Tuesday, 23 November 2021

ਲੜਕੀਆਂ ਦੇ ਆਤਮ ਨਿਰਭਰ ਹੋਣ ਨਾਲ ਹੀ ਚੰਗੇ ਸਮਾਜ ਦੀ ਸਿਰਜਣਾ ਕੀਤੀ ਜਾ ਸਕਦੀ ਹੈ- ਸੁਖੀ ਬਾਠ

 

ਸੁਖੀ ਬਾਠ ਫਾਉਂਡੇਸਨ ਦੇ ਪ੍ਰਧਾਨ ਸੰਸਥਾ ਕੁਦਰਤ ਮਾਨਵ ਲੋਕ ਲਹਿਰ ਵਲੋਂ ‘ਭਰੂਣ ਹੱਤਿਆ ਵਿਰੁੱਧ ਜਾਗਰੂਕਤਾ‘ ਸਮਾਗਮ ਵਿੱਚ ਸ਼ਾਮਲ ਹੋਏ


ਜਲੰਧਰ (ਅਮਰਜੀਤ ਸਿੰਘ)- ਸੁਖੀ ਬਾਠ ਫਾਉਂਡੇਸ਼ਨ ਦੇ ਪ੍ਰਧਾਨ ਅਤੇ ਪੰਜਾਬ ਭਵਨ ਸਰੀ (ਕੈਨੇਡਾ) ਦੇ ਸੰਸਥਾਪਕ ਸੁੱਖੀ ਬਾਠ ਜੀ ਬੀਤੀ ਦਿਨ 22 ਨਵੰਬਰ 2021 ਨੂੰ ਸੰਗਰੂਰ ਦੀ  ਨਾਮੀ ਸੰਸਥਾ ਕੁਦਰਤ ਮਾਨਵ ਲੋਕ ਲਹਿਰ ਵਲੋਂ ਅਗਰਵਾਲ ਧਰਮਸ਼ਾਲਾ ਸ਼ੇਰਪੁਰ ਥਾਣੇ ਵਾਲਾ ਵਿੱਚ ਕਰਵਾਏ ‘ਭਰੂਣ ਹੱਤਿਆ ਵਿਰੁੱਧ ਜਾਗਰੂਕਤਾ‘ ਸਮਾਗਮ ਵਿੱਚ ਮੁੱਖ ਮਹਿਮਾਨ ਦੇ ਤੌਰ ਉੱਤੇ ਸ਼ਾਮਿਲ ਹੋਏ। ਇਸ ਸਮਾਗਮ ਵਿੱਚ ਬੱਚਿਆਂ ਨੇ ਦੇਸ਼ ਭਗਤੀ ਅਤੇ ਭਰੂਣ ਹੱਤਿਆਂ ਉੱਤੇ ਆਪਣੀ ਕਲਾ ਰਾਹੀਂ ਜਾਗਰੂਕ ਕੀਤਾ। ਇਸ ਸਮਾਗਮ ਵਿਚ ਸ੍ਰੀ ਸੁੱਖੀ ਬਾਠ ਜੀ ਨੇ ਜਿੱਥੇ ਜੱਗ ਜਣਨੀ (ਮਾਂ) ਦੀ ਮਹੱਤਤਾ ਉੱਤੇ ਗੱਲਬਾਤ ਕੀਤੀ ਉੱਥੇ ਨਾਲ ਹੀ ਸਮਾਜ ਵਿੱਚ ਵੱਧ ਰਹੇ ਲਿੰਗ ਭੇਦਭਾਵ ਦੀ ਸਮੱਸਿਆ ਬਾਰੇ ਵੀ ਆਪਣੇ ਵਿੱਚਾਰ ਪੇਸ਼ ਕਰਦੇ ਹੋਏ ਹਾਜ਼ਰੀਨ ਨੂੰ ਜਾਗਰੂਕ ਕੀਤਾ। ਉਨ੍ਹਾਂ ਕਿਹਾ ਕਿ ਲੜਕੀਆਂ ਦੇ ਆਤਮ ਨਿਰਭਰ ਹੋਣ ਨਾਲ ਹੀ ਚੰਗੇ ਸਮਾਜ ਦੀ ਸਿਰਜਣਾ ਕੀਤੀ ਜਾ ਸਕਦੀ ਹੈ। ਇਸ ਮੌਕੇ ਉਨ੍ਹਾਂ ਨੇ ਸੰਸਥਾ ਨੂੰ ਆਰਥਿਕ ਮੱਦਦ ਵੀ ਦਿੱਤੀ। ਇਸ ਮੌਕੇ ਉਨ੍ਹਾਂ ਆਪਣੇ ਸ਼ੁੱਭ ਕਰ ਕਮਲਾਂ ਨਾਲ ਨਾਂਮਵਰ ਸ਼ਖਸ਼ੀਅਤਾਂ ਦਾ ਸਨਮਾਨ ਵੀ ਕੀਤਾ। 


No comments:

Post a Comment