ਹੁਸ਼ਿਆਰਪੁਰ (ਤਰਸੇਮ ਦੀਵਾਨਾ)- ਭਾਈ ਬਚਿੱਤਰ ਸਿੰਘ ਗੱਤਕਾ ਅਖਾੜਾ ਹੁਸ਼ਿਆਰਪੁਰ ਵੱਲੋਂ 10 ਰੋਜਾ ਗਿਆਰ੍ਹਵਾਂ ਗੁਰਮਿਤ, ਦਸਤਾਰ ਅਤੇ ਸ਼ਸਤਰ ਵਿੱਦਿਆ ਸਿਖਲਾਈ ਕੈਂਪ ਸ੍ਰੀ ਗੁਰੂ ਸਿੰਘ ਸਭਾ ਰੇਲਵੇ ਰੋਡ ਹੁਸ਼ਿਆਰਪੁਰ ਵਿਖੇ ਲਗਾਇਆ ਗਿਆ। ਭਾਈ ਮਨਦੀਪ ਸਿੰਘ ਜਥੇਦਾਰ ਭਾਈ ਬਚਿੱਤਰ ਸਿੰਘ ਗੱਤਕਾ ਅਖਾੜਾ ਹੁਸ਼ਿਆਰਪੁਰ ਨੇ ਦੱਸਿਆ ਕਿ ਇਸ ਕੈਂਪ ਦੇ ਵਿਚ ਲਗਪਗ 100 ਸਿਖਿਆਰਥੀਆਂ ਨੇ ਭਾਗ ਲਿਆ ਅਤੇ ਸੁੰਦਰ ਦਸਤਾਰ, ਸ਼ਸਤਰ ਵਿੱਦਿਆ ਅਤੇ ਗੁਰਮਤਿ ਸਿਖਲਾਈ ਪ੍ਰਾਪਤ ਕੀਤੀ। ਇਨ੍ਹਾਂ ਸਿਖਿਆਰਥੀਆਂ ਵਿੱਚੋਂ ਲੜਕੀਆਂ ਵਿਚ ਸੁੰਦਰ ਦਸਤਾਰ ਵਿਚ ਜਵਨੀਤ ਕੌਰ, ਗੁਰਮਤਿ ਵਿੱਚ ਜਸਲੀਨ ਕੌਰ ਅਤੇ ਗੱਤਕੇ ਵਿੱਚ ਗੁਰਲੀਨ ਕੌਰ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ। ਇਸੇ ਤਰ੍ਹਾਂ ਲੜਕਿਆਂ ਵਿਚੋਂ ਦਸਤਾਰ ਵਿਚ ਗੁਰਦੀਪ ਸਿੰਘ, ਗੁਰਮਤਿ ਵਿਚ ਕੁਲਜਾਪ ਸਿੰਘ ਅਤੇ ਗੱਤਕੇ ਵਿੱਚ ਰਮਨਜੀਤ ਸਿੰਘ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ। ਕੈਂਪ ਦੇ ਅਖੀਰਲੇ ਦਿਨ ਗੁਰਮਤਿ ਸਮਾਗਮ ਕੀਤਾ ਗਿਆ। ਜਿਸ ਵਿਚ ਭਾਈ ਪਰਮਜੀਤ ਸਿੰਘ ਅਖੰਡ ਕੀਰਤਨੀ ਜਥੇ ਨੇ ਕੀਰਤਨ ਕੀਤਾ ਅਤੇ ਭਾਈ ਨਛੱਤਰ ਸਿੰਘ ਪ੍ਰਚਾਰਕ ਸਿੱਖ ਕਾਲਜ ਜੋਨ ਹੁਸ਼ਿਆਰਪੁਰ ਗੁਰਮਤਿ ਵਿਚਾਰਾਂ ਦੀ ਸਾਂਝ ਪਾਈ। ਇਸ ਮੌਕੇ ਬੱਚਿਆਂ ਨੂੰ ਸਰਟੀਫਿਕੇਟ ਅਤੇ ਇਨਾਮ ਵੰਡੇ ਗਏ। ਇਸ ਮੌਕੇ ਮਨਦੀਪ ਸਿੰਘ ਜਥੇਦਾਰ ਭਾਈ ਬਚਿੱਤਰ ਸਿੰਘ ਗੱਤਕਾ ਅਖਾੜਾ, ਡੀ.ਐੱਸ.ਪੀ ਸਿਟੀ ਪ੍ਰੇਮ ਸਿੰਘ, ਚਰਨਜੀਤ ਸਿੰਘ, ਹਰਵਿੰਦਰ ਸਿੰਘ, ਤਰਲੋਚਨ ਸਿੰਘ, ਪਰਮਜੀਤ ਸਿੰਘ, ਭਾਈ ਸਰਬਜੀਤ ਸਿੰਘ ਜੀ ਮੁੱਖ ਗ੍ਰੰਥੀ ਗੁਰਦੁਆਰਾ ਸਾਹਿਬ, ਪ੍ਰਭਸ਼ਰਨ ਸਿੰਘ, ਅਮਰਿੰਦਰ ਸਿੰਘ, ਸਿਮਰਨਜੀਤ ਸਿੰਘ, ਤਨਵੀਰ ਸਿੰਘ, ਮਨਜੋਤ ਸਿੰਘ, ਨਵੀਨ ਸਿੰਘ, ਹਰਦਿਆਲ ਸਿੰਘ, ਖੁਸ਼ਹਾਲ ਸਿੰਘ, ਮਨਿੰਦਰ ਸਿੰਘ ਸ਼ੈਂਕੀ, ਗੁਰਜੰਟ ਸਿੰਘ,ਪ੍ਰਭਜੋਤ ਸਿੰਘ, ਤਲਵਿੰਦਰ ਸਿੰਘ ਗੁਰਜੋਤ ਸਿੰਘ, ਜਗਦੀਪ ਸਿੰਘ, ਗਗਨਦੀਪ ਸਿੰਘ ਆਦਿ ਹਾਜ਼ਰ ਸਨ।
ਫੋਟੋ ਮੁਨੀਰ

No comments:
Post a Comment