ਹੁਸ਼ਿਆਰਪੁਰ 26 ਜੁਲਾਈ (ਤਰਸੇਮ ਦੀਵਾਨਾ)- ਆਮ ਆਦਮੀ ਪਾਰਟੀ ਨੇ ਇਲੈਕਸ਼ਨਾਂ ਤੋਂ ਪਹਿਲਾਂ ਪੰਜਾਬ ਦੇ ਲੋਕਾਂ ਨਾਲ ਵੱਡੇ ਵੱਡੇ ਵਾਅਦੇ ਅਤੇ ਗਰੰਟੀਆਂ ਕੀਤੀਆਂ ਸਨ। ਜਿਨ੍ਹਾਂ ਵਿੱਚੋਂ ਹਰ ਘਰ ਨੂੰ 600 ਯੂਨਿਟ ਫ੍ਰੀ ਬਿਜਲੀ ਪੱਕੀ ਦੀ ਗਰੰਟੀ ਦਾ ਵੱਡਾ ਵਾਅਦਾ ਕੀਤਾ ਸੀ। ਪਰ ਹੁਣ ਸਰਕਾਰ ਬਣਨ ਤੋਂ ਬਾਅਦ ਸਖ਼ਤ ਸ਼ਰਤਾਂ ਦੀ ਆੜ ਵਿੱਚ ਆਪਣੇ ਵਾਅਦੇ ਤੋਂ ਮੁੱਕਰ ਦੀ ਨਜ਼ਰ ਆ ਰਹੀ ਹੈ। ਜਿਸ ਦਾ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਸਖ਼ਤ ਵਿਰੋਧ ਕਰਦੀ ਹੈ ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਜ਼ਿਲ੍ਹਾ ਪ੍ਰਧਾਨ ਗੁਰਦੀਪ ਸਿੰਘ ਖੁਣਖੁਣ ਅਤੇ ਜ਼ਿਲ੍ਹਾ ਜਨਰਲ ਸਕੱਤਰ ਗੁਰਨਾਮ ਸਿੰਘ ਸਿੰਗੜੀਵਾਲਾ ਨੇ ਇਕ ਵਿਸ਼ੇਸ਼ ਮੀਟਿੰਗ ਦੌਰਾਨ ਕੀਤਾ। ਉਨ੍ਹਾਂ ਇਸ ਸਮੇਂ ਕਿਹਾ ਕਿ ਸਵੈ ਘੋਸ਼ਣਾ ਪੱਤਰ ਦੇ ਮੁਤਾਬਿਕ ਖਪਤਕਾਰ ਨੂੰ ਸਖ਼ਤ ਸ਼ਰਤਾਂ ਦੇ ਨਾਲ ਹੀ 600 ਯੂਨਿਟ ਫ੍ਰੀ ਬਿਜਲੀ ਮਿਲੇਗੀ। ਕੋਈ ਵੀ ਵਿਅਕਤੀ ਜੋ ਕਿਸੇ ਵੀ ਮਹਿਕਮੇ ਵਿੱਚ ਸਰਕਾਰੀ ਮੁਲਾਜ਼ਮ ਜਾਂ ਸਾਬਕਾ ਮੁਲਾਜ਼ਮ ਜਾਂ ਜਿਹੜੇ ਇਨਕਮ ਟੈਕਸ ਭਰਦੇ ਹਨ ਉਹਨਾਂ ਨੂੰ ਪੰਜਾਬ ਵਿੱਚ ਸਰਕਾਰੀ ਫ੍ਰੀ ਬਿਜਲੀ ਸੇਵਾ ਵਿਚੋਂ ਬਾਹਰ ਰੱਖਿਆ ਗਿਆ ਹੈ। ਸੋ ਸਿੱਧੀ ਸਿੱਧੀ ਗੱਲ ਹੈ ਕਿ ਪੰਜਾਬ ਦੇ ਕੁਝ ਕੁ ਪਰਿਵਾਰ ਹੀ ਫਾਇਦਾ ਲੈ ਸਕਣਗੇ। ਇਸ ਫੈਸਲੇ ਦਾ ਪੰਜਾਬ ਦੇ ਜੁਝਾਰੂ ਅਤੇ ਸੂਝਵਾਨ ਲੋਕ ਸਖ਼ਤੀ ਨਾਲ ਵਿਰੋਧ ਕਰਨਗੇ ਅਤੇ ਸਰਕਾਰ ਨੂੰ ਮੁਡ਼ ਆਪਣੇ ਫ਼ੈਸਲੇ ਤੇ ਵਿਚਾਰਨ ਲਈ ਮਜਬੂਰ ਕਰਨਗੇ ਇਸ ਸਮੇਂ ਸਾਬਕਾ ਕੌਂਸਲਰ ਗੁਰਦੀਪ ਸਿੰਘ ਗੜ੍ਹਦੀਵਾਲਾ, ਜਥੇਦਾਰ ਸਤਵੰਤ ਸਿੰਘ ਸਰਕਲ ਪ੍ਰਧਾਨ ਟਾਂਡਾ, ਜੱਥੇਦਾਰ ਸਰੂਪ ਸਿੰਘ ਪੰਡੋਰੀ ਸੂਮਲਾਂ, ਸਤਵੰਤ ਸਿੰਘ ਮੁਰਾਦਪੁਰ, ਲੰਬੜਦਾਰ ਮਨਜੀਤ ਸਿੰਘ ਖੁਣਖੁਣ, ਰਣਧੀਰ ਸਿੰਘ ਕਡਿਆਣਾ, ਸੁਖਦੇਵ ਸਿੰਘ ਸੁੱਖਾ, ਅਮਨਦੀਪ ਸਿੰਘ ਮੋਨਾ ਕਲਾਂ, ਕਰਨੈਲ ਸਿੰਘ ਲਵਲੀ ਸਿਮਰਜੀਤ ਸਿੰਘ ਸੇਮਾ,ਸੁਖਰਾਜ ਸਿੰਘ, ਨਵਰਾਜ ਸਿੰਘ, ਹਰਵਿੰਦਰ ਸਿੰਘ ਤੇ ਗੁਰਿੰਦਰ ਸਿੰਘ ਆਦਿ ਹਾਜ਼ਰ ਸਨ।
Tuesday, 26 July 2022
ਭਗਵੰਤ ਮਾਨ ਸਰਕਾਰ 600 ਯੂਨਿਟ ਬਿਜਲੀ ਫ੍ਰੀ ਦੇਣ ਦੇ ਵਾਅਦੇ ਤੋਂ ਮੁੱਕਰੀ - ਖੁਣ ਖੁਣ

Subscribe to:
Post Comments (Atom)
.jpg)
No comments:
Post a Comment