Sunday, 26 December 2021

ਜੰਡੂ ਸਿੰਘਾ ਵਿਖੇ ਇੰਸਪੈਕਟਰ ਹਰਮੇਸ਼ ਲਾਲ ਨੂੰ ਸ਼ਰਧਾਜ਼ਲੀਆਂ ਭੇਟ


ਜੰਡੂ ਸਿੰਘਾ ਵਿਖੇ ਇੰਸਪੈਕਟਰ ਹਰਮੇਸ਼ ਲਾਲ ਨੂੰ ਸ਼ਰਧਾਜ਼ਲੀਆਂ ਭੇਟ 
ਅਮਰਜੀਤ ਸਿੰਘ ਜੀਤ, ਜੰਡੂ ਸਿੰਘਾ/ਪਤਾਰਾ- ਪਿੰਡ ਜੰਡੂ ਸਿੰਘਾ ਦੇ ਡਾ. ਚਮਨ ਲਾਲ ਦੇ ਸਪੁੱਤਰ ਇੰਸਪੈਕਟਰ ਹਰਮੇਸ਼ ਲਾਲ ਜਿਨ੍ਹਾਂ ਦਾ ਬੀਤੇ ਦਿਨੀਂ ਚੰਡੀਗ੍ਹੜ ਵਿਖੇ ਦੇਹਾਂਤ ਹੋ ਗਿਆ ਸੀ। ਉਨ੍ਹਾਂ ਨਮਿਤ ਅੰਤਿਮ ਅਰਦਾਸ ਦੀ ਰਸਮ ਪਿੰਡ ਜੰਡੂ ਸਿੰਘਾ ਵਿਖੇ ਉਨ੍ਹਾਂ ਦੇ ਗ੍ਰਹਿ ਵਿਖੇ ਹੋਈ। ਜਿਸਦੇ ਸਬੰਧ ਵਿੱਚ ਪਹਿਲਾ ਸ਼੍ਰੀ ਸੁਖਮਨੀ ਸਾਹਿਬ ਜੀ ਦੇ ਜਾਪਾਂ ਦੇ ਭੋਗ ਪਾਏ ਗਏ। ਉਪਰੰਤ ਰਾਗੀ ਭਾਈ ਪ੍ਰੋਫੈਸਰ ਨਰੈਣ ਸਿੱਘ ਅਤੇ ਸਾਥੀਆਂ ਵਲੋਂ ਸੰਗਤਾਂ ਨੂੰ ਬੈਰਾਗਮਈ ਗੁਰਬਾਣੀ ਦੇ ਕੀਰਤਨ ਰਾਹੀਂ ਨਿਹਾਲ ਕੀਤਾ ਅਤੇ ਭਾਈ ਅਮਿ੍ਰਤਪਾਲ ਸਿੰਘ ਵਲੋਂ ਉਨ੍ਹਾਂ ਨਮਿਤ ਅੰਤਿਮ ਅਰਦਾਸ ਕੀਤੀ ਗਈ। ਉਪਰੰਤ ਡੀਐਸਪੀ ਦੀਪਕ ਸਿੰਘ ਨੇ ਹਰਮੇਸ਼ ਲਾਲ ਦੇ ਜੀਵਨ ਬਾਰੇ ਦਸਿਆ ਕਿ ਉਨ੍ਹਾਂ ਇਕੱਠਿਆਂ ਨੇ ਬਤੋਰ ਏ.ਐਸ.ਆਈ 1991 ਵਿੱਚ ਫਰੀਦਕੋਟ ਵਿਖੇ ਜੁਆਇੰਨ ਕੀਤਾ ਸੀ। ਡੀਐਸਪੀ ਦੀਪਕ ਸਿੰਘ ਨੇ 1991 ਬੈਚ ਦੇ ਸਮੂਹ ਅਫਸਰ ਸਹਿਬਾਨਾਂ ਵਲੋਂ ਸ਼੍ਰੀ ਹਰਮੇਸ਼ ਲਾਲ ਸ਼ਰਧਾਜ਼ਲੀ ਭੇਟ ਕੀਤੀ। ਡੀਐਸਪੀ ਗੁਰਦੀਪ ਸਿੰਘ ਸੈਣੀ ਹੈਡ ਕੁਵਾਟਰ ਫਾਜ਼ਿਲਕਾ ਨੇ ਐਸ.ਐਸ.ਪੀ ਫਾਜ਼ਿਕਲਾ ਅਤੇ ਸਮੂਹ ਪੰਜਾਬ ਪੁਲਿਸ ਮਹਿਕਮੇ ਵਲੋਂ ਇੰਸਪੈਕਟਰ ਹਰਮੇਸ਼ ਲਾਲ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ ਅਤੇ ਸਰਕਾਰੀ ਹਦਾਇਤਾਂ ਅਨੁਸਾਰ ਹਰਮੇਸ਼ ਲਾਲ ਦੇ ਇੱਕ ਬੱਚੇ ਨੂੰ ਮਹਿਕਮੇ ਵਲੋਂ ਨੋਕਰੀ ਦੇਣ ਬਾਰੇ ਪਰਿਵਾਰਕ ਮੈਂਬਰਾਂ ਨੂੰ ਜਾਣੂ ਕਰਵਾਇਆ। ਇਸ ਮੋਕੇ ਡੀ.ਐਸ.ਪੀ ਸਤਨਾਮ ਸਿੰਘ, ਡੀਐਸਪੀ ਪ੍ਰੀਤ ਕਮਲਜੀਤ ਸਿੰਘ, ਡੀਐਸਪੀ ਰੋਸ਼ਨ ਲਾਲ, ਡੀਐਸਪੀ ਦਲਵੀਰ ਸਿੰਘ, ਡੀਐਸਪੀ ਦੀਪਕ ਸਿੰਘ 1991 ਬੈਚ ਵਲੋਂ ਪਰਿਵਾਰ ਨੂੰ 2 ਲੱਖ ਰੁਪਏ ਦੀ ਰਾਸ਼ੀ ਸਹਾਇਤਾ ਵਜੋਂ ਭੇਟ ਕੀਤੀ। ਜਿਕਰਯੋਗ ਹੈ ਕਿ ਇੰਸਪੈਕਟਰ ਹਰਮੇਸ਼ ਲਾਲ ਆਪਣੇ ਪਿੱਛੇ ਪਤਨੀ ਮੋਹਿਨੀ, ਬੇਟਾ ਭਵਨੀਤ ਸਿੰਘ, ਬੇਟਾ ਹਰਨੀਤ ਸਿੰਘ, ਬੇਟੀ ਰਸਮੀਨ ਕੌਰ ਛੱਡ ਗਏ ਹਨ। ਇਸ ਮੌਕੇ ਸਾਬਕਾ ਸਰਪੰਚ ਬਲਵਿੰਦਰ ਸਿੰਘ ਫੀਰੀ, ਮਹੰਤ ਸਤਪਾਲ ਦਾਸ, ਐਸ.ਡੀ.ਉ ਸੋਹਣ ਲਾਲ, ਡਾ. ਨਰੇਸ਼ ਕੁਮਾਰ, ਡਾ. ਮੰਜੂ, ਅਸ਼ੋਕ ਕੁਮਾਰ ਜਰਮਨ, ਰਾਮੇਸ਼ ਕੁਮਾਰੀ, ਅਵਤਾਰ ਕੁਮਾਰ, ਪੂਨਮ ਕੁਮਾਰੀ, ਪੰਚ ਹਰਵਿੰਦਰ ਗੋਸ਼ਾ, ਹਰਪ੍ਰੀਤ ਮੰਗੀ, ਨਰੇਸ਼ ਕੁਮਾਰ, ਪ੍ਰੋਫੈਸਰ ਜ਼ੇ.ਐਸ ਮਹਿਤਾ, ਦਰਸ਼ਨ ਸਿੰਘ ਮਹਿਤਾ ਐਡਵੋਕੇਟ, ਡਾ. ਅਸ਼ਵਨੀਂ ਕੁਮਾਰ, ਸਾਬਕਾ ਪੰਚ ਰੂਪ ਲਾਲ, ਮਲਵਿੰਦਰ ਸਿੰਘ, ਰਾਮ ਸਰੂਪ ਝੱਮਟ, ਸੁਰਿੰਦਰਪਾਲ ਛਿੰਦਾ ਕੁੱਕ ਅਤੇ ਹੋਰ ਹਾਜ਼ਰ ਸਨ। 



No comments:

Post a Comment