ਆਦਮਪੁਰ (ਅਮਰਜੀਤ ਸਿੰਘ)- ਮਹੇਟੀਆਣਾ ਦੇ ਨਜ਼ਦੀਕ ਪਿੰਡ ਖਨੋੜਾ ਵਿਖੇ ਪੀਰ ਲਖ ਦਾਤਾ ਦਰਬਾਰ ਬਾਬਾ ਸ਼ਾਹ ਸਰਦੂਲੋ ਜੀ ਦੇ ਵਿਖੇ ਸਲਾਨਾ ਮੇਲਾ ਸਮੂਹ ਸੰਗਤਾਂ ਵਲੋਂ ਕਰਵਾਇਆ ਗਿਆ। ਇਸ ਮੇਲੇ ਮੌਕੇ ਨਕਲਚੀਆਂ ਵਲੋਂ ਪ੍ਰੋਗਰਾਮ ਪੇਸ਼ ਕਰਕੇ ਦਰਸ਼ਕਾਂ ਦਾ ਭਰਪੂਰ ਮਨੋਰੰਜਨ ਕੀਤਾ। ਮੇਲੇ ਦੋਰਾਨ ਝੰਡੇ ਦੀ ਰਸਮ ਉਪਰੰਤ ਚਾਦਰ ਦੀ ਰਸਮ ਅਦਾ ਕੀਤੀ ਗਈ। ਇਸ ਮੌਕੇ ਦਰਬਾਰ ਦੀ ਪ੍ਰਬੰਧਕ ਕਮੇਟੀ ਅਤੇ ਇਲਾਕਾ ਵਾਸੀਆਂ ਦਾ ਯੋਗਦਾਨ ਰਿਹਾ। ਗਰਮੀ ਤੋਂ ਰਾਹਤ ਪਾਉਣ ਲਈ ਠੰਡੇ ਮਿਠੇ ਜਲ ਦੀ ਲਗਾਈ ਗਈ। ਇਸ ਮੌਕੇ ਸਾਡੀ ਟੀਮ ਨਾਲ ਗਲਬਾਤ ਕਰਦਿਆ ਪ੍ਰਬੰਧਕਾਂ ਨੇ ਦਸਿਆ ਕਿ ਇਹ ਮੇਲਾ ਹਰ ਸਾਲ ਮਨਾਇਆ ਜਾਦਾ ਹੈ ਜਿਸ ਵਿਚ ਇਲਾਕਾ ਵਾਸੀ ਆਪਣਾ ਯੋਗਦਾਨ ਵਧ ਤੋਂ ਵਧ ਪਾ ਕੇ ਇਸ ਦਰਬਾਰ ਤੋਂ ਖੁਸ਼ੀਆ ਪ੍ਰਾਪਤ ਕਰਦੇ ਹਨ। ਇਥੇ ਜਿਕਰਯੋਗ ਇਹ ਹੈ ਕਿ ਗੁਰਮੇਲ ਸਿੰਘ, ਗਿਆਨ ਸਿੰਘ, ਰਜਿੰਦਰ ਕੁਮਾਰ, ਮਹਿਦਰ ਪਾਲ ਖਨੋੜਾ, ਕੁਲਵਿੰਦਰ ਸਿੰਘ, ਮੋਨੂ ਸੌਧੂ, ਲਡੁੂ ਬਾਬਾ, ਰਵੀ ਕੁਮਾਰ ਭਟੀ, ਹਰਮਨ, ਦੀਪਾ, ਗੁਰਜਿੌਦਰ ਸਿੰਘ ਦਾ ਵਿਸ਼ੇਸ਼ ਯੋਗਦਾਨ ਰਿਹਾ।
No comments:
Post a Comment