Friday, 24 June 2022

ਸਕਿੱਲ ਸੈਂਟਰ ਬੋਲੀਨਾ ਵਿੱਚ ਕੋਰਸ ਪੂਰਾ ਕਰਨ ਵਾਲੇ ਬਚਿਆਂ ਨੂੰ ਸਰਟੀਫਿਕੇਟ ਵੰਡੇ



ਜਲੰਧਰ (ਅਮਰਜੀਤ ਸਿੰਘ)-
ਪਿੰਡ ਬੋਲੀਨਾ ਦੋਆਬਾ ਵਿਖੇ ਚੱਲ ਰਹੇ ਸਕਿੱਲ ਸੈਂਟਰ ਵਿੱਚ ਕੰਪਿਊਟਰ ਐਪਲੀਕੇਸ਼ਨ ਦਾ ਕੋਰਸ ਕਰਨ ਵਾਲੇ 17 ਅਤੇ ਸਿਲਾਈ ਕਢਾਈ ਦਾ ਕੋਰਸ ਕਰਨ ਵਾਲੇ 10 ਬੱਚਿਆਂ ਨੂੰ ਸਰਟੀਫਿਕੇਟ ਦਿੱਤੇ ਗਏ। ਜ਼ਿਕਰਯੋਗ ਹੈ ਕਿ ਪਿੰਡ ਬੋਲੀਨਾ ਦੋਆਬਾ ਵਿੱਚ ਚੱਲ ਰਹੇ ਬਲੀਨਾ ਸਕਿੱਲ ਸੈਂਟਰ ਵਿੱਚ ਇਹ ਕੋਰਸ ਦੇ ਛੇ ਮਹੀਨੇ ਪਹਿਲਾਂ ਸ਼ੁਰੂ ਹੋਇਆ ਜੋ ਅੱਜ ਮੁਕੰਮਲ ਹੋ ਗਿਆ। ਇਸ ਮੌਕੇ ਡਾ. ਜਗਰੂਪ ਸਿੰਘ ਪਿ੍ਰੰਸੀਪਲ ਮੇਹਰ ਚੰਦ ਕਾਲਜ਼, ਕਸ਼ਮੀਰੀ ਸਿੰਘ, ਪਰਮਜੀਤ ਸਿੰਘ ਬੂਟਾ, ਚਰੰਜੀ ਲਾਲ, ਸਰਪੰਚ ਕੁਲਵਿੰਦਰ ਬਾਘਾ ਬੋਲੀਨਾ, ਡਾ. ਰਾਕੇਸ਼ ਕੁਮਾਰ ਵੱਲੋਂ ਸ਼ਮਾਂ ਜਲਾ ਕੇ ਪ੍ਰੋਗਰਾਮ ਦਾ ਆਗਾਜ਼ ਕੀਤਾ ਗਿਆ। ਵੱਖ ਵੱਖ ਬੁਲਾਰਿਆਂ ਨੇ ਇਸ ਬੈਂਚ ਦੇ ਬੱਚਿਆਂ ਨੂੰ ਸ਼ੁੱਭਕਾਮਨਾਵਾਂ ਦਿੱਤੀਆਂ ਤੇ ਗ੍ਰਾਮ ਪੰਚਾਇਤ ਅਤੇ ਸੁਸਾਇਟੀ ਦੇ ਇਸ ਉਪਰਾਲੇ ਲਈ ਪ੍ਰਸੰਸਾਂ ਵੀ ਕੀਤੀ। ਇਸ ਮੋਕੇ ਸਰਪੰਚ ਕੁਲਵਿੰਦਰ ਬਾਘਾ ਨੇ ਸੰਬੋਧਨ ਕਰਦਿਆਂ ਕਿਹਾ ਕਿ ਇਹ ਬੋਲੀਨਾ ਦੋਆਬਾ ਸਕਿੱਲ ਸੈਂਟਰ ਵਿੱਚ ਸਾਰੇ ਕੋਰਸ ਬਿਲਕੁਲ ਮੁਫਤ ਕਰਵਾਏ ਜਾਂਦੇ ਹਨ ਅਤੇ ਮੇਹਰ ਚੰਦ ਕਾਲਜ ਵੱਲੋਂ ਇਨਾਂ ਕੋਰਸਾਂ ਨੂੰ ਮਾਨਤਾ ਦਿੱਤੀ ਗਈ ਹੈ। ਭਵਿੱਖ ਵਿੱਚ ਬੱਚੇ ਦੇਸ਼ਾਂ ਵਿਦੇਸ਼ਾਂ ਵਿੱਚ ਜਾ ਕੇ ਕੰਮ ਕਰ ਸਕਦੇ ਹਨ। ਉਨਾਂ ਸਮੂਹ ਇਲਾਕਾ ਵਾਸੀਆਂ ਨੂੰ ਅਪੀਲ ਕੀਤੀ ਹੈ ਕਿ ਇਨਾਂ ਕੋਰਸਾਂ ਦਾ ਉਹ ਵੱਧ ਤੋਂ ਵੱਧ ਲਾਭ ਉਠਾਉਣ ਤੇ ਦੇਸ਼ ਦੀ ਤਰੱਕੀ ਵਿੱਚ ਆਪਣਾ ਬਣਦਾ ਯੋਗਦਾਨ ਪਾਉਣ। ਇਸ ਮੌਕੇ ਡਾ. ਜਗਰੂਪ ਸਿੰਘ, ਕਸ਼ਮੀਰੀ ਲਾਲ, ਨੇਹਾ ਮੈਡਮ, ਹਰਪ੍ਰੀਤ ਸਿੰਘ, ਸਰਪੰਚ ਕੁਲਵਿੰਦਰ ਬਾਘਾ, ਪੰਚ ਰੁਪਿੰਦਰ ਕੌਰ, ਡਾ. ਰਾਕੇਸ਼ ਕੁਮਾਰ, ਚਮਨ ਲਾਲ, ਹੁਸਨ ਲਾਲ, ਪ੍ਰੀਤਮ ਸਿੰਘ, ਰਾਜ ਕੁਮਾਰ ਰਾਜੂ, ਦੇਸ ਰਾਜ, ਕਿਸ਼ਨ ਕੁਮਾਰ, ਨੀਨਾ ਮੈਡਮ, ਡਾ. ਪਰਮਜੀਤ, ਅਮਿਤਾ ਬਾਘਾ, ਪਰਮਜੀਤ ਬੂਟਾ, ਕੁਲਵੰਤ ਸਿੰਘ, ਚਰੰਜੀ ਲਾਲ, ਪ੍ਰੇਮ ਕੁਮਾਰ, ਓਮ ਪ੍ਰਕਾਸ਼ ਤੇ ਹੋਰ ਇਲਾਕੇ ਦੇ ਵਸਨੀਕ ਹਾਜ਼ਰ ਸਨ।


No comments:

Post a Comment