ਹੁਸ਼ਿਆਰਪੁਰ (ਤਰਸੇਮ ਦੀਵਾਨਾ)- ਸਰਤਾਜ ਸਿੰਘ ਚਾਹਲ ਆਈ.ਪੀ.ਐਸ ਸੀਨੀਅਰ ਪੁਲਿਸ ਕਪਤਾਨ ਹੁਸ਼ਿਆਰਪੁਰ ਦੇ ਦਿਸ਼ਾ ਨਿਰਦੇਸ਼ ਅਨੁਸਾਰ ਮੁਖਤਿਆਰ ਰਾਏ ਪੀ.ਪੀ.ਐਸ ਕਪਤਾਨ ਪੁਲਿਸ ਇੰਨਵੈਸਟੀਗੇਸ਼ਨ ਦੀ ਰਹਿਨਮੁਾਈ ਹੇਠ ਨਸ਼ਾ ਤਸਕਰੀ ਦੇ ਅਪਰਾਧਾਂ ਨੂੰ ਠੱਲ ਪਾਉਣ ਅਤੇ ਅਪਰਾਧੀਆਂ ਦੀ ਗ੍ਰਿਫਤਾਰੀ ਕਰਨ ਲਈ ਪ੍ਰੇਮ ਸਿੰਘ ਪੀ.ਪੀ.ਐਸ ਉਪ-ਕਪਤਾਨ ਪੁਲਿਸ ਸਿਟੀ ਅਤੇ ਲੋਮੇਸ਼ ਸ਼ਰਮਾਂ ਇੰਸਪੈਕਟਰ ਮੁੱਖ ਅਫਸਰ ਥਾਣਾ ਸਿਟੀ ਨੂੰ ਉਸ ਸਮੇ ਵੱਡੀ ਸਫਲਤਾ ਮਿਲੀ ਜਦੋਂ ਐਸ.ਆਈ ਹਰੀਸ਼ ਕੁਮਾਰ ਸਮੇਤ ਪੁਲਿਸ ਪਾਰਟੀ ਦੇ ਟੈਗੋਰ ਪਾਰਕ ਲਾਗੇ ਨਾਕਾ ਬੰਦੀ ਤੇ ਚੈਕਿੰਗ ਦੌਰਾਨ ਗੁਰਦੀਪ ਸਿੰਘ ਉਰਫ ਦੀਪਕ ਪੁੱਤਰ ਰਵਿੰਦਰ ਮਾਨ ਵਾਸੀ ਗਲੀ ਨੰਬਰ 2 ਮੁੱਹਲਾ ਭਵਾਨੀ ਨਗਰ ਥਾਣਾ ਸਦਰ ਹੁਸ਼ਿਆਰਪੁਰ ਨੂੰ ਕਾਬੂ ਕਰਕੇ ਉਸ ਪਾਸੋ 108 ਪੱਤੇ (864 ਨਸ਼ੀਲੇ ਕੈਪਸੂਲ) ਮਾਰਕਾ ਸਪੈਨੋ ਕਰੋਕਸੀਬੌਨ ਪਲੱਸ ਬਰਾਮਦ ਕਰਨ ਤੇ ਮਾਮਲਾ ਦਰਜ ਕੀਤਾ ਗਿਆ। ਜਿਸ ਪਾਸੋ ਪੁੱਛਗਿੱਛ ਦੋਰਾਨ ਉਕਤ ਨਸ਼ੀਲੇ ਕੈਪਸੂਲ ਬਾਰੇ ਬੈਕਵਰਡ ਫਾਰਵਰਡ ਲਿੰਕ ਸੰਬਧੀ ਪੁੱਛ-ਗਿੱਛ ਕੀਤੀ ਗਈ ਤਾ ਗ੍ਰਿਫ਼ਤਾਰ ਕੀਤੇ ਗਏ ਵਿਅਕਤੀ ਨੇ ਦੱਸਿਆ ਇਹ ਨਸ਼ੀਲੇ ਕੈਪਸੂਲ ਸੁਰਿੰਦਰ ਸਿੰਘ ਉਰਫ ਧਾਮੀ ਪੁੱਤਰ ਮੋਹਣ ਸਿੰਘ ਵਾਸੀ ਚੰਡਿਆਲ ਥਾਣਾ ਬੁਲੋਵਾਲ ਹੁਸ਼ਿਆਰਪੁਰ ਪਾਸੋ ਖਰੀਦ ਕਰਨਾ ਮੰਨਿਆ ਜਿਸ ਤੇ ਮੁੱਕਦਮੇ ਵਿੱਚ ਵਾਧਾ ਜੂਰਮ 29-61-85 ਐਨ.ਡੀ.ਪੀ.ਐਮ ਐਕਟ ਦਾ ਕਰਕੇ ਦੋਸ਼ੀ ਸੁਰਿੰਦਰ ਸਿੰਘ ਉਕਤ ਨੂੰ ਟਾਂਡਾ ਚੌਂਕ ਹੁਸ਼ਿਆਰਪੁਰ ਤੋ ਸਮੇਤ ਕਾਰ ਨੰਬਰ ਪੀਬੀ 07-ਏਸੀ-0427 ਟਾਟਾ ਇੰਡੀਕਾ ਵਿਸਟਾ ਸਿਲਵਰ ਦੇ ਕਾਬੂ ਕਰਕੇ ਉਸ ਪਾਸੋ 900 ਪੱਤੇ ਕੁੱਲ (7200 ਕੈਪਸੂਲ) ਸਪੈਨੋ ਕਰੋਕਸੀਬੌਨ ਪਲੱਸ ਬਰਾਮਦ ਹੋਏ। ਮੁਲਜ਼ਮ ਸੁਰਿੰਦਰ ਸਿੰਘ ਉਕਤ ਪਾਸੋ ਹੋਰ ਪੁੱਛਗਿੱਛ ਕਰਨ ਤੇ ਉਕਤ ਨੇ ਦੱਸਿਆ ਕਿ ਇਹ ਸਾਰੇ ਨਸ਼ੀਲੇ ਕੈਪਸੂਲ ਦਾ ਕਾਰੋਬਾਰ ਯੁਵਰਾਜ ਕੁਮਾਰ ਉਰਫ ਜਾਮਾ ਪੁੱਤਰ ਨਵੀਨ ਕੁਮਾਰ ਵਾਸੀ ਮਕਾਨ ਨੰਬਰ 603/33 ਮੁੱਹਲਾ ਨਿਊ ਜਗਤਪੁਰਾ ਥਾਣਾ ਸਿਟੀ ਹੁਸ਼ਿਆਰਪੁਰ ਵਲੋ ਕੀਤੇ ਜਾਣਾ ਪਾਇਆ ਜਾਣ ਤੇ ਯੁਵਰਾਜ ਕੁਮਾਰ ਉਕਤ ਨੂੰ ਐਕਟਿਵਾ ਨੰਬਰ ਪੀਬੀ07-ਏ-ਡਬਲਯੂ-5523 ਪਰ ਕਾਬੂ ਕਰਕੇ ਉਸ ਪਾਸੋ 1044 ਪੱਤੇ (8352 ਕੈਪਸੂਲ) ਮਾਰਕਾ ਸਪੈਨੋ ਕਰੋਕਸੀਬੌਨ ਪਲੱਸ ਬਰਾਮਦ ਹੋਏ। ਤਿਨਾ ਨੂੰ ਅਦਾਲਤ ਵਿੱਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਂਸਲ ਕਰਕੇ ਹੋਰ ਪੁੱਛ-ਗਿੱਛ ਕੀਤੀ ਜਾਵੇਗੀ।
ਫੋਟੋ ਮੁਨੀਰ

No comments:
Post a Comment