Thursday, 23 December 2021

ਬਲਵਿੰਦਰ ਸਿੰਘ ਬਘਾਣਾ ਨੇ ਆਦਮਪੁਰ ਹਲਕੇ ਤੋਂ ਟਿਕਟ ਦੀ ਦਾਵੇਦਾਰੀ ਦੇ ਕਾਗਜ਼ ਦਾਖਲ ਕੀਤੇ


ਆਦਮਪੁਰ (ਹਰਦੀਪ ਸਿੰਘ, ਅਮਰਜੀਤ ਸਿੰਘ)- ਕਾਂਗਰਸ ਵੱਲੋਂ ਵੱਖ-ਵੱਖ ਹਲਕਿਆਂ ਸਬੰਧੀ ਦਾਅਵੇਦਾਰਾਂ ਦੀਆਂ ਅਰਜ਼ੀਆਂ ਲੈਣ ਸੰਬੰਧੀ ਚੱਲ ਰਹੀ ਪ੍ਰਕ੍ਰਿਆ ਵਿਚਕਾਰ ਹਲਕਾ ਆਦਮਪੁਰ ਤੋ ਸੀਨੀਅਰ ਕਾਂਗਰਸੀ ਆਗੂ ਬਲਵਿੰਦਰ ਸਿੰਘ ਬਘਾਣਾ ਨੇ ਆਦਮਪੁਰ ਹਲਕੇ ਤੋ ਟਿਕਟ ਲਈ ਕਾਗਜ਼ ਦਾਖਲ ਕੀਤੇ। ਹਲਕਾ ਆਦਮਪੁਰ ਤੋ ਦਾਵੇਦਾਰ ਬਲਵਿੰਦਰ ਸਿੰਘ ਬਘਾਣਾ ਨੇ ਦੱਸਿਆ ਕਿ ਉਹ 2009 ਤੋਂ ਹਲਕੇ ਵਿੱਚ ਪਾਰਟੀ ਲਈ ਕੰਮ ਕਰ ਰਹੇ ਹਨ ਅਤੇ ਆਮ ਲੋਕਾਂ ਨਾਲ ਅਤੇ ਵਰਕਰਾ ਨਾਲ ਗਰਾਉਂਡ ਲੈਵਲ ਤੇ ਜੁੜੇ ਹੋਏ ਹਨ ਅਤੇ ਹਲਕੇ ਵਿੱਚ ਕਾਗ਼ਰਸ ਪਾਰਟੀ ਲਈ ਕੰਮ ਕਰ ਰਹੇ ਹਨ ਊਨਾ ਕਿਹਾ ਕਿ ਉਹ 2012 ਅਤੇ 2017 ਵਿੱਚ ਵੀ ਟਿਕਟ ਲੈਣ ਲਈ ਦਾਵੇਦਾਰੀ ਪੇਸ਼ ਕੀਤੀ ਸੀ ਅਤੇ ਸ. ਬਾਘਣਾ ਨੇ ਕਿਹਾ  ਇਹ ਦੱਸਣਾ ਚਾਹੁੰਦਾ ਹਾ ਕਿ ਕਾਂਗਰਸ ਪਾਰਟੀ ਇਹ ਸੀਟ ਲਗਾਤਾਰ ਸੀਟ ਹਾਰ ਰਹੀ ਹੈ। ਹਲਕਾ ਆਦਮਪੁਰ ਤੋ ਮੈਨੂੰ ਪਾਰਟੀ ਵਲੋ ਉਮੀਦਵਾਰ ਐਲਾਨਿਆ ਜਾਵੇ ਤਾ ਜੋ ਭਾਰੀ ਵੋਟਾ ਨਾਲ ਸੀਟ ਜਿੱਤ ਕਿ ਪਾਰਟੀ ਦੀ ਝੋਲੀ ਵਿੱਚ ਪਾਵਾਂਗਾ।

No comments:

Post a Comment