ਜਲੰਧਰ (ਅਮਰਜੀਤ ਸਿੰਘ)- ਡੇਰਾ ਚਹੇੜੂ ਦੇ ਮੁੱਖ ਸੇਵਾਦਾਰ ਸੰਤ ਕਿ੍ਸ਼ਨ ਨਾਥ ਮਹਾਰਾਜ ਜੀ ਦੀ ਵਿਸ਼ੇਸ਼ ਅਗਵਾਹੀ ਵਿੱਚ ਪਿੰਡ ਜੈਤੇਵਾਲੀ ਵਿਖੇ ਚਲਾਏ ਜਾ ਰਹੇ ਸਤਿਗੁਰੂ ਰਵਿਦਾਸ ਪਬਲਿਕ ਸਕੂਲ ਦੀ ਦਸਵੀਂ ਕਲਾਸ ਦਾ ਨਤੀਜਾ 100% ਰਿਹਾ। ਦਸਵੀਂ ਕਲਾਸ ਦੀਆਂ ਪ੍ਰੀਖਿਆਵਾਂ ਵਿੱਚ ਸਕੂਲ ਦੇ 16 ਬੱਚਿਆਂ ਨੇ ਭਾਗ ਲੈਂਦੇ ਹੋਏ ਪ੍ਰੀਖਿਆ ਦਿੱਤੀ ਸੀ। ਜਿਸ ਵਿੱਚ ਸਕੂਲ ਦੇ 16 ਵਿਦਿਆਰਥੀ ਫਸਟ ਡਿਵੀਜ਼ਨ ਵਿੱਚ ਪਾਸ ਹੋਏ ਹਨ ਜਿਸ ਵਿੱਚ ਪਹਿਲੇ ਨੰਬਰ ਤੇ ਲਵਨੀਤ ਕੌਰ ਨੇ 90%, ਦੂਜੇ ਨੰਬਰ ਤੇ ਸਿਮਰਨ ਬਾਘਾ ਨੇ 85% ਅਤੇ ਤੀਜੇ ਨੰਬਰ ਤੇ ਗੁਰਪ੍ਰੀਤ ਨੇ 84% ਨੰਬਰ ਹਾਸਲ ਕੀਤੇ ਹਨ। ਇਸ ਮੌਕੇ ਤੇ ਸਤਿਗੁਰੂ ਰਵਿਦਾਸ ਪਬਲਿਕ ਸਕੂਲ ਦੀ ਪ੍ਰਿੰਸੀਪਲ ਹਰਦੀਪ ਕੌਰ ਨੇ ਸਾਰੇ ਹੀ ਵਿਦਿਆਰਥੀਆਂ ਨੂੰ ਵਧਾਈ ਦਿੱਤੀ। ਇਸ ਮੌਕੇ ਸਕੂਲ ਦੀ ਮੈਨੇਜਮੈਂਟ ਕਮੇਟੀ ਦੇ ਵਾਈਸ ਪ੍ਰਧਾਨ ਜੀਤ ਰਾਮ, ਸੂਬੇਦਾਰ ਲਹਿਬਰ ਸਿੰਘ, ਪ੍ਰਧਾਨ ਬਖਸ਼ੀ ਰਾਮ ਸਿੱਧੂ, ਸਰਬਜੀਤ ਭੂਤਾਂ ਅਤੇ ਕੈਸ਼ੀਅਰ ਭਗਤ ਰਾਮ ਵੀ ਉਚੇਚੇ ਤੋਰ ਤੇ ਹਾਜ਼ਰ ਹੋਏ ਅਤੇ ਵਿਦਿਆਰਥੀਆਂ ਦੀ ਸਫ਼ਲਤਾ ਲਈ ਉਨ੍ਹਾਂ ਨੂੰ ਵਧਾਈਆਂ ਦਿੱਤੀਆਂ। ਇਸ ਮੌਕੇ ਸਕੂਲ ਸਮੂਹ ਸਟਾਫ ਦੇ ਮੈਡਮ ਮਾਲਤੀ, ਦੀਕਸ਼ਾ, ਸੁਖਵਿੰਦਰ ਕੌਰ, ਕਾਜਲ, ਰਮਾ ਰਾਣੀ, ਕੁਸਮ ਲਤਾ, ਮਨਿੰਦਰ ਕੌਰ, ਰਜਨੀ, ਰਾਣੀ, ਸਰਬਜੀਤ, ਵਰਿੰਦਰ ਕੌਰ, ਹਰਪ੍ਰੀਤ ਕੌਰ, ਪ੍ਰਵੀਨ, ਪਰਮਿੰਦਰ ਕੌਰ, ਸੁਨੀਤਾ ਦੇਵੀ, ਦਲਜਿੰਦਰ ਕਜਲਾ, ਮੋਹਨ ਕੁਮਾਰ, ਰਜਨੀ, ਰਿਤਿਕਾ ਅਤੇ ਪ੍ਰਦੀਪ ਕੁਮਾਰ ਨੇ ਵਿਦਿਆਰਥੀਆਂ ਨੂੰ ਵਧਾਈ ਦਿੱਤੀ।

No comments:
Post a Comment