Wednesday, 15 December 2021

ਸਰਪੰਚ ਯੂਨੀਅਨ ਜਲੰਧਰ ਦੇ ਮੈਂਬਰਾਂ ਨੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਮੰਗ ਪੱਤਰ ਸੋਪਿਆ

ਮੁੱਖ ਮੰਤਰੀ ਪੰਜਾਬ ਚਰਨਜੀਤ ਸਿੰਘ ਚੰਨੀ ਨੂੰ ਮੰਗ ਪੱਤਰ ਸੋਪਦੇ ਸਰਪੰਚ ਕੁਲਵਿੰਦਰ ਬਾਘਾ, ਸਰਪੰਚ ਸੁਖਵਿੰਦਰ ਕੋਟਲੀ, ਰਾਮੇਸ਼ ਚੋਹਕਾਂ ਅਤੇ ਹੋਰ। 


ਜਲੰਧਰ (ਅਮਰਜੀਤ ਸਿੰਘ)- ਸਰਪੰਚ ਯੂਨੀਅਨ ਜਲੰਧਰ ਦੇ ਮੈਂਬਰਾਂ ਨੂੰ ਆ ਰਹੀਆਂ ਮੁਸ਼ਕਲਾਂ ਸਬੰਧੀ ਉਨ੍ਹਾਂ ਨੇ ਮੁੱਖ ਮੰਤਰੀ ਪੰਜਾਬ ਚਰਨਜੀਤ ਸਿੰਘ ਚੰਨੀ ਨੂੰ ਇੱਕ ਮੰਗ ਪੱਤਰ ਸੋਪਿਆ। ਯੂਨੀਅਨ ਦੇ ਪ੍ਰਧਾਨ ਸਰਪੰਚ ਕੁਲਵਿੰਦਰ ਬਾਘਾ ਬੋਲੀਨਾ ਨੇ ਮੰਗ ਪੱਤਰ ਵਿੱਚ ਮੁੱਖ ਮੰਤਰੀ ਚੰਨੀ ਨੂੰ ਜਾਣੂ ਕਰਵਾਉਂਦੇ  ਹੋਏ ਦਸਿਆ ਕਿ ਸਰਪੰਚ ਯੂਨੀਅਨ ਦੇ ਸਰਪੰਚਾਂ ਨੂੰ ਸਰਕਾਰੀ ਦਫਤਰਾਂ ਵਿੱਚ ਬਣਦਾ ਮਾਣ ਸਨਮਾਨ ਦਿਤਾ ਜਾਵੇ, ਦਫਤਰਾਂ ਵਿੱਚ ਸਰਪੰਚਾਂ ਲਈ ਪਾਰਕਿੰਗ ਨੂੰ ਮੁਫਤ ਕੀਤਾ ਜਾਵੇ। ਉਨ੍ਹਾਂ ਕਿਹਾ ਸਰਪੰਚਾਂ ਦੇ ਮਾਣ ਭੱਤੇ ਵਿੱਚ ਵਾਧਾ ਕੀਤਾ ਜਾਵੇ ਅਤੇ ਮਾਣ ਭੱਤੇ ਦੀ ਰਕਮ ਜਲਦ ਜਾਰੀ ਕੀਤੀ ਜਾਵੇ। ਉਨ੍ਹਾਂ ਦਸਿਆ ਵਿਕਾਸ ਕਾਰਜ਼ਾਂ ਵਿੱਚ ਤੇਜ਼ੀ ਲਿਆਉਣ ਲਈ ਸਰਪੰਚਾਂ ਦੇ ਦਸਖਤਾਂ ਨਾਲ ਨਿਕਲਣ ਵਾਲੀ ਰਾਸ਼ੀ 25 ਹਜ਼ਾਰ ਤੋਂ 1 ਲੱਖ ਰੁਪਏ ਤੱਕ ਕੀਤੀ ਜਾਵੇ ਅਤੇ ਪਿੰਡਾਂ ਦੀ ਅਬਾਦੀ ਦੇ ਹਿਸਾਬ ਨਾਲ ਵਿਕਾਸ ਵਾਸਤੇ ਗ੍ਰਾਟਾਂ ਦਿਤੀਆਂ ਜਾਣ। ਤਾਂ ਜੋ ਪਿੰਡਾਂ ਨੂੰ ਆਦਰਸ਼ ਪਿੰਡ ਬਾਣਾਇਆ ਜਾ ਸਕੇ। ਸਰਪੰਚ ਬੋਲੀਨਾ ਨੇ ਦਸਿਆ ਕਿ ਮੁੱਖ ਮੰਤਰੀ ਪੰਜਾਬ ਚਰਨਜੀਤ ਸਿੰਘ ਚੰਨੀ ਨੇ ਸਰਪੰਚ ਯੂਨੀਅਨ ਦੇ ਮੈਂਬਰਾਂ ਨੂੰ ਭਰੋਸਾ ਦਿਵਾਇਆ ਕਿ ਇਸ ਮਸਲੇ ਸਬੰਧੀ ਉਹ ਕੈਬਨਿਟ ਨਾਲ ਗੱਲ ਕਰਨਗੇ ਅਤੇ ਉਸਦਾ ਜਲਦ ਹੱਲ ਕੀਤਾ ਜਾਵੇਗਾ। ਇਸ ਮੌਕੇ ਸਰਪੰਚ ਕੁਲਵਿੰਦਰ ਬਾਘਾ ਤੋਂ ਇਲਾਵਾ, ਸਰਪੰਚ ਸੁਖਵਿੰਦਰ ਸਿੰਘ ਕੋਟਲੀ ਥਾਨ ਸਿੰਘ, ਸਾਬਕਾ ਸਰਪੰਚ ਰਾਮੇਸ਼ ਚੋਹਕਾਂ ਅਤੇ ਹੋਰ ਸਰਪੰਚ ਹਾਜ਼ਰ ਸਨ।

No comments:

Post a Comment