![]() |
| ਜੋੜ ਮੇਲੇ ਵਿੱਚ ਸੰਗਤਾਂ ਨੂੰ ਸੰਬੋਧਨ ਕਰਦੇ ਵਿਜੇ ਕੁਮਾਰ, ਕਵਾਲੀਆਂ ਪੇਸ਼ ਕਰਦੇ ਕਵਾਲ, ਇਕੱਤਰ ਸੰਗਤਾਂ |
ਪਿੰਡ ਢੱਡੇ ਵਿਖੇ 28ਵਾਂ ਸਲਾਨਾ ਜੋੜ ਮੇਲਾ ਮਨਾਇਆ
ਜਲੰਧਰ (ਅਮਰਜੀਤ ਸਿੰਘ)- ਜੰਡੂ ਸਿੰਘਾ ਦੇ ਨਜ਼ਦੀਕੀ ਪਿੰਡ ਢੱਡੇ ਵਿੱਚ ਦਰਬਾਰ ਸੱਖੀ ਸੁਲਤਾਨ ਪੀਰ ਬਾਬਾ ਲੱਖ ਦਾਤਾ ਵਿਖੇ 28ਵਾਂ ਸਲਾਨਾ ਜੋੜ ਮੇਲਾ ਨਗਰ, ਦੇਸ਼ਾਂ ਵਿਦੇਸ਼ਾਂ ਦੀਆਂ ਸਮੂਹ ਸੰਗਤਾਂ, ਗ੍ਰਾਮ ਪੰਚਾਇਤ ਦੇ ਸਹਿਯੋਗ ਨਾਲ ਬਹੁਤ ਧੂਮ ਧਾਮ ਨਾਲ ਮਨਾਇਆ ਗਿਆ। ਜਾਣਕਾਰੀ ਦਿੰਦੇ ਸੇਵਾਦਾਰ ਵਿਜੇ ਕੁਮਾਰ ਢੱਡਾ ਨੇ ਦਸਿਆ ਕਿ ਇਸ ਜੋੜ ਮੇਲੇ ਦੇ ਸਬੰਧ ਵਿੱਚ 16 ਜੂਨ ਨੂੰ ਸਵੇਰੇ 11 ਵਜੇ ਚਿਰਾਗ ਰੋਸ਼ਨ ਅਤੇ ਨਿਸ਼ਾਨ ਸਾਹਿਬ ਦੀ ਰਸਮ ਸਮੂਹ ਸੰਗਤਾਂ ਵਲੋਂ ਸਾਂਝੇ ਤੋਰ ਤੇ ਅਦਾ ਕੀਤੀ ਗਈ ਅਤੇ ਰਾਤ ਦੇ ਸਮਾਗਮਾਂ ਵਿੱਚ ਰਮਨ ਸੂਫੀ ਕਵਾਲ ਜਲੰਧਰ ਵਾਲੇ, ਅਸ਼ਵਿਨ ਸੂਫੀ, ਰਵੀ ਸੂਫੀ ਕਵਾਲ, ਮੱਖਣ ਗੋਰੀ ਨਕਾਲ ਐਂਡ ਪਾਰਟੀ ਪੀਰਾਂ ਦਾ ਮਹਿਮਾ ਦਾ ਗੁਨਗਾਨ ਕੀਤਾ ਗਿਆ। ਉਨ੍ਹਾਂ ਦਸਿਆ ਕਿ 17 ਜੂਨ ਸਵੇਰੇ 9 ਵਜੇ ਪੀਰਾਂ ਦੇ ਦਰਬਾਰ ਤੇ ਚਾਦਰ ਚੜਾਉਣ ਦੀ ਰਸਮ ਵੀ ਸੰਗਤਾਂ ਵਲੋਂ ਸਾਂਝੇ ਤੋਰ ਤੇ ਨਿਭਾਈ ਗਈ। ਵਿਜੇ ਕੁਮਾਰ ਨੇ ਦਸਿਆ ਜੋੜ ਮੇਲੇ ਵਿੱਚ ਭਾਰੀ ਗਿਣਤੀ ਵਿੱਚ ਸੰਗਤਾਂ ਨੇ ਸ਼ਿਰਕਤ ਕੀਤੀ। ਇਸ ਮੌਕੇ ਤੇ ਮੁੱਖ ਸੇਵਾਦਾਰ ਗਿਆਨੀ ਚਮਨ ਲਾਲ ਜੀ, ਗੁਲਜਾਰੀ ਸੋਹਪਾਲ, ਬਾਬਾ ਗੁਰਚਰਨ ਸਿੰਘ ਜੀ, ਵਿਜੇ ਕੁਮਾਰ, ਮਦਨ ਲਾਲ ਕੈਂਥ, ਅਮਰਜੀਤ ਕੈਂਥ, ਅਮਿਤ ਸੋਹਪਾਲ, ਅਜੀਤ, ਮਦਨ ਲਾਲ, ਹਰਜੀਤ, ਚਾਂਦੀ ਰਾਮ ਸੋਹਪਾਲ, ਮਨਜੀਤ ਢੋਲੀ ਸੋਹਪਾਲ, ਤਰਲੋਕ ਸਿੰਘ, ਹਰਪ੍ਰੀਤ ਸੋਹਪਾਲ, ਹਰੋਲੀ, ਨਾਣੂ, ਚੰਨੀ ਕੈਂਥ, ਬਿੰਦੂ, ਪਿ੍ਰੰਸ ਕੈਂਥ ਅਤੇ ਹੋਰ ਸੰਗਤਾਂ ਹਾਜ਼ਰ ਸਨ।

No comments:
Post a Comment