Wednesday, 22 June 2022

ਆਦਮਪੁਰ ਪੁਲਿਸ ਨੇ 12 ਕੁਇੰਟਲ ਸਰੀਏ ਸਮੇਤ ਤਿੰਨ ਨੂੰ ਕੀਤਾ ਕਾਬੂ


ਆਦਮਪੁਰ (ਅਮਰਜੀਤ ਸਿੰਘ)- ਸਵੱਪਨ ਸ਼ਰਮਾ ਆਈ.ਪੀ.ਐੱਸ ਸੀਨੀਅਰ ਪੁਲਿਸ ਕਪਤਾਨ ਜਲੰਧਰ ਦਿਹਾਤੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਕੰਵਲਪ੍ਰੀਤ ਸਿੰਘ ਚਾਹਲ ਪੀ.ਪੀ.ਐੱਸ ਪੁਲਿਸ ਕਪਤਾਨ (ਇਨਵੈਸਟੀਗੇਸ਼ਨ) ਅਤੇ ਕੈਲਾਸ਼ ਚੰਦਰ ਉਪ ਪੁਲਿਸ ਕਪਤਾਨ ਸਬ ਡਿਵੀਜ਼ਨ ਆਦਮਪੁਰ ਦੀ ਯੋਗ ਅਗਵਾਈ ਹੇਠ ਥਾਣਾ ਆਦਮਪੁਰ ਦੇ ਇੰਸਪੈਕਟਰ ਰਾਜੀਵ ਕੁਮਾਰ ਅਤੇ ਐੱਸ.ਆਈ ਨਰਿੰਦਰ ਸਿੰਘ ਰਲ਼ ਚੌਕੀ ਇੰਚਾਰਜ ਅਲਾਵਲਪੁਰ ਵਲੋਂ ਪੁਲਸ ਪਾਰਟੀ ਸਮੇਤ 12 ਕੁਇੰਟਲ ਸਰੀਏ ਨਾਲ ਤਿੰਨ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ। ਇਸ ਸੰਬੰਧੀ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਕੈਲਾਸ਼ ਚੰਦਰ ਉਪ ਪੁਲਿਸ ਕਪਤਾਨ ਸਬ ਡਿਵੀਜ਼ਨ ਆਦਮਪੁਰ ਨੇ ਦੱਸਿਆ ਅਮਿਤ ਕੁਮਾਰ ਪੁੱਤਰ ਸ੍ਰੀ ਦਵਿੰਦਰ ਗੁਪਤਾ ਵਾਸੀ ਮਕਾਨ ਨੰ-12 ਨਿਊ ਮਾਡਲ ਟਾਊਨ ਜਲੰਧਰ ਨੇ ਅਲਾਵਲਪੁਰ ਪੁਲੀਸ ਨੂੰ ਕੰਪਲੇਂਟ ਕੀਤੀ ਕਿ ਉਨ੍ਹਾਂ ਦੀ ਉਸਾਰੀ ਅਧੀਨ ਫੈਕਟਰੀ ਨੇਡ਼ੇ ਰੇਲਵੇ ਕ੍ਰਾਸਿੰਗ ਅਲਾਵਲਪੁਰ ਵਿਚੋਂ ਪਿਛਲੇ ਦਿਨੀਂ ਰਾਤ ਦੇ ਸਮੇਂ 12-13 ਵਿਅਕਤੀ ਗੱਡੀ ਅਸ਼ੋਕ ਲੇਅਲੈਂਡ PB-04-R-9447 ਸਮੇਤ ਦਾਖ਼ਲ ਹੋਏ ਅਤੇ ਸਾਡੀ ਲੇਬਰ ਨੂੰ ਇੱਕ ਕਮਰੇ ਵਿੱਚ ਬੰਦ ਕਰਕੇ ਫੈਕਟਰੀ ਦੇ ਅੰਦਰ ਪਿਆ ਸਾਢੇ ਤਿੰਨ ਟਨ ਸਰੀਆ, ਲੋਹੇ ਦੇ ਐਂਗਲ, ਕਟਰ ਮਸ਼ੀਨ, ਹੈੱਡ ਗਰਾਈਂਡਰ, ਚੋਰੀ ਕਰਕੇ ਲੈ ਗਏ। ਜਿਸ ਉਪਰ ਕਾਰਵਾਈ ਕਰਦਿਆਂ ਆਦਮਪੁਰ ਪੁਲੀਸ ਵੱਲੋਂ ਗੱਡੀ ਦੇ ਮਾਲਕ ਬੀਰ ਸਿੰਘ ਪੁੱਤਰ ਕਾਬਲ ਸਿੰਘ ਵਾਸੀ ਪਿੰਡ ਵਰਪਾਲ ਗੁਹਾਵਰ ਜ਼ਿਲ੍ਹਾ ਅੰਮ੍ਰਿਤਸਰ ਕੋਲ ਪਹੁੰਚ ਕੀਤੀ। ਤਾਂ ਉਸ ਨੇ ਦੱਸਿਆ ਕਿ ਇਹ ਗੱਡੀ ਦਵਿੰਦਰ ਸਿੰਘ ਪੁੱਤਰ ਸੁਲੱਖਣ ਸਿੰਘ ਵਾਸੀ ਪਿੰਡ ਵਰਪਾਲ ਥਾਣਾ ਦਬੁਰਜੀ ਜ਼ਿਲ੍ਹਾ ਅੰਮ੍ਰਿਤਸਰ ਨੇ ਖ਼ਰੀਦ ਲਈ ਸੀ। ਦਵਿੰਦਰ ਪਾਸ ਪੁੱਛਣ ਤੇ ਪਤਾ ਲੱਗਾ ਕਿ ਇਹ ਗੱਡੀ ਉਨ੍ਹਾਂ ਦਾ ਡਰਾਈਵਰ ਰਣਜੀਤ ਸਿੰਘ ਉਰਫ ਰਿੰਕੂ ਪੁੱਤਰ ਹਰਬੰਸ ਸਿੰਘ ਵਾਸੀ ਵਰਪਾਲ ਜ਼ਿਲ੍ਹਾ ਅੰਮ੍ਰਿਤਸਰ ਚਲਾਉਂਦਾ ਹੈ ਅਤੇ ਆਪਣੇ ਪਾਸ ਹੀ ਖੜ੍ਹੀ ਕਰਦਾ ਹੈ। ਜਿਸ ਤੇ ਦੋਸ਼ੀ ਰਣਜੀਤ ਸਿੰਘ ਨੂੰ ਗੱਡੀ ਸਮੇਤ ਕਾਬੂ ਕੀਤਾ। ਪੁੱਛਗਿੱਛ ਦੌਰਾਨ ਰਣਜੀਤ ਸਿੰਘ ਨੇ ਦੱਸਿਆ ਕੀ ਮੈਨੂੰ ਅੰਗਰੇਜ ਸਿੰਘ ਉਰਫ ਕਾਲਾ ਪੁੱਤਰ ਵਿਰਸਾ ਸਿੰਘ ਬਾਸੀ ਬਰਪਾਲ ਅਤੇ ਉਸ ਦਾ ਸਾਥੀ ਬੱਬਾ ਵਾਸੀ ਭਗਤਾ ਚੌਕ ਅੰਮ੍ਰਿਤਸਰ ਜਿਨ੍ਹਾਂ ਨਾਲ 5-7 ਹੋਰ ਬੰਦੇ ਸਨ ਰਾਤ ਨੂੰ ਲੈ ਕੇ ਗਏ ਸਨ। ਜਿਨ੍ਹਾਂ ਨੇ ਕਿਸ਼ਨਗੜ੍ਹ ਲਾਗੋਂ ਇਕ ਫੈਕਟਰੀ ਵਿਚ ਲੇਬਰ ਨੂੰ ਇੱਕ ਕਮਰੇ ਵਿੱਚ ਬੰਦ ਕਰ ਕੇ ਉਥੋਂ ਸਰੀਆ ਅਤੇ ਹੋਰ ਸਾਮਾਨ ਚੋਰੀ ਕੀਤਾ। ਜਿਸ ਵਿੱਚੋਂ ਕੁਝ ਸਰਿਆ ਜੋਗਾ ਸਿੰਘ ਪੁੱਤਰ ਕੁਲਦੀਪ ਸਿੰਘ ਵਾਸੀ ਤਲਵੰਡੀ ਡੋਗਰਾ ਥਾਣਾ ਜੰਡਿਆਲਾ ਅੰਮ੍ਰਿਤਸਰ ਅਤੇ ਉਸਦੇ ਸਾਥੀ ਸਕੱਤਰ ਸਿੰਘ ਪੁੱਤਰ ਵੀਰ ਸਿੰਘ ਪਿੰਡ ਝੀਂਡਾ ਥਾਣਾ ਦਬੁਰਜੀ ਅੰਮ੍ਰਿਤਸਰ ਦੀ ਕਬਾੜ ਦੀ ਦੁਕਾਨ ਉੱਪਰ ਵੇਚਿਆ ਤੇ ਬਾਕੀ ਸਰੀਆ ਬੱਬਾ ਅਤੇ ਅੰਗਰੇਜ਼ ਸਿੰਘ ਉਰਫ ਕਾਲਾ ਲੈ ਗਏ ਸਨ। ਜਿਨ੍ਹਾਂ ਨੂੰ ਜੋਗਾ ਸਿੰਘ ਅਤੇ ਸਕੱਤਰ ਸਿੰਘ ਦੇ ਕਬਾੜ ਦੇ ਗੋਦਾਮ ਝੀਂਡਾ ਕਲਾਂ ਤੋਂ ਕਾਬੂ ਕਰਕੇ ਉਨ੍ਹਾਂ ਪਾਸੋਂ 12 ਕੁਇੰਟਲ ਸਰੀਆ ਅਤੇ ਉਨ੍ਹਾਂ ਵੱਲੋਂ ਵਰਤੀ ਗਈ ਟਾਟਾ ਇੰਡੀਗੋ ਵਿਸਟਾ ਗੱਡੀ PB-02-6502  ਸਮੇਤ ਕਾਬੂ ਕੀਤਾ ਗਿਆ। ਆਦਮਪੁਰ ਪੁਲਿਸ ਵਲੋਂ ਮੁਕੱਦਮਾ ਨੰਬਰ 99 ਮਿਤੀ 20-06-22 ਧਾਰਾ  457, 380, 411ਦਰਜ ਕਰ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

No comments:

Post a Comment