Saturday, 25 June 2022
ਗੀਤ ਯਾਰ ਭਰਾਵਾਂ ਵਰਗੇ ਨੂੰ ਸਰੋਤਿਆਂ ਵੱਲੋਂ ਭਰਵਾਂ ਹੁੰਗਾਰਾ ਮਿਲਿਆ, ਗਾਇਕ ਸ਼ੁਭ ਸ਼ਰਮਾ
ਭੋਗਪੁਰ (ਬਲਦੇਵ ਰਾਹੀ)- ਸੰਗੀਤ ਜਗਤ ਵਿਚ ਬੇਸ਼ੱਕ ਰੋਜ਼ਾਨਾ ਹੀ ਨਵੇਂ ਨਵੇਂ ਗੀਤ ਰਲੀਜ਼ ਹੁੰਦੇ ਹਨ। ਜਿਨ੍ਹਾਂ ਚੋਂ ਕੁਝ ਕੁ ਗੀਤ ਆਪਣੀ ਵੱਖਰੀ ਪਛਾਣ ਬਣਾਉਣ ਵਿਚ ਸਫਲ ਹੁੰਦੇ ਹਨ। ਉਹ ਗੀਤ ਲੇਖਣੀ, ਗਾਇਕੀ ਅਤੇ ਸੰਗੀਤਕ ਪੱਖੋਂ ਨਿਵੇਕਲੇ ਢੰਗ ਦੇ ਹੁੰਦੇ ਹਨ। ਅਜਿਹਾ ਹੀ ਇਕ ਸਿੰਗਲ ਟਰੈਕ ਯਾਰ ਭਰਾਵਾਂ ਵਰਗੇ ਹਾਲ ਹੀ ਵਿਚ ਰਲੀਜ਼ ਹੋਇਆ ਹੈ। ਇਹ ਗੀਤ ਥੋੜੇ ਜਿਹੇ ਸਮੇਂ ਵਿਚ ਸਥਾਪਤ ਹੋਏ ਗਾਇਕ ਸ਼ੁਭ ਸ਼ਰਮਾ ਦੀ ਸੁਰੀਲੀ ਤੇ ਬੁਲੰਦ ਅਵਾਜ਼ ਵਿੱਚ ਰਿਕਾਰਡ ਹੋਇਆ ਹੈ। ਜਿਸ ਨੂੰ ਪ੍ਰਸਿੱਧ ਗੀਤਕਾਰ ਸਤਨਾਮ ਚਾਹੜਕਿਆ ਵਾਲੇ ਨੇ ਲਿਖਿਆ ਹੈ। ਇਸ ਗੀਤ ਦੀ ਕੰਪੋਜੀਸ਼ਨ ਦਲਜੀਤ ਬੱਗਾ ਨੇ ਤਿਆਰ ਕੀਤੀ ਹੈ। ਦਲਜੀਤ ਬੱਗਾ ਖੁਦ ਇਕ ਸਟਾਰ ਸਿੰਗਰ ਹੈ। ਜਿਸ ਨੇ ਇਸ ਗੀਤ ਯਾਰ ਭਰਾਵਾਂ ਵਰਗੇ ਦੇ ਸ਼ੁਰੂਆਤ ਵਿਚ ਜ਼ਬਰਦਸਤ ਸ਼ੇਅਰ ਬੋਲਿਆ ਹੈ। ਨਾਮਵਰ ਸੰਗੀਤਕਾਰ ਸ੍ਰੀ ਬੰਟੀ ਸਹੋਤਾ ਨੇ ਆਪਣੇ ਮਧੁਰ ਸੰਗੀਤ ਨਾਲ ਇਸ ਗੀਤ ਨੂੰ ਸ਼ਿੰਗਾਰਿਆ ਹੈ। ਦੁਨੀਆਂ ਭਰ ਵਿੱਚ ਮਸ਼ਹੂਰ ਵੀਡੀਓ ਡਾਇਰੈਕਟਰ ਪੀ.ਬੀ.ਪਿੱਲੂ ਨੇ ਦਿਲਕਸ਼ ਲੋਕੇਸ਼ਨਜ਼ ਤੇ ਇਸ ਗੀਤ ਦਾ ਫਿਲਮਾਂਕਣ ਕੀਤਾ ਹੈ। ਇਸ ਗੀਤ ਦੇ ਵੀਡੀਓ ਵਿੱਚ ਡਾਕਟਰ ਅਮਨ ਸ਼ਰਮਾ, ਰੁਚਿਕਾ ਸ਼ਰਮਾ, ਡਾਕਟਰ ਰਿੱਤੂ ਸ਼ਰਮਾ, ਸੀਮਾ ਚੌਧਰੀ ਮਾਡਲ ਅਤੇ ਲਵਪ੍ਰੀਤ ਸਿੰਘ ਨੇ ਅਦਾਕਾਰੀ ਦੇ ਜੌਹਰ ਦਿਖਾਏ ਹਨ। ਇਸ ਯਾਰ ਭਰਾਵਾਂ ਵਰਗੇ ਗੀਤ ਦੀ ਰਿਕਾਰਡਿੰਗ ਤੋਂ ਲ਼ੈ ਕੇ ਵੀਡੀਓ ਸ਼ੂਟ ਤੱਕ ਇਸ ਪ੍ਰੋਜੈਕਟ ਲਈ ਰਾਜਵਿੰਦਰ ਕੌਰ, ਮੰਨਜੀਤ ਕੌਰ, ਕਰਮਜੀਤ ਕੌਰ, ਰਿੰਕੂ ਚਾਹੜਕੇ, ਬਲਦੇਵ ਰਾਹੀ ਮੰਚ ਸੰਚਾਲਕ, ਤੇਜਸ ਸ਼ਰਮਾ ਅਤੇ ਮਾਨਵ ਸ਼ਰਮਾ ਦਾ ਵਿਸ਼ੇਸ਼ ਸਹਿਯੋਗ ਰਿਹਾ ਹੈ। ਮਿਊਜ਼ਿਕ ਕੰਪਨੀ ਸ਼ਮਾਰੂ ਦੇ ਬੈਨਰ ਹੇਠ ਬਬਲੀ ਸਿੰਘ ਦੀ ਇਹ ਮਾਣਮੱਤੀ ਪੇਸ਼ਕਸ਼ ਨੂੰ ਪੰਜਾਬੀ ਸਰੋਤਿਆਂ ਵੱਲੋਂ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ਦਰਸ਼ਕ ਯਾਰ ਭਰਾਵਾਂ ਵਰਗੇ ਵੀਡੀਓ ਗੀਤ ਨੂੰ ਯੂ.ਟਿਊਬ ਅਤੇ ਹੋਰਨਾਂ ਚੈਨਲਾਂ ਤੇ ਵੀ ਦੇਖ ਸਕਦੇ ਹਨ।
Subscribe to:
Post Comments (Atom)

No comments:
Post a Comment