Thursday, 16 December 2021

ਜ਼ਿਲ੍ਹਾ ਪਟਿਆਲਾ ਵਿਚ ਲੋਹੜੀ ਸੰਬੰਧੀ ਕੀਤੀ ਅਹਿਮ ਮੀਟਿੰਗ- ਡਾਕਟਰ ਖੇੜਾ

ਪਟਿਆਲਾ (ਖ਼ਬਰਸਾਰ ਪੰਜਾਬ ਬਿਊਰੋ)- ਮਨੁੱਖੀ ਅਧਿਕਾਰ ਮੰਚ ਵੱਲੋਂ ਜ਼ਿਲ੍ਹਾ ਪਟਿਆਲਾ ਵਿਖੇ ਇਕ ਅਹਿਮ ਮੀਟਿੰਗ ਸਰਹਿੰਦ ਰੋਡ ਪਟਿਆਲਾ ਵਿਖੇ ਅਰੁਣ ਕੁਮਾਰ ਅਰਣੀ ਕੌਮੀ ਚੇਅਰਮੈਨ ਆਰ ਟੀ ਆਈ ਸੈਲ ਦੀ ਪ੍ਰਧਾਨਗੀ ਹੇਠ ਕਰਵਾਈ ਗਈ। ਜਿਸ ਵਿਚ ਸੰਸਥਾ ਦੇ ਕੌਮੀ ਪ੍ਰਧਾਨ ਡਾਕਟਰ ਜਸਵੰਤ ਸਿੰਘ ਖੇੜਾ, ਕੌਮੀ ਚੀਫ਼ ਅਡਵਾਈਜ਼ਰ ਆਰ ਟੀ ਆਈ ਸੈਲ ਅਮਰਜੀਤ ਸਿੰਘ ਸੇਠੀ, ਸੁਰਿੰਦਰ ਸਿੰਘ ਮੀਤ ਪ੍ਰਧਾਨ ਪੰਜਾਬ , ਜਤਿੰਦਰ ਸ਼ਰਮਾ ਚੇਅਰਮੈਨ ਬੁਧੀਜੀਵੀ ਸੈੱਲ ਪੰਜਾਬ ਅਤੇ ਗੁਰਜੀਤ ਸਿੰਘ ਰਾਜੂ ਲੰਮੀ ਵਿਸ਼ੇਸ਼ ਤੌਰ ਤੇ ਪਹੁੰਚੇ ਹੋਏ ਸਨ। ਇਸ ਮੌਕੇ ਮਨੁੱਖੀ ਅਧਿਕਾਰ ਮੰਚ ਵੱਲੋਂ ਮਨਾਈ ਜਾ ਰਹੀ ਲੋਹੜੀ ਪ੍ਰਤੀ ਪੂਰੀ ਟੀਮ ਨਾਲ ਸਲਾਹ ਮਸ਼ਵਰਾ ਕੀਤਾ ਗਿਆ। ਆਏ ਹੋਏ ਮੈਂਬਰ ਅਤੇ ਅਹੁਦੇਦਾਰਾਂ ਨੇ ਖੁਸ਼ੀ ਪ੍ਰਗਟ ਕੀਤੀ ਕਿ ਅਸੀਂ ਪਹਿਲਾਂ ਨਾਲੋਂ ਵੀ ਵੱਡੇ ਪੱਧਰ ਤੇ ਲੋਹੜੀ ਮਨਾਉਣ ਲਈ ਹਰ ਸੰਭਵ ਕੋਸ਼ਿਸ਼ ਕਰਾਂ ਗੇ । ਉਨ੍ਹਾਂ ਨੇ ਇਹ ਵੀ ਮਹਿਸੂਸ ਕੀਤਾ ਕਿ ਜਿਹੜੇ ਲੋਕ ਆਪਣੇ ਘਰਾਂ ਵਿੱਚ ਲੋਹੜੀ ਮਨਾਉਣ ਤੋਂ ਅਸਮਰਥ ਹਨ ਉਨ੍ਹਾਂ ਦੀਆਂ ਧੀਆਂ ਨੂੰ ਉਹ ਬੋਝ ਨਾ ਸਮਝਣ ਕਿਉਂਕਿ ਮਨੁੱਖੀ ਅਧਿਕਾਰ ਮੰਚ ਬਹੁਤ ਸਾਲਾਂ ਤੋਂ ਧੀਆਂ ਦੀ ਲੋਹੜੀ ਮਨਾਉਂਦਾ ਆ ਰਿਹਾ ਹੈ ਇਸ ਵਾਰ ਉਨ੍ਹਾਂ ਨੰਨੀਆਂ ਧੀਆਂ ਨੂੰ ਵੱਡੇ ਪੱਧਰ ਤੇ ਲੋਹੜੀ ਦੇ ਕੇ ਨਿਵਾਜਿਆ ਜਾਵੇਗਾ। ਹੋਰਨਾਂ ਤੋਂ ਇਲਾਵਾ ਰਣਜੀਤ ਸਿੰਘ, ਬਲਜੀਤ ਸਿੰਘ, ਲਵਪ੍ਰੀਤ ਸਿੰਘ ਉਪ ਪ੍ਰਧਾਨ, ਜਸਵਿੰਦਰ ਸਿੰਘ ਅਨੰਤ ਪਾਲ ਸਿੰਘ  ਅਤੇ ਸਰਬਜੀਤ ਸਿੰਘ ਆਦਿ ਨੇ ਵੀ ਮੀਟਿੰਗ ਨੂੰ ਸੰਬੋਧਨ ਕੀਤਾ।

No comments:

Post a Comment