Sunday, 26 December 2021

ਗੀਤਕਾਰੀ ਦਾ ਸ਼ਹਿਨਸ਼ਾਹ : ਰਾਜੂ ਨਾਹਰ ਬਾਸੀਆਂ ਬੈਦਵਾਣ

 

         


ਤਿੰਨ ਸੌ ਪੰਜਾਹ ਤੋਂ ਵੱਧ ਗੀਤ ਰਿਕਾਰਡ ਕਰਵਾ ਕੇ ਪੰਜਾਬੀ ਸੱਭਿਆਚਾਰ ਦੀ ਝੋਲ਼ੀ ਨੂੰ ਸ਼ਿੰਗਾਰ ਚੁੱਕਾ ਗੀਤਕਾਰ ਰਾਜੂ ਨਾਹਰ ਬਾਸੀਆਂ ਬੈਦਵਾਣ ਸਾਹਿਤਕ ਤੇ ਸੱਭਿਆਚਾਰਕ ਹਲਕਿਆਂ ਵਿਚ ਆਪਣੀ ਮਿਆਰੀ ਕਲਮ ਦਾ ਲੋਹਾ ਮੰਨਵਾ ਚੁੱਕਾ ਕਲਮ-ਤਪੱਸਵੀ ਹੈ। ਰਾਜੂ ਨਾਹਰ ਦਾ ਸਭ ਤੋਂ ਪਹਿਲਾ ਗੀਤ ਰਿਕਾਰਡ ਹੋਇਆ ਸੀ, ਗਾਇਕ ਅਮਰੀਕ ਤੂਫਾਨ ਤੇ ਹਰਜੀਤ ਮੱਟੂ ਦੀ ਅਵਾਜ਼ ਵਿੱਚ : ਬਿਜਲੀ ਮਹਿਕਮੇ ਨਾਲ ਸਬੰਧਤ, ‘ਰੰਗੇ ਹੱਥੀਂ ਫੜੀ ਗਈ’। ਇਸੇ ਜੋੜੀ ਦੀ ਅਵਾਜ਼ ਵਿੱਚ, ‘ਸਾਧੂ ਹੰਦੇ ਰੱਬ ਵਰਗੇ’ ਤੇ ‘ਨਲਕੇ ’ਤੇ ਮੋਟਰ’ ਰਿਕਾਰਡ ਹੋਏ। ਫਿਰ, ਪਿੱਛੋਂ ਨਾਹਰ ਦੇ ਰਿਕਾਰਡ ਹੋਏ ਹੁਸਨ, ਨਖਰੋ, ਮੁੜ ਚਮਕੀਲਾ, ਗਰੂਰ, ਸੁੱਚ ਬੰਦ, ਸ਼ੌਂਕ ਅੱਤ, ਗੱਲ ਰਿਸ਼ਤੇ ਦੀ, ਪੈਂਤੀ ਪਿੰਡਾਂ ’ਚ ਆਦਿ ਸੁਪਰ ਹਿੱਟ ਕੈਸਿਟਾਂ ਤੇ ਸਿੰਗਲ ਟਰੈਕ, ਜਿਨਾਂ ਵਿਚ ਧਾਰਮਿਕ ਗੀਤ, ਧੰਨ-ਧੰਨ ਮਾਂ ਗੁਜਰੀ, ਮਾਲਕ ਦੁਨੀਆ ਦਾ, ਕੁਰਬਾਨੀ ਲਾਲਾਂ ਦੀ, ਪੁੱਤਰਾਂ ਦੇ ਦਾਨੀਆਂ, ਜ਼ਾਲਮ ਸਰਕਾਰੇ, ਦੋ ਲਾਲ ਪਿਆਰੇ ਅਤੇ ਬਾਜਾਂ ਵਾਲੇ ਦੇ ਦੁਲਾਰੇ, ਅਖੀਰ ਸੂਬਿਆ, ਆਦਿ. . ਅਤੇ ਭੇਟਾਂ ਦੇ ਖੇਤਰ ਵਿਚ, ਜੋਗੀ ਦੀਆਂ ਰਹਿਮਤਾਂ, ਕੰਜਕਾਂ ਦੇ ਨਾਲ ਖੇਡਦੀ, ਭਰ-ਭਰ ਜਾਣ ਗੱਡੀਆਂ, ਜਗ-ਮਗ ਜੋਤ ਜਗਦੀ, ਪੀਰਾਂ ਦੀ ਮੌਜ ਨਿਆਰੀ, ਸ਼ਿਵ ਭੋਲੇ ਦੀ ਬਰਾਤ, ਮਾਂ ਦੀ ਕਿਰਪਾ, ਚਿਮਟੇ ਤੇਰੇ ਤੋਂ ਵਾਰੇ ਆਦਿ ਅਨੇਕਾਂ ਭੇਟਾਂ ਨੇ ਵਿਦੇਸ਼ਾਂ ਤੱਕ ਖ਼ੂਬ ਧੁੰਮਾਂ ਪਾਈਆਂ। ਉਸ ਦੇ ਇਨਾਂ ਹਿੱਟ ਰਹੇ ਗੀਤਾਂ ਦੇ ਗਾਇਕਾਂ ਵਿਚ ਅਮਰ ਅਰਸ਼ੀ-ਨਰਿੰਦਰ ਜੋਤ-ਸੁਦੇਸ਼ ਕੁਮਾਰੀ, ਪ੍ਰੀਤ ਬਰਾੜ-ਮਿੱਸ ਪੂਜਾ, ਜਗਤਾਰ ਅਖਤਰ-ਅਨੀਤਾ ਸਮਾਣਾ, ਰਵੀ ਚੌਹਾਨ-ਗੁਰਲੇਜ ਅਖਤਰ, ਬਿੱਲ ਸਿੰਘ, ਹਰਪ੍ਰੀਤ ਢਿੱਲੋਂ-ਜੱਸੀ ਕੌਰ, ਗੁਰਬਖਸ਼ ਸ਼ੌਂਕੀ, ਦੀਪਕ ਮਾਨ, ਲਾਲ ਕਮਲ, ਮਦਨ ਅਨੰਦ-ਸਰਬਜੀਤ ਮੱਟੂ, ਗੁਲਾਬ ਨਿਮਾਣਾ, ਜੱਗਾ ਸੁਰਤੀਆ-ਬਲਜੀਤ ਕਮਲ, ਜੱਸੀ ਹਰਗਣਾ- ਸੰਦੀਪ ਸੋਮਲ, ਉਮਰਾਓ ਮਸਤ, ਗੁਰਜੀਤ ਬੱਲੀ-ਹਰਜੀਤ ਮੱਟੂ, ਦਲਵਿੰਦਰ ਬਾਰਨ, ਅਮਨਦੀਪ ਗੋਲਡੀ, ਬਲਬੀਰ ਬਿੱਲੂ, ਰਾਜ ਬੀ., ਬਲਵਿੰਦਰ ਬੱਬੀ-ਕੌਰ ਪੂਜਾ, ਬਾਬੂ ਚੰਡੀਗੜੀਆ-ਮਿਸ ਸੁਨਾਨਾ, ਬਿੰਟਾ ਸੁਖਵਿੰਦਰ, ਦੀਪਾ ਅਰਸ਼ੀ-ਪ੍ਰਵੀਨ ਭਾਰਟਾ, ਸੋਨੂ ਵਿਰਕ, ਦਿੱਵਿਆ ਚੌਹਾਨ, ਪ੍ਰੇਮ ਚਮਕੀਲਾ, ਟਿੰਕੂ ਧਾਨੀਆਂ ਤੇ ਸ਼ਿੰਦਾ ਸਲੌਦੀ ਆਦਿ ਵਿਸ਼ੇਸ਼ ਵਰਣਨ ਯੋਗ ਨਾਂਓਂ ਹਨ। 

         


ਪ੍ਰਕਾਸ਼ਨਾ ਪੱਖ ਵਿਚ ਅੱਧੀ ਦਰਜਨ ਪੁਸਤਕਾਂ ਵਿਚ ਛਪਣ ਦਾ ਮਾਣ ਹਾਸਲ ਕਰ ਚੁੱਕੇ ਰਾਜੂ ਨਾਹਰ ਨੂੰ ਸ਼੍ਰੋਮਣੀ ਪੰਜਾਬੀ ਲਿਖਾਰੀ ਸਭਾ, (ਰਜਿ:) ਪੰਜਾਬ ਵੱਲੋਂ, ‘ਗੀਤਾਂ ਦਾ ਸ਼ਹਿਨਸ਼ਾਹ ਅਵਾਰਡ-2017’ ਅਤੇ ‘ਇੰਦਰਜੀਤ ਹਸਨਪੁਰੀ ਅਵਾਰਡ-2018’ ਦੇ ਨਾਲ-ਨਾਲ ‘ਫਿਲਮੀ ਫੋਕਸ ਮੈਗਜ਼ੀਨ’ ਤੋਂ ਇਲਾਵਾ ਸੈਂਕੜੇ ਸੱਭਿਆਚਾਰਕ ਮੇਲਿਆ ਤੋਂ ਮਾਨ-ਸਨਮਾਨ ਹਾਸਲ ਹੋ ਚੁੱਕੇ ਹਨ।. . . ਰੱਬ ਕਰੇ ! ਆਪਣੇ ਵਡਮੁੱਲੇ ਸਾਹਿਤ ਤੇ ਸੱਭਿਆਚਾਰ ਨੂੰ ਜਿਊਂਦਾ-ਜਾਗਦਾ ਰੱਖਣ ਲਈ ਸੰਘਰਸ਼ਸ਼ੀਲ ਨੌਜਵਾਨ ਰਾਜੂ ਨਾਹਰ ਬਾਸੀਆਂ ਬੈਦਵਾਣ ਦੀ ਕਲਮ ਵਿਚ ਮਾਲਕ ਹੋਰ ਵੀ ਬਲ ਬਖ਼ਸ਼ੇ, ਤਾਂ ਕਿ ਉਹ ਦੇਸ਼-ਵਿਦੇਸ਼ ਤੱਕ ਦੇ ਸ਼ੋਹਰਤ ਦੇ ਗ੍ਰਾਫ ਉਤੇ ਹੋਰ ਵੀ ਚਮਕਦਾ-ਦਮਕਦਾ, ਸਾਹਿਤਕ ਤੇ ਸੱਭਿਆਚਾਰਕ ਖ਼ੁਸ਼ਬੂਆਂ ਵਿਖੇਰਦਾ ਰਵੇ!

          -ਪ੍ਰੀਤਮ ਲੁਧਿਆਣਵੀ, ਚੰਡੀਗੜ (9876428641)

ਸੰਪਰਕ: ਰਾਜੂ ਨਾਹਰ ਬਾਸੀਆਂ ਬੈਦਵਾਣ, (ਫਤਿਹਗੜ ਸਾਹਿਬ),   9988727273, 8872026273

No comments:

Post a Comment