Wednesday, 29 June 2022

ਦੁਸਾਂਝ ਕਲਾਂ ਵਿਖੇ ਚਿੱਟੇ ਦਿਨ ਲੁਟੇਰੇ ਮੋਬਾਈਲ ਖੋਹ ਹੋਏ ਫਰਾਰ

 ਦੁਸਾਂਝ ਕਲਾਂ (ਸੁਰਿੰਦਰ ਪਾਲ ਕੁੱਕੂ)--
ਥਾਣਾ ਗੁਰਾਇਆ ਅਧੀਨ ਪੈਂਦੀ ਪੁਲਿਸ ਚੌਕੀ ਦੁਸਾਂਝ ਕਲਾਂ ਇਲਾਕੇ ’ਚ ਰੋਜ਼ਾਨਾ ਲੁੱਟਾਂ-ਖੋਹਾਂ ਦੀਆਂ ਵਾਰਦਾਤਾਂ ਨਾਲ ਇਲਾਕਾ ਵਾਸੀ ਨਿਵਾਸੀ ਦਹਿਸ਼ਤ ਦੇ ਮਹੌਲ ਵਿੱਚ ਜਿਊਣ ਲਈ ਮਜਬੂਰ ਹਨ ਤੇ ਇਨ੍ਹਾਂ ਲੁਟੇਰਿਆਂ ਨੂੰ ਫੜਨ ਅਤੇ ਲੋਕਾਂ ਨੂੰ ਸੁਰੱਖਿਆ ਦੇਣ ਵਿੱਚ ਦੁਸਾਂਝ ਕਲਾਂ ਦੀ ਪੁਲਿਸ ਅਸਫਲ ਜਾਪ ਰਹੀ ਹੈ। ਇਨ੍ਹਾਂ ਘਟਨਾਵਾਂ ਵਿੱਚ ਵਾਧਾ ਉੱਦੋਂ ਵਾਧਾ ਹੋਇਆ ਜਦੋਂ ਪਿੰਡ ਦੁਸਾਂਝ ਕਲਾਂ ਵਿਖੇ ਤਿੰਨ ਲੁਟੇਰੇ ਇਕ ਨੌਜਵਾਨ ਕੋਲੋਂ ਦਾਤਰ ਦੀ ਨੌਕ ਤੇ ਮੋਬਾਈਲ ਖੋਹ ਕਰਕੇ ਫਰਾਰ ਹੋ ਗਏ। ਜਾਣਕਾਰੀ ਦਿੰਦਿਆਂ ਲੁੱਟ ਖੋਹ ਦੇ ਸ਼ਿਕਾਰ ਹੋਏ ਗੁਰਵਿੰਦਰ ਸਿੰਘ ਪੁੱਤਰ ਸ਼ਿੰਦਰਪਾਲ ਵਾਸੀ ਪਿੰਡ ਗੁੜਾ ਨੇ ਦੱਸਿਆ ਕਿ ਉਹ ਸਵੇਰੇ ਕਰੀਬ ਸਾਢੇ 9 ਵਜੇ ਪਿੰਡ ਗੁੜਾ ਤੋਂ ਦੁਸਾਂਝ ਕਲਾਂ ਨੂੰ ਕਿਸੇ ਕੰਮ ਸਾਇਕਲ ਤੇ ਸਵਾਰ ਹੋ ਕੇ ਜਾ ਰਿਹਾ ਸੀ। ਜਦੋਂ ਦੁਸਾਂਝ ਕਲਾਂ ਦੇ ਨੇੜੇ ਆਇਆ ਤਾਂ ਪਿਛੋਂ ਤਿੰਨ ਨੌਜਵਾਨ ਇਕ ਮੋਟਰਸਾਇਕਲ ਤੇ ਸਵਾਰ ਹੋ ਕੇ ਆਏ ਅਤੇ ਦਾਤਰ ਮਾਰਨ ਦੀਆਂ ਧਮਕੀਆਂ ਦੇ ਕੇ ਮੇਰਾ ਮੋਬਾਇਲ ਖੋਹ ਕੇ ਫਰਾਰ ਹੋ ਗਏ। ਉਨ੍ਹਾਂ ਅੱਗੇ ਦੱਸਿਆ ਕਿ ਤਿਨਾਂ ਨੌਜਵਾਨਾਂ ਵਿੱਚੋਂ ਇਕ ਨੌਜਵਾਨ ਨੂੰ ਉਸ ਨੇ ਪਹਿਚਾਣ ਲਿਆ ਹੈ। ਇਸ ਘਟਨਾ ਦੀ ਜਾਣਕਾਰੀ ਪੁਲਿਸ ਚੌਕੀ ਦੁਸਾਂਝ ਕਲਾਂ ਦੀ ਪੁਲਿਸ ਨੂੰ ਦਿੱਤੀ ਹੈ। ਪੁਲਿਸ ਨੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ।

No comments:

Post a Comment