Tuesday, 28 December 2021

ਆਜ਼ਾਦ ਸਮਾਜ ਪਾਰਟੀ ਕਾਂਸ਼ੀ ਰਾਮ ਨੇ ਸ਼੍ਰੋਮਣੀ ਅਕਾਲੀ ਦਲ (ਸੰਯੁਕਤ) ਨਾਲ ਤੋੜਿਆ ਗੱਠਜੋੜ


ਲੁਧਿਆਣਾ (ਖ਼ਬਰਸਾਰ ਪੰਜਾਬ)- ਆਜ਼ਾਦ ਸਮਾਜ ਪਾਰਟੀ ਕਾਂਸ਼ੀ ਰਾਮ ਹੁਣ ਸੁਖਦੇਵ ਸਿੰਘ ਢੀਂਡਸਾ ਦੀ ਅਗਵਾਈ ਵਾਲੀ ਸ਼੍ਰੋਮਣੀ ਅਕਾਲੀ ਦਲ (ਸੰਯੁਕਤ) ਨਾਲ ਗੱਠਜੋੜ ਚ ਨਹੀਂ ਰਹੇਗੀ। ਇਹ ਐਲਾਨ ਆਜ਼ਾਦ ਸਮਾਜ ਪਾਰਟੀ ਦੇ ਸੂਬਾ ਪ੍ਰਧਾਨ ਰਾਜੀਵ ਕੁਮਾਰ ਲਵਲੀ ਵੱਲੋਂ ਅੱਜ ਲੁਧਿਆਣਾ ਦੀ ਈਸਾ ਨਗਰੀ ਪੁਲੀ ਨੇੜੇ ਇਕ ਪ੍ਰੈੱਸ ਕਾਨਫਰੰਸ ਦੌਰਾਨ ਕੀਤਾ ਗਿਆ। ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦੇ ਹੋਏ ਰਾਜੀਵ ਕੁਮਾਰ ਲਵਲੀ ਨੇ ਕਿਹਾ ਕਿ ਸੁਖਦੇਵ ਸਿੰਘ ਢੀਂਡਸਾ ਦੀ ਅਗਵਾਈ ਵਾਲੀ ਸ਼੍ਰੋਮਣੀ ਅਕਾਲੀ ਦਲ ਸੰਯੁਕਤ ਨੇ ਬੀ.ਜੇ.ਪੀ ਅਤੇ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਪੰਜਾਬ ਲੋਕ ਕਾਂਗਰਸ ਦੇ ਨਾਲ ਜਾ ਕੇ ਤੀਸਰੇ ਮੋਰਚੇ ਦੇ ਗੱਠਜੋੜ ਦੀ ਮਰਿਆਦਾ ਨੂੰ ਤੋੜਿਆ ਹੈ। ਹਾਲਾਂਕਿ ਭਵਿੱਖ ਵਿੱਚ ਕਿਸੇ ਹੋਰ ਪਾਰਟੀ ਨਾਲ ਗਠਜੋੜ ਦੀਆਂ ਸੰਭਾਵਨਾਵਾਂ ਬਾਰੇ ਉਨ੍ਹਾਂ ਨੇ ਕਿਹਾ ਕਿ ਇਸ ਬਾਰੇ ਕੇਂਦਰੀ ਅਗਵਾਈ ਫੈਸਲਾ ਲਵੇਗੀ। ਇਸ ਦੌਰਾਨ ਹੋਰਨਾਂ ਤੋਂ ਇਲਾਵਾ, ਪਾਰਟੀ ਦੇ ਸੂਬਾਈ ਸੀਨੀਅਰ ਮੀਤ ਪ੍ਰਧਾਨ ਐਡਵੋਕੇਟ ਇੰਦਰਜੀਤ ਸਿੰਘ, ਆਈ.ਯੂ.ਐਮ.ਐਲ ਦੇ ਕੌਮੀ ਸਕੱਤਰ ਮਕਸੂਦ ਉਲ ਹੱਕ, ਆਜਾਦ ਸਮਾਜ ਪਾਰਟੀ ਦੇ ਦੋਆਬਾ ਜ਼ੋਨ ਇੰਚਾਰਜ ਰਾਮ ਸਿੰਘ ਬੋਲੀਨਾ, ਨਵਾਂਸ਼ਹਿਰ ਤੇ ਰੋਪੜ ਦੇ ਇੰਚਾਰਜ ਕ੍ਰਿਸ਼ਨ ਲਾਲ, ਲੁਧਿਆਣਾ ਭੀਮ ਆਰਮੀ ਦੇ ਪ੍ਰਧਾਨ ਰਵੀ ਰਾਓ, ਪ੍ਰਧਾਨ ਜਲੰਧਰ ਸ਼ਹਿਰੀ ਸਤਨਾਮ ਬੰਬਣੀਵਾਲ, ਕਪੂਰਥਲਾ ਦੇ ਪ੍ਰਧਾਨ ਸੁਖਦੇਵ, ਰਾਏਕੋਟ ਬਲਾਕ ਦੇ ਪ੍ਰਧਾਨ ਬਲਜੀਤ ਸਿੰਘ, ਐਡਵੋਕੇਟ ਰਾਹੁਲ ਸਿੰਘ, ਬਹਾਲ ਸਿੰਘ ਹਲਕਾ ਇੰਚਾਰਜ ਫ਼ਤਹਿਗੜ੍ਹ ਸਾਹਿਬ, ਰਮੇਸ਼ ਮੱਲ ਕਾਰਾਬਾਰਾ, ਵੇਦਾਂਤ ਵੀ ਮੌਜੂਦ ਰਹੇ। 

No comments:

Post a Comment