ ਗਈ।ਇਸ ਮਸ਼ੀਨ ਨੂੰ ਸਥਾਪਿਤ ਕਰਨ ਵਿੱਚ ਪਿਛਲੇ ਛੇ ਮਹੀਨਿਆਂ ਤੋਂ ਭ੍ਰਿਸ਼ਟ ਮਾਫ਼ੀਆ ਤੰਤਰ ਵੱਲੋਂ ਲਗਾਤਾਰ ਲਟਕਾਇਆ ਜਾ ਰਿਹਾ ਸੀ।ਜਿਸ ਦੇ ਖਿਲਾਫ ਬੇਗਮਪੁਰਾ ਟਾਈਗਰ ਫੋਰਸ ਵੱਲੋਂ ਲਗਾਤਾਰ ਮੋਰਚਾ ਖੋਲ੍ਹਿਆ ਹੋਇਆ ਸੀ ਅਤੇ ਇਸ ਮਾਮਲੇ ਵਿਚ ਸਮਰੱਥ ਅਧਿਕਾਰੀਆਂ ਅਤੇ ਪੰਜਾਬ ਸਰਕਾਰ ਨੂੰ ਮੰਗ ਪੱਤਰ ਦੇਣ ਦੇ ਨਾਲ ਨਾਲ ਭ੍ਰਿਸ਼ਟ ਸਿਹਤ ਅਧਿਕਾਰੀਆਂ ਦਾ ਪੁਤਲਾ ਵੀ ਕਈ ਵਾਰ ਫੂਕਿਆ ਗਿਆ ਸੀ।ਬੇਗਮਪੁਰਾ ਟਾਈਗਰ ਫੋਰਸ ਨੂੰ ਇਸ ਸੰਘਰਸ਼ ਵਿੱਚ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ, ਡੈਮੋਕ੍ਰੇਟਿਕ ਭਾਰਤੀਆ ਲੋਕ ਦਲ , ਦਿ ਵਰਕਿੰਗ ਰਿਪੋਰਟਰਜ਼ ਐਸੋਸੀਏਸ਼ਨ ਅਤੇ ਹੋਰ ਜਥੇਬੰਦੀਆਂ ਦਾ ਵੀ ਭਰਵਾਂ ਸਹਿਯੋਗ ਮਿਲਿਆ।ਇਸ ਸੰਬੰਧੀ ਜਾਣਕਾਰੀ ਦਿੰਦਿਆਂ ਬੇਗਮਪੁਰਾ ਟਾਈਗਰ ਫੋਰਸ ਦੇ ਜ਼ਿਲ੍ਹਾ ਇੰਚਾਰਜ ਬੀਰਪਾਲ ਠਰੋਲੀ ਜ਼ਿਲ੍ਹਾ ਪ੍ਰਧਾਨ ਬੱਬੂ ਸਿੰਗੜੀਵਾਲ ਸ਼ਹਿਰੀ ਪ੍ਰਧਾਨ ਹੰਸਰਾਜ ਅਸਲਾਮਾਬਾਦ ਅਸ਼ੋਕ ਕੁਮਾਰ ਕਟੋਚ ਜ਼ਿਲ੍ਹਾ ਸਕੱਤਰ ਰੇਸ਼ਮ ਬਜਵਾੜਾ ਅਤੇ ਹੋਰ ਅਹੁਦੇਦਾਰਾਂ ਨੇ ਥੋੜ੍ਹੇ ਜਿਹੇ ਸਮੇਂ ਵਿੱਚ ਬੁਲਾਈ ਪ੍ਰਭਾਵਸ਼ਾਲੀ ਮੀਟਿੰਗ ਵਿੱਚ ਦੱਸਿਆ ਕਿ ਪੰਜਾਬ ਸਰਕਾਰ ਦੀਆਂ ਹਦਾਇਤਾਂ ਤੇ ਇੱਕ ਵਾਰ ਪਹਿਲਾਂ ਵੀ ਇਹ ਸੀਟੀ ਸਕੈਨ ਮਸ਼ੀਨ ਸਿਵਲ ਹਸਪਤਾਲ ਵਿੱਚ ਸਥਾਪਿਤ ਕਰ ਦਿੱਤੀ ਗਈ ਸੀ ਪਰ ਸ਼ੱਕੀ ਹਾਲਤਾਂ ਵਿੱਚ ਇਸ ਮਸ਼ੀਨ ਨੂੰ ਵਾਪਸ ਭੇਜ ਦਿੱਤਾ ਗਿਆ ਸੀ।ਇਸੇ ਦੌਰਾਨ ਨਿੱਜੀ ਸਕੈਨ ਸੈਂਟਰਾਂ ਦੇ ਮਾਲਕਾਂ ਦੀ ਕਥਿਤ ਮਿਲੀਭੁਗਤ ਸਦਕਾ ਸੱਤਾ ਧਿਰ ਦੇ ਪ੍ਰਭਾਵਸ਼ਾਲੀ ਆਗੂਆਂ ਦੀ ਸ਼ਹਿ ਤੇ ਸਿਹਤ ਵਿਭਾਗ ਨਾਲ ਸਬੰਧਤ ਕੁੱਝ ਅਧਿਕਾਰੀਆਂ ਵਲੋਂ ਅੜਚਨਾਂ ਡਾਹ ਕੇ ਮਨਜੂਰੀ ਨਾ ਦੇਣ ਕਾਰਣ ਬਹੁਕਰੋੜੀ ਸੀਟੀ ਸਕੈਨ ਮਸ਼ੀਨ ਵਾਪਿਸ ਭੇਜ ਦਿੱਤੀ ਗਈ ਸੀ। ਪ੍ਰੰਤੂ ਇਹ ਲੋਕ ਹਿੱਤ ਮੁੱਦਾ ਮੀਡੀਆ ਵਿੱਚ ਆ ਜਾਣ ਦੇ ਬਾਅਦ ਬੇਗਮਪੁਰਾ ਟਾਈਗਰ ਫੋਰਸ ਅਤੇ ਸਹਿਯੋਗੀ ਸੰਸਥਾਵਾਂ ਨੇ ਵਿਰੋਧ ਪ੍ਰਦਰਸ਼ਨ ਕੀਤੇ। ਜਿਸ ਦੇ ਸਿੱਟੇ ਵੱਜੋਂ 6 ਜੂਨ 2022 ਨੂੰ ਇਹ ਸੀ.ਟੀ.ਸਕੈਨ ਮਸ਼ੀਨ ਮੁੜ ਤੋਂ ਹਸਪਤਾਲ ਵਿਖੇ ਸਥਾਪਿਤ ਤਾਂ ਕਰ ਦਿੱਤੀ ਗਈ, ਪਰ ਚਾਲੂ ਨਹੀਂ ਕੀਤੀ।ਜਿਸ ਦੇ ਖਿਲਾਫ ਇੱਕ ਵਾਰ ਫਿਰ ਫੋਰਸ ਵੱਲੋਂ ਮਾਮਲੇ ਨੂੰ ਲਾਈਮਲਾਈਟ ਵਿੱਚ ਲਿਆ ਕੇ ਇਸ ਦਾ ਸਖਤ ਨੋਟਿਸ ਲਿਆ ਗਿਆ।ਇਸ ਦੇ ਸਬੰਧ ਵਿੱਚ "ਦਿ ਵਰਕਿੰਗ ਰਿਪੋਰਟਰਜ਼ ਐਸੋਸੀਏਸ਼ਨ ਰਜਿ." ਪੰਜਾਬ ਇੰਡੀਆ ਨਾਲ ਸੰਬੰਧਿਤ ਪੱਤਰਕਾਰਾਂ ਦੇ ਵਫਦ ਵਲੋਂ ਸਿਵਲ ਹਸਪਤਾਲ ਦਾ ਦੌਰਾ ਕਰਕੇ ਸੀਨੀਅਰ ਅਧਿਕਾਰੀਆਂ ਕੋਲ ਮਾਮਲਾ ਉਠਾਇਆ ਗਿਆ।
ਜਿਕਰਯੋਗ ਹੈ ਕਿ ਸਿਵਲ ਹਸਪਤਾਲ ਹੁਸ਼ਿਆਰਪੁਰ `ਚ ਹਜ਼ਾਰਾਂ ਮਰੀਜ਼ ਇਲਾਜ ਲਈ ਆਉਂਦੇ ਹਨ ਪਰ ਸਰਕਾਰੀ ਹਸਪਤਾਲਾਂ `ਚ ਸਿਹਤ ਸਹੂਲਤਾਂ ਦੀ ਘਾਟ ਕਾਰਨ ਉਨ੍ਹਾਂ ਨੂੰ ਮਹਿੰਗੇ ਇਲਾਜ ਲਈ ਪ੍ਰਾਈਵੇਟ ਹਸਪਤਾਲਾਂ `ਚ ਜਾਣ ਲਈ ਮਜਬੂਰ ਹੋਣਾ ਪੈਂਦਾ ਸੀ।ਹੁਣ ਮਸ਼ੀਨ ਦੇ ਸਥਾਪਿਤ ਹੋਣ ਨਾਲ ਲੋਕਾਂ ਨੂੰ ਭਾਰੀ ਭਰਕਮ ਆਰਥਿਕ ਬੋਝ ਤੋਂ ਛੁਟਕਾਰਾ ਮਿਲਿਆ ਹੈ ਜ਼ਿਕਰਯੋਗ ਹੈ ਕਿ ਸਿਵਲ ਹਸਪਤਾਲ ਹੁਸ਼ਿਆਰਪੁਰ ਵਿਖੇ ਸਿਟੀ ਸਕੈਨ ਮਸ਼ੀਨ ਲੱਗਣ ਦੀ ਖੁਸ਼ੀ ਵਿਚਅਤੇ ਬੇਗਮਪੁਰਾ ਟਾਈਗਰ ਫੋਰਸ ਦੀ ਹੋਈ ਵੱਡੀ ਜਿੱਤ ਨੂੰ ਮੁੱਖ ਰੱਖਦਿਆਂ ਬੇਗਮਪੁਰਾ ਟਾਈਗਰ ਫੋਰਸ ਦੇ ਵਰਕਰਾਂ ਤੇ ਅਹੁਦੇਦਾਰਾਂ ਵੱਲੋਂ ਖੁਸ਼ੀ ਵਿੱਚ ਲੱਡੂ ਵੀ ਵੰਡੇ ਗਏ ।
ਭਿਸ਼ਟ ਮਾਫੀਆ ਤੰਤਰ ਖਿਲਾਫ ਕੀਤੀ ਕਾਰਵਾਈ ਦੀ ਮੰਗ;
ਬੇਗਮਪੁਰਾ ਟਾਈਗਰ ਫੋਰਸ ਦੇ ਆਗੂਆ ਨੇ ਕਿਹਾ ਕਿ ਫੋਰਸ ਅਜੇ ਵੀ ਭ੍ਰਿਸ਼ਟ ਸਿਹਤ ਅਧਿਕਾਰੀਆਂ ਖ਼ਿਲਾਫ਼ ਕਾਰਵਾਈ ਦੀ ਮੰਗ ਤੇ ਕਾਇਮ ਹੈ।ਭਾਵੇਂ ਕਿ ਇਹ ਮਸ਼ੀਨ ਸਥਾਪਿਤ ਹੋ ਚੁੱਕੀ ਹੈ ਪਰ ਜਿਨ੍ਹਾਂ ਲੋਕਾਂ ਨੇ ਇਸ ਮਸ਼ੀਨ ਨੂੰ ਸਾਬਿਤ ਕਰਨ ਵਿੱਚ ਬੇਲੋੜੀ ਦੇਰੀ ਕੀਤੀ ਹੈ ਉਨ੍ਹਾਂ ਖ਼ਿਲਾਫ਼ ਪੰਜਾਬ ਸਰਕਾਰ ਮੁੱਖ ਮੰਤਰੀ ਨੂੰ ਭੇਜੇ ਮੰਗ ਪੱਤਰ ਦੇ ਅਧਾਰ 'ਤੇ ਕਾਰਵਾਈ ਕੀਤੀ ਜਾਵੇ।ਉਨ੍ਹਾਂ ਪੰਜਾਬ ਸਰਕਾਰ ਨੂੰ ਚਿਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਇਨ੍ਹਾਂ ਭ੍ਰਿਸ਼ਟ ਅਧਿਕਾਰੀਆਂ ਖ਼ਿਲਾਫ਼ ਕਾਰਵਾਈ ਨਾ ਕੀਤੀ ਗਈ ਤਾਂ ਸੰਘਰਸ਼ ਜਾਰੀ ਰੱਖਿਆ ਜਾਵੇਗਾ ਇਸ ਮੌਕੇ ਹੋਰਨਾਂ ਤੋਂ ਇਲਾਵਾ ਜੱਸਾ ਨੰਦਨ, ਮਨਜੀਤ ਸਿੰਘ ਡਾਡਾ, ਚਰਨਜੀਤ ਡਾਡਾ, ਭਿੰਦਾ, ਰਾਮਜੀਤ, ਨਿੱਕਾ ਡਾਡਾ,ਸੰਜੀਵ ਕੁਮਾਰ ਵਿਜੇ ਕੁਮਾਰ ਸ਼ਰਮਾ, ਨਿਤਿਨ ਸੈਣੀ, ਮਨੀਸ਼ ਸਾਬੀ, ਸੇਵਾ ਦਾਸ, ਅਸ਼ੋਕ ,ਬਬਲੂ, ਅਤੇ ਮੁਲਖਾ ਆਦਿ ਹਾਜ਼ਰ ਸਨ ।
.jpg)
No comments:
Post a Comment