 |
| ਇੰਸਪੈਕਟਰ ਹਰਮੇਲ ਲਾਲ ਦੀ ਫੋਟੋ, ਸਲਾਮੀ ਦਿੰਦੇ ਪੰਜਾਬ ਪੁਲਿਸ ਦੇ ਡੀਐਸਪੀ ਹਰਲੀਨ ਕੁਮਾਰ ਤੇ ਹੋਰ |
ਜਲੰਧਰ (ਅਮਰਜੀਤ ਸਿੰਘ)- ਪਿੰਡ ਜੰਡੂ ਸਿੰਘਾ ਵਿੱਚ ਡਾ. ਚਮਨ ਲਾਲ ਦੇ ਸਪੁੱਤਰ ਇੰਸਪੈਕਟਰ ਹਰਮੇਸ਼ ਲਾਲ ਜਿਨ੍ਹਾਂ ਦਾ ਬੀਤੇ ਦਿਨੀਂ ਚੰਡੀਗ੍ਹੜ ਵਿਖੇ ਦੇਹਾਂਤ ਹੋ ਗਿਆ ਸੀ ਉਨ੍ਹਾਂ ਦਾ ਅੰਤਿਮ ਸੰਸਕਾਰ ਅੱਜ ਪਿੰਡ ਜੰਡੂ ਸਿੰਘਾ ਦੇ ਸ਼ਮਸ਼ਾਨਘਾਟ ਵਿਖੇ ਪਰਿਵਾਰਕ ਮੈਂਬਰਾਂ, ਪਿੰਡ ਵਾਸੀਆਂ ਅਤੇ ਪੰਜਾਬ ਪੁਲਿਸ ਦੇ ਸੀਨੀਅਰ ਅਫਸਰਾਂ ਦੀ ਹਾਜ਼ਰੀ ਵਿੱਚ ਕੀਤਾ ਗਿਆ। ਇਸ ਮੌਕੇ ਇੰਸਪੈਕਟਰ ਹਰਮੇਸ਼ ਲਾਲ ਨੂੰ ਪੰਜਾਬ ਪੁਲਿਸ ਦੇ ਜਵਾਨਾਂ ਵਲੋਂ ਸਲਾਮੀ ਅਤੇ ਸ਼ਰਧਾਜ਼ਲੀ ਦਿੱਤੀ ਗਈ। ਪਰਿਵਾਰਕ ਮੈਂਬਰਾਂ ਦੇ ਦੱਸਣ ਮੁਤਾਬਕ ਇੰਸਪੈਕਟਰ ਹਰਮੇਸ਼ ਲਾਲ ਚੰਡੀਗ੍ਹੜ ਵਿਖੇ ਵਿਭਾਗੀ ਕੰਮਕਾਜ਼ ਵਾਸਤੇ ਗਏ ਹੋਏ ਸਨ। ਅੰਤਿਮ ਸੰਸਕਾਰ ਦੀ ਰਸਮ ਮੌਕੇ ਡੀਐਸਪੀ ਹਰਨੀਲ ਕੁਮਾਰ, ਡੀਐਸਪੀ ਸੁਰਿੰਦਰਪਾਲ ਸਿੰਘ, ਡੀਐਸਪੀ ਜੋਗਿੰਦਰਪਾਲ, ਡੀਐਸਪੀ ਰੋਸ਼ਨ ਲਾਲ, ਡੀਐਸਪੀ ਨਿਰੰਜਨ ਸਿੰਘ, ਡੀਐਸਪੀ ਪ੍ਰੀਤ ਕਮਲਜੀਤ ਸਿੰਘ, ਡੀਐਸਪੀ ਦੀਪਕ ਸਿੰਘ, ਡੀਐਸਪੀ ਗੁਰਦੀਪ ਸਿੰਘ ਫਾਜ਼ਿਲਕਾ, ਇੰਸਪੈਕਟਰ ਸੁਰਿੰਦਰਪਾਲ, ਬਲਦੇਵ ਚੰਦ ਕੈਸ਼ੀਅਰ, ਰਮੇਸ਼ ਕੁਮਾਰ ਲਾਇਨ ਅਫਸਰ ਫਜ਼ਿਲਕਾ, ਏ.ਐਸ.ਆਈ ਹਰਨੇਕ ਸਿੰਘ, ਅਸ਼ੋਕ ਕੁਮਾਰ, ਨਿਰਮਲ ਸਿੰਘ, ਗੁਰਤੇਜ਼ ਸਿੰਘ ਅਤੇ ਹੋਰ ਭਾਰੀ ਗਿਣਤੀ ਵਿੱਚ ਮੁਲਾਜ਼ਮ ਹਰਮੇਸ਼ ਲਾਲ ਨੂੰ ਸ਼ਰਧਾਜ਼ਲੀ ਦੇਣ ਪੁੱਜੇ। ਇਸ ਮੌਕੇ ਡੀਐਸਪੀ ਦੀਪਕ ਸਿੰਘ ਨੇ ਦਸਿਆ ਕਿ ਹਰਮੇਸ਼ ਲਾਲ 1991 ਬੈਚ ਵਿੱਚ ਏ.ਐਸ.ਆਈ ਭਰਤੀ ਹੋਏ ਸਨ ਅਤੇ 12 ਜੁਲਾਈ 1991 ਵਿੱਚ ਹਰਮੇਸ਼ ਲਾਲ ਨੇ ਫਰੀਦਕੋਟ ਵਿਖੇ ਡਿਊਟੀ ਜੁਆਇੰਨ ਕੀਤੀ ਸੀ ਅਤੇ ਹੁਣ ਬਤੋਰ ਇੰਸਪੈਕਟਰ ਫਾਜ਼ਿਲਕਾ ਵਿਖੇ ਡਿਊਟੀ ਨਿੱਭਾ ਰਹੇ ਸਨ। ਉਨ੍ਹਾਂ ਇੰਸਪੈਕਟਰ ਹਰਮੇਸ਼ ਲਾਲ ਦੀ ਮੌਤ ਤੇ ਸਮੂਹ 91 ਬੈਚ ਦੇ ਅਧਿਕਾਰੀਆਂ ਵਲੋਂ ਪਰਿਵਾਰਕ ਮੈਬਰਾਂ ਨਾਲ ਗਹਿੱਰੇ ਦੁੱਖ ਦਾ ਪ੍ਰਗਟਾਵਾ ਕੀਤਾ। ਇੰਸਪੈਕਟਰ ਹਰਮੇਸ਼ ਲਾਲ ਆਪਣੇ ਪਿੱਛੇ ਪਤਨੀ ਮੋਹਿਨੀ, ਬੇਟਾ ਭਵਨੀਤ ਸਿੰਘ, ਬੇਟਾ ਹਰਨੀਤ ਸਿੰਘ, ਬੇਟੀ ਰਸਮੀਨ ਕੌਰ ਛੱਡ ਗਏ ਹਨ। ਇਸ ਮੌਕੇ ਸਾਬਕਾ ਸਰਪੰਚ ਬਲਵਿੰਦਰ ਸਿੰਘ ਫੀਰੀ, ਸਰਪੰਚ ਰਣਜੀਤ ਸਿੰਘ, ਮਹੰਤ ਸਤਪਾਲ ਦਾਸ, ਭਾਈ ਅਮਿ੍ਰਤਪਾਲ ਸਿੰਘ, ਐਸ.ਡੀ.ਉ ਸੋਹਣ ਲਾਲ, ਡਾ. ਨਰੇਸ਼ ਕੁਮਾਰ, ਡਾ. ਮੰਜੂ, ਅਸ਼ੋਕ ਕੁਮਾਰ ਜਰਮਨ, ਰਾਮੇਸ਼ ਕੁਮਾਰੀ, ਅਵਤਾਰ ਕੁਮਾਰ, ਪੂਨਮ ਕੁਮਾਰੀ, ਪੰਚ ਹਰਵਿੰਦਰ ਗੋਸ਼ਾ, ਹਰਪ੍ਰੀਤ ਮੰਗੀ, ਨਰੇਸ਼ ਕੁਮਾਰ, ਪ੍ਰੋਫੈਸਰ ਜ਼ੇ.ਐਸ ਮਹਿਤਾ, ਦਰਸ਼ਨ ਸਿੰਘ ਮਹਿਤਾ ਐਡਵੋਕੇਟ, ਡਾ. ਅਸ਼ਵਨੀਂ ਕੁਮਾਰ, ਸਾਬਕਾ ਪੰਚ ਰੂਪ ਲਾਲ, ਮਲਵਿੰਦਰ ਸਿੰਘ, ਨੰਬਰਦਾਰ ਅਰੁੱਨ ਗੋਲਡੀ, ਪਰਮਜੀਤ, ਰਾਮ ਸਰੂਪ ਝੱਮਟ, ਸੁਨੀਲ ਦੱਤ ਪਾਲ, ਸੁਰਿੰਦਰਪਾਲ ਛਿੰਦਾ ਕੁੱਕ
No comments:
Post a Comment