Tuesday, 21 December 2021

ਸਰਕਲ ਪਤਾਰਾ ਦੇ ਗੁਰੂ ਘਰਾਂ ਵਿੱਚ ਲਗਾਏ ਜਾਣ ਵੱਧ ਤੋਂ ਵੱਧ ਸੀ.ਸੀ.ਟੀ.ਵੀ ਕੈਮਰੇ- ਐਸ.ਐਚ.ਉ ਪਤਾਰਾ ਰਛਪਾਲ ਸਿੰਘ ਸਿੱਧੂ

ਪ੍ਰੈਸ ਨੂੰ ਜਾਣਕਾਰੀ ਦਿੰਦੇ ਐਸ.ਐਚ.ਉ ਰਛਪਾਲ ਸਿੰਘ ਸਿੱਧੂ ਥਾਣਾ ਪਤਾਰਾ ਅਤੇ ਇੰਸਪੈਕਟਰ ਜੋਗਿੰਦਰ ਸਿੰਘ।

ਕਿਸੇ ਵੀ ਸ਼ੱਕੀ ਵਿਆਕਤੀ ਜਾਂ, ਕੋਈ ਅਣਸੁਖਾਂਵੀਂ ਘਟਨਾ ਬਾਰੇ ਥਾਣਾ ਪਤਾਰਾ ਨੂੰ ਤੁਰੰਤ ਸੂਚਿਤ ਕੀਤਾ ਜਾਵੇ

ਅਮਰਜੀਤ ਸਿੰਘ ਜੀਤ ਜੰਡੂ ਸਿੰਘਾ/ਪਤਾਰਾ- ਸਰਕਲ ਪਤਾਰਾ ਦੇ 32 ਪਿੰਡਾਂ ਵਿੱਚ ਮੋਜੂਦ ਗੁਰੂ ਘਰਾਂ ਦੀਆਂ ਪ੍ਰਬੰਧਕ ਕਮੇਟੀਆਂ ਅਤੇ ਪਿੰਡਾਂ ਦੀਆਂ ਪੰਚਾਇਤਾਂ ਨੂੰ ਥਾਣਾ ਪਤਾਰਾ ਐਸ.ਐਚ.ਉ ਰਛਪਾਲ ਸਿੰਘ ਸਿੱਧੂ ਅਤੇ ਇੰਸਪੈਕਟਰ ਜੋਗਿੰਦਰ ਸਿੰਘ ਨੇ ਅਪੀਲ ਕੀਤੀ ਹੈ ਕਿ ਸਾਰੇ ਹੀ ਪਿੰਡਾਂ ਦੇ ਗੁਰੂ ਘਰਾਂ ਅਤੇ ਚੋਰਸਤਿਆਂ ਤੇ ਸੀ.ਸੀ.ਟੀ.ਵੀ ਕੈਮਰੇ ਲਗਾਏ ਜਾਣ ਅਤੇ ਕਿਸੇ ਵੀ ਸ਼ੱਕੀ ਵਿਆਕਤੀ ਜਾਂ ਕੋਈ ਵੀ ਅਣਸੁਖਾਵੀਂ ਘਟਨਾਂ ਬਾਰੇ ਥਾਣਾ ਪਤਾਰਾ ਦੀ ਪੁਲਿਸ ਨੂੰ ਤੁਰੰਤ ਸੂਚਿਤ ਕੀਤਾ ਜਾਵੇ। ਉਨ੍ਹਾਂ ਕਿਹਾ ਥਾਣਾ ਪਤਾਰਾ ਵਲੋਂ ਇਲਾਕੇ ਵਿੱਚ ਅਮਨਸ਼ਾਂਤੀ ਕਾਇਮ ਕਰਨ ਅਤੇ ਲੋਕ ਸੁਰੱਖਿਆ ਤਹਿਤ ਜਿਥੇ ਵੱਖ-ਵੱਖ ਜਗ੍ਹਾ ਤੇ ਨਾਕਾਬੰਦੀ ਕੀਤੀ ਜਾ ਰਹੀ ਹੈ ਉਥੇ ਲਾਗਲੇ ਪਿੰਡਾਂ ਦੇ ਵਸਨੀਕਾਂ ਨੂੰ ਵੀ ਪਿੰਡਾਂ ਦੇ ਗੁਰੂ ਘਰਾਂ ਵਿੱਚ ਅਨਾਉਸਮੈਂਟ ਕਰਵਾ ਕੇ ਸ਼ੱਕੀ ਵਿਆਕਤੀਆਂ ਤੇ ਨਿਗਰਾਨੀ ਅਤੇ ਆਪਣੇ ਪਿੰਡ ਵਾਸੀਆਂ ਦੀ ਸੁਰੱਖਿਆ ਲਈ ਵਿਸ਼ੇਸ਼ ਤੋਰ ਤੇ ਜਾਗਰੂਕ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਅਗਰ ਕਿਸੇ ਗੁਰੂ ਘਰ ਵਿੱਚ ਕੈਮਰੇ ਨਹੀਂ ਲੱਗੇ ਤਾਂ ਉਹ ਜਲਦ ਲਗਵਾ ਲੈਣ ਤਾਂ ਜੋ ਕੋਈ ਅਣਸੁਖਾਵੀਂ ਘਟਨਾਂ ਨਾ ਵਾਪਰ ਸਕੇ। ਉਨ੍ਹਾਂ ਲਾਗਲੇ ਪਿੰਡਾਂ ਦੇ ਸਰਪੰਚਾਂ, ਪੰਚਾਂ, ਨੰਬਰਦਾਰਾਂ, ਪਤਵੰਤੇ ਸੱਜਣਾਂ ਅਤੇ ਵਸਨੀਕਾਂ ਨੂੰ ਅਪੀਲ ਕੀਤੀ ਹੈ ਕਿ ਥਾਣਾ ਪਤਾਰਾ ਦੇ ਖੇਤਰ ਵਿੱਚ ਅਗਰ ਕੋਈ ਵੀ ਸ਼ੱਕੀ ਵਿਆਕਤੀ ਜਾਂ ਕਿਸੇ ਅਣਸੁਉਖਾਵੀਂ ਘਟਨਾਂ ਬਾਰੇ ਥਾਣਾ ਪਤਾਰਾ ਦੀ ਪੁਲਿਸ ਨੂੰ ਤੁਰੰਤ ਮੋਬਾਇਲ ਨੰਬਰ 95179-87515, 95179-87615 ਤੇ ਸੂਚਿਤ ਕੀਤਾ ਜਾਵੇ। 



No comments:

Post a Comment