Sunday, 19 December 2021

ਭਾਜਪਾ ਨੇ ਹਲਕਾ ਆਦਮਪੁਰ ਚ ਖਿੱਚੀ ਚੋਣਾਂ ਦੀ ਤਿਆਰੀ


ਬੂਥ ਪੱਧਰ ਤੱਕ ਦੇ ਪਾਰਟੀ ਵਰਕਰਾਂ ਨੂੰ ਕੀਤਾ ਲਾਮਬੰਦ।

ਜਲੰਧਰ (ਖ਼ਬਰਸਾਰ ਪੰਜਾਬ)- ਭਾਰਤੀਆ ਜਨਤਾ ਪਾਰਟੀ ਜਲੰਧਰ ਦਿਹਾਤੀ ਉੱਤਰੀ ਦੇ ਮੰਡਲ ਪਤਾਰਾ ਦੀ ਬੂਥ ਪੱਧਰ ਤੇ ਸ਼ਕਤੀ ਕੇਂਦਰ ਇੰਚਾਰਜਾਂ ਤੇ ਵਰਕਰਾਂ ਦੀ ਇਕ ਅਹਿਮ ਮੀਟਿੰਗ ਪਿੰਡ ਕੋਟਲੀ ਥਾਨ ਸਿੰਘ ਵਿਖੇ ਮੰਡਲ ਪ੍ਰਧਾਨ ਰਾਜ ਕੁਮਾਰ ਜੋਗੀ ਦੀ ਪ੍ਰਧਾਨਗੀ ਹੇਠ ਹੋਈ। ਜਿਸ ਵਿੱਚ ਵਿਧਾਨਸਭਾ ਆਦਮਪੁਰ ਦੇ ਚੋਣ ਇੰਚਾਰਜ ਜਤਿੰਦਰ ਧੀਮਾਨ ਨੇ ਮੁੱਖ ਮਹਿਮਾਨ ਦੇ ਤੌਰ ਤੇ ਸ਼ਮੂਲੀਅਤ ਕੀਤੀ। ਇਸ ਮੀਟਿੰਗ ਵਿੱਚ ਜ਼ਿਲ੍ਹਾ ਪ੍ਰਧਾਨ ਅਮਰਜੀਤ ਸਿੰਘ ਅਮਰੀ ਤੇ ਜ਼ਿਲ੍ਹਾ ਜਨਰਲ ਸਕੱਤਰ ਗਿਰਧਾਰੀ ਲਾਲ ਵੀ ਵਿਸ਼ੇਸ਼ ਤੌਰ ਤੇ ਹਾਜ਼ਰ ਹੋਏ। ਇਸ ਮੌਕੇ ਜਤਿੰਦਰ ਧੀਮਾਨ ਨੇ ਵਰਕਰਾਂ ਨੂੰ  ਅਗਾਮੀ ਵਿਧਾਨ ਸਭਾ ਚੋਣਾਂ ਦੀ ਤਿਆਰੀ ਲਈ ਦਿਸ਼ਾ ਨਿਰਦੇਸ਼ ਦਿੰਦਿਆਂ ਕਿਹਾ ਕਿ ਭਾਜਪਾ ਨੂੰ ਬੂਥ ਪੱਧਰ ਤੱਕ ਮਜ਼ਬੂਤ ਕਰਕੇ 2022 ਦੀਆਂ ਚੋਣਾਂ ਵਿੱਚ ਪੰਜਾਬ ਅੰਦਰ ਭਾਜਪਾ ਬਹੁਮਤ ਨਾਲ ਆਪਣੀ ਸਰਕਾਰ ਬਣਾਏਗੀ। ਇਸ ਮੌਕੇ ਭਾਜਪਾ ਦੇ ਸੀਨੀਅਰ ਆਗੂ ਮਨਜੀਤ ਬਾਲੀ, ਅਰੁਣ ਸ਼ਰਮਾ, ਰਾਜੀਵ ਪਾਂਜਾ, ਚੰਦਰ ਸ਼ੇਖਰ ਚੌਹਾਨ, ਪ੍ਰਸ਼ੋਤਮ ਗੋਗੀ, ਸੰਦੀਪ ਵਰਮਾ, ਰਾਮ ਲੁਭਾਇਆ, ਰਣਜੀਤ ਕੌਰ, ਸੁਖਵਿੰਦਰ ਸਿੰਘ ਚੀਮਾ,ਡਾ. ਜਸਵੀਰ ਕਲੇਰ, ਸੰਦੀਪ ਸਿੰਘ ਬੁੱਗਾ, ਬਲਵੀਰ ਲਾਲ ਬੀਰੂ, ਇੰਦਰਜੀਤ ਮਿੰਟੂ, ਬਲਜਿੰਦਰ ਬੱਲੀ, ਜਸਪਾਲ, ਅਕਾਸ਼ਦੀਪ ਪੰਚ, ਬਲਜਿੰਦਰ ਬੱਬੂ, ਸ਼ੁਭਮ ਵਰਮਾ, ਰੋਮੀ, ਸਾਗਰ ਸਿੰਘ, ਦੀਪੂ ਭੋਗਲ, ਭੁਪਿੰਦਰ ਸਿੰਘ, ਮਨਦੀਪ, ਰਿਸਵ ਕੁਮਾਰ, ਸੋਨੂੰ ਭੂਸਲਾ, ਰਜਿੰਦਰ ਬਾਲੀ, ਕਾਲੀ, ਹਰਪ੍ਰੀਤ, ਕਸ਼ਮੀਰੀ ਲਾਲ, ਦੇਵ ਰਾਜ ਆਦਿ ਸ਼ਾਮਲ ਹੋਏ।

No comments:

Post a Comment