Sunday, 14 November 2021
ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵਲੋਂ ਸਾਰਾਗੜੀ ਦੇ ਸ਼ਹੀਦਾਂ ਦੀ ਯਾਦਗਾਰ ਦਾ ਉਦਘਾਟਨ 15 ਨਵੰਬਰ ਨੂੰ
ਜਲੰਧਰ (ਅਮਰਜੀਤ ਸਿੰਘ)-: ਉਘੇ ਸਮਾਜ ਸੇਵੀ ਜਤਿੰਦਰ ਜੇ ਮਿਨਹਾਸ ਦੀਆਂ ਕੋਸ਼ਿਸ਼ਾਂ ਸਦਕਾ ਸਾਰਾਗੜ੍ਹੀ ਦੀ ਲੜਾਈ ਵਿੱਚ ਸ਼ਹੀਦ ਹੋਏ ਮਹਾਨ ਸ਼ਹੀਦ ਸਿਪਾਹੀ ਜੀਵਨ ਸਿੰਘ ਪੁੱਤਰ ਸਰਦਾਰ ਨੂਪਾ ਸਿੰਘ, ਸ਼ਹੀਦ ਸਿਪਾਹੀ ਗੁਰਮੁਖ ਸਿੰਘ ਪੁੱਤਰ ਸਰਦਾਰ ਰਣ ਸਿੰਘ ਅਤੇ ਸਮੂਹ ਸ਼ਹੀਦਾਂ ਦੀ ਯਾਦ ਨੂੰ ਸਮਰਪਿਤ ਬਣਾਈ ਜਾ ਰਹੀ ਯਾਦਗਾਰ ਜਿਸ ਦਾ ਉਦਘਾਟਨ ਕਰਨ ਲਈ ਕਲ੍ਹ 15 ਨਵੰਬਰ ਨੂੰ ਮੁੱਖ ਮੰਤਰੀ ਪੰਜਾਬ ਚਰਨਜੀਤ ਸਿੰਘ ਵਿਸ਼ੇਸ਼ ਤੌਰ ਤੇ ਪਿੰਡ ਡਮੁੰਡਾ ਜਲੰਧਰ ਵਿਖੇ ਪਹੁੰਚ ਰਹੇ ਹਨ। ਜਿਸ ਦੀਆਂ ਤਿਆਰੀਆਂ ਦਾ ਜਾਇਜ਼ਾ ਜਤਿੰਦਰ ਜੇ ਮਿਨਹਾਸ ਵਲੋਂ ਲਿਆ ਗਿਆ ਇਸ ਮੌਕੇ ਉਨ੍ਹਾਂ ਦਸਿਆ ਕਿ 12 ਸਤੰਬਰ, 1897 ਨੂੰ ਸਾਰਾਗੜ੍ਹੀ ਦੇ ਸਥਾਨ 'ਤੇ ਹੌਲਦਾਰ ਈਸ਼ਰ ਸਿੰਘ ਦੀ ਕਮਾਨ ਹੇਠ 36ਵੀਂ ਸਿੱਖ ਰੈਜਮੈਂਟ ਦੇ 21 ਜਵਾਨ ਤੇ ਦੂਜੇ ਪਾਸੇ ਗੁੱਲ ਬਾਦਸ਼ਾਹ ਖ਼ਾਨ ਦੀ ਅਗਵਾਈ ਹੇਠ 10,000 ਦੇ ਕਰੀਬ ਅਫ਼ਗਾਨ ਪਠਾਨਾਂ ਨਾਲ ਟੱਕਰ ਲਈ ਸੀ। ਇਸ ਘਮਸਾਨ ਦੀ ਜੰਗ 'ਚ 21 ਸਿੱਖ ਸੈਨਿਕ ਸ਼ਹੀਦ ਹੋ ਗਏ ਸਨ। ਜਿਨ੍ਹਾਂ ਵਿੱਚ 2 ਸੈਨਿਕ ਸ਼ਹੀਦ ਸਿਪਾਹੀ ਜੀਵਨ ਸਿੰਘ ਅਤੇ ਸ਼ਹੀਦ ਸਿਪਾਹੀ ਗੁਰਮੁਖ ਸਿੰਘ ਸਾਡੇ ਪਿੰਡ ਡਮੁੰਡਾ ਜਿਲ੍ਹਾ ਜਲੰਧਰ ਦੇ ਸਨ। ਜੋ ਕਿ ਸਾਡੇ ਅਤੇ ਸਾਡੇ ਇਲਾਕੇ ਲਈ ਬੜੇ ਮਾਣ ਵਾਲੀ ਗੱਲ ਹੈ। ਉਨ੍ਹਾਂ ਸਮੂਹ ਇਲਾਕਾ ਨਿਵਾਸੀਆਂ ਨੂੰ ਇਸ ਮੌਕੇ ਤੇ ਪਿੰਡ ਡਮੁੰਡਾ ਵਿਖੇ ਪਹੁੰਚਣ ਦੀ ਅਪੀਲ ਕੀਤੀ। ਇਸ ਮੌਕੇ ਉਨ੍ਹਾਂ ਨਾਲ ਗੁਰਦੀਪ ਸਿੰਘ ਕਾਲਰਾ ਚੇਅਰਮੈਨ ਮਾਰਕੀਟ ਕਮੇਟੀ ਆਦਮਪੁਰ, ਰਵਿੰਦਰ ਸਿੰਘ ਮੀਡੀਆ ਡਾਇਰੈਕਟਰ, ਜੋਗਿੰਦਰ ਸਿੰਘ ਅਤੇ ਹੌਰ ਹਾਜਰ ਸਨ।
Subscribe to:
Post Comments (Atom)
No comments:
Post a Comment