Thursday, 21 July 2022

"ਦ ਟ੍ਰੀਨਿਟੀ ਸਕੂਲ ਅਸਲਪੁਰ ਦਾ ਨਤੀਜਾ ਸੌ ਪ੍ਰਤੀਸ਼ਤ ਛੱਡ ਰਿਹਾ


ਹੁਸ਼ਿਆਰਪੁਰ 20 ਜੁਲਾਈ ( ਤਰਸੇਮ ਦੀਵਾਨਾ )  ਨਜ਼ਦੀਕੀ ਪਿੰਡ ਅਸਲਪੁਰ ਦੇ  "ਦ ਟ੍ਰੀਨਿਟੀ ਸਕੂਲ ਹੁਸ਼ਿਆਰਪੁਰ ਦੇ ਸੈਸ਼ਨ 2021-2022 ਆਈ. ਸੀ. ਐਸ .ਸੀ. ਦਸਵੀਂ ਜਮਾਤ ਦਾ ਨਤੀਜਾ 17 ਜੁਲਾਈ,2022 ਨੂੰ ਐਲਾਨਿਆ ਗਿਆ। ਸਕੂਲ ਦੀ ਪ੍ਰਿੰਸੀਪਲ ਅਨੀਤਾ ਲਾਰੈਂਸ ਅਤੇ ਸਕੂਲ ਦੇ ਸਟਾਫ ਨੇ ਦੱਸਿਆ ਕਿ  ਇਹ ਦੱਸਦੇ ਬੇਹੱਦ ਖੁਸ਼ੀ ਮਹਿਸੂਸ ਹੋ ਰਹੀ ਹੈ ਕਿ ਨਤੀਜਾ ਸੌ ਪ੍ਰਤੀਸ਼ਤ ਰਿਹਾ ਸਭ ਤੋਂ ਵੱਧ ਪ੍ਰਤੀਸ਼ਤ ਅੰਕ 98%  ਰਹੀ। ਤਾਲਾਬੰਦੀ ਤੋਂ ਬਾਅਦ ਦੀਆਂ ਚੁਣੌਤੀਆਂ ਵਿੱਚੋਂ ਲੰਘੇ ਇਨ੍ਹਾਂ ਵਿਦਿਆਰਥੀਆਂ ਨੇ ਆਪਣੀ ਕਾਬਲੀਅਤ ਦਾ ਸਿੱਕਾ ਜਮ੍ਹਾਂ ਦਿੱਤਾ। ਸਕੂਲ ਦੇ ਡਾਇਰੈਕਟਰ- ਪ੍ਰਿੰਸੀਪਲ  ਦੀਆਂ ਲਗਾਤਾਰ ਕੋਸ਼ਸ਼ਾਂ , ਮਾਪਿਆਂ ਤੇ ਵਿਦਿਆਰਥੀਆਂ ਦੇ ਨਾਲ ਲਗਾਤਾਰ ਸੰਪਰਕ ਅਤੇ ਸੁਯੋਗ ਅਗਵਾਈ ਕਾਰਨ ਇਹ ਨਤੀਜਾ ਪ੍ਰਾਪਤ ਹੋਇਆ ਹੈ। ਸਕੂਲ ਦੇ ਹੋਣਹਾਰ ਵਿਦਿਆਰਥੀ ਪ੍ਰੀਸਾ਼ ਮਲਹੋਤਰਾ(98%), ਮਾਧਵ ਗੁਪਤਾ (98%) , ਰਜਤ ਰਾਮਪਾਲ (97.2%), ਅਨਿਰੁੱਧ ਪਰਾਸ਼ਰ (97.2%),ਕਾਰਤੀਕੇ ਖੁੱਲਰ(96.8%) ਅਤੇ ਹੁਤਾਸ਼ ਸ਼ਰਮਾ ,(96.6) ਨੇ ਬੇਹਤਰੀਨ ਕਾਰਗੁਜ਼ਾਰੀ ਦਿਖਾਈ। ਇਹਨਾਂ ਇਮਤਿਹਾਨਾਂ ਵਿੱਚ ਬੈਠੇ ਵਿਦਿਆਰਥੀਆਂ ਵਿੱਚੋਂ 49% ਬੱਚਿਆਂ ਦੇ 90 ਪ੍ਰਤੀਸ਼ਤ ਤੋਂ ਜ਼ਿਆਦਾ ਅੰਕ ਆਏ ਹਨ ਅਤੇ 30 % ਬੱਚਿਆਂ ਦੇ 80 ਪ੍ਰਤੀਸ਼ਤ ਤੋਂ ਵੱਧ ਅੰਕ ਆਏ ਹਨ। ਉਨ੍ਹਾਂ ਕਿਹਾ ਕਿ  ਇਸ ਬੇਮਿਸਾਲ ਨਤੀਜੇ ਲਈ "ਦ ਟ੍ਰੀਨਿਟੀ ਸਕੂਲ  ਮਾਪਿਆਂ ਅਤੇ ਵਿਦਿਆਰਥੀਆਂ ਨੂੰ ਮੁਬਾਰਕਬਾਦ ਦਿੰਦਾ ਹੈ।

No comments:

Post a Comment