ਭਾਰੀ ਗਿਣਤੀ ਵਿੱਚ ਦੇਸ਼ਾਂ ਵਿਦੇਸ਼ਾਂ ਤੋਂ ਸੰਗਤਾਂ ਕਪੂਰ ਪਿੰਡ ਮੰਦਿਰ ਵਿਖੇ ਹੋਈਆਂ ਨਤਮਸਤਕ
ਪ੍ਰਬੰਧਕਾਂ ਵਲੋਂ ਸੇਵਾਦਾਰਾਂ ਅਤੇ ਸਹਿਯੋਗੀਆਂ ਦੇ ਕੀਤੇ ਗਏ ਵਿਸ਼ੇਸ਼ ਸਨਮਾਨ
ਅਮਰਜੀਤ ਸਿੰਘ ਜੀਤ, ਜੰਡੂ ਸਿੰਘਾ/ਪਤਾਰਾ- ਸ੍ਰੀ ਪਰਮਦੇਵਾ ਮਾਤਾ ਦੇ ਪੁਰਾਤਨ ਮੰਦਿਰ ਕਪੂਰ ਪਿੰਡ (ਜਲੰਧਰ) ਵਿਖੇ ਤਿੰਨ ਦਿਨਾਂ 47ਵਾਂ ਸਲਾਨਾਂ ਜੋੜ ਮੇਲਾ ਅਤੇ ਵਿਸ਼ਾਲ ਭਗਵਤੀ ਜਾਗਰਣ ਮੁੱਖ ਗੱਦੀ ਸੇਵਾਦਾਰ ਜਸਵਿੰਦਰ ਕੌਰ ਅੰਜੂ ਜੀ ਦੀ ਵਿਸ਼ੇਸ਼ ਅਗਵਾਹੀ ਅਤੇ ਸ੍ਰੀ ਪਰਮਦੇਵਾ ਵੈਸ਼ਨੂੰ ਮੰਦਿਰ ਚੈਰੀਟੇਬਲ ਟਰੱਸਟ ਦੇ ਸਮੂਹ ਮੈਂਬਰਾਂ ਦੀ ਨਿਗਰਾਨੀ ਹੇਠ ਯਾਦਗਾਰੀ ਹੋ ਨਿਬੜਿਆ। ਲਗਾਤਾਰ ਤਿੰਨ ਦਿਨ ਚੱਲੇ ਇਸ ਜੋੜ ਮੇਲੇ ਦੇ ਸਮਾਗਮਾਂ ਦੋਰਾਨ ਦੇਸ਼ਾ ਵਿਦੇਸ਼ਾਂ ਵਿਚੋਂ ਸੰਗਤਾਂ ਨੇ ਸ੍ਰੀ ਪਰਮਦੇਵਾ ਮਹਾਰਾਜ ਜੀ ਦੇ ਦਰਬਾਰ ਵਿਖੇ ਹਾਜ਼ਰੀ ਭਰਦੇ ਆਸ਼ੀਰਵਾਦ ਪ੍ਰਾਪਤ ਕੀਤਾ। ਇਹ ਸਮਾਗਮਾਂ ਦੋਰਾਨ 22 ਨਵੰਬਰ ਤੋਂ ਅਰੰਭ ਸ਼੍ਰੀ ਰਾਮਾਇਣ ਜੀ ਦੇ ਜਾਪਾਂ ਦੇ ਭੋਗ 23 ਨਵੰਬਰ ਨੂੰ ਸਵੇਰੇ ਪਾਏ ਗਏ। ਉਪਰੰਤ ਭੰਡਾਰਾ ਕਰਵਾਇਆ ਗਿਆ ਅਤੇ ਰਾਤ 6 ਵਜੇ ਹਵਨ ਕੁੰਡ ਪੂਜਾ ਕੀਤੀ ਗਈ ਅਤੇੇ ਭਗਵਤੀ ਜਾਗਰਣ ਦੀ ਅਰੰਭਤਾਂ ਜਾਗਰਣ ਜੋਤ ਪ੍ਰਚੰਡ ਕਰਕੇ ਸੰਗਤਾਂ ਦੀ ਹਾਜ਼ਰੀ ਵਿੱਚ ਕੀਤੀ ਗਈ। ਇਸ ਮੌਕੇ ਪੰਜਾਬ ਦੇ ਪ੍ਰਸਿੱਧ ਗਾਇਕ ਬੂਟਾ ਮੁਹੰਮਦ, ਬਲਰਾਜ, ਬੰਟੀ ਬਾਵਾ, ਜਗਦੰਬੇ ਭਜਨ ਮੰਡਲੀ ਤਿਵਾੜੀ ਐਂਡ ਪਾਰਟੀ ਵਲੋਂ ਮਹਾਂਮਾਈ ਦੀ ਮਹਿਮਾ ਦਾ ਗੁਨਗਾਨ ਕਰਕੇ ਸੰਗਤਾਂ ਨੂੰ ਨਿਹਾਲ ਕੀਤਾ ਗਿਆ। ਇਸ ਸਮਾਗਮ ਦੋਰਾਨ ਮੁੱਖ ਗੱਦੀ ਸੇਵਾਦਾਰ ਜਸਵਿੰਦਰ ਕੌਰ ਅੰਜੂ ਜੀ ਨੇ ਸਰਬੱਤ ਸੰਗਤਾਂ ਨੂੰ ਜਿਥੇ ਜੀ ਆਇਆ ਆਖਦੇ ਹੋਏ ਜੋੜ ਮੇਲੇ ਦੀਆਂ ਵਧਾਈਆਂ ਦਿੱਤੀਆਂ ਉਥੇ ਸੇਵਾਦਾਰ ਪਰਮਜੀਤ ਯੂ.ਕੇ, ਜਸਵਿੰਦਰ ਕੌਰ, ਜਸਵੀਰ ਕੌਰ ਯੂ.ਐਸ.ਏ, ਸੁੱਖਾ ਯੂ.ਕੇ, ਹਰੀ ਰਾਮ ਯੂ.ਕੇ, ਨਿਰੰਕਾਰ ਸਿੰਘ, ਰਾਜ਼ੇਸ਼ ਅਰੋੜਾ, ਗੁਰਦੇਵ ਸਿੰਘ, ਮਾ. ਜੋਗਿੰਦਰ ਸਿੰਘ, ਸਰਪੰਚ ਸੋਨੀਆ ਕਪੂਰ ਪਿੰਡ, ਸਰਪੰਚਪਤੀ ਅਸ਼ੋਕ ਕੁਮਾਰ, ਸਮੂਹ ਪਿੰਡ ਵਾਸੀਆਂ ਅਤੇ ਜਿਲ੍ਹਾਂ ਪ੍ਰਸ਼ਾਸ਼ਨ ਵਲੋਂ ਨਿਭਾਈਆਂ ਚੰਗੀਆਂ ਸੇਵਾਵਾਂ ਲਈ ਧੰਨਵਾਦ ਕੀਤਾ। ਇਹ ਜਾਗਰਣ ਦੀ ਸਪੰਨਤਾਂ ਤਿਵਾੜੀ ਐਂਡ ਪਾਰਟੀ ਵਲੋਂ ਤਾਰਾ ਰਾਣੀ ਦੀ ਕਥਾ ਉਪਰੰਤ ਸਵੇਰੇ 6 ਵਜੇ ਕੀਤੀ ਗਈ, ਆਰਤੀ ਦੇ ਨਾਲ ਹੋਈ। ਇਸ ਮੌਕੇ ਜਸਵਿੰਦਰ ਕੌਰ ਅੰਜੂ ਦੇਵਾ ਜੀ ਨੇ ਸਰਬੱਤ ਸੰਗਤਾਂ ਨੂੰ ਸ੍ਰੀ ਪਰਮਦੇਵਾ ਮਾਤਾ ਜੀ ਵਲੋਂ ਦਰਸਾਏ ਮਾਰਗ ਤੇ ਚੱਲਣ ਲਈ ਪੇ੍ਰਰਿਆ। ਇਨ੍ਹਾਂ ਤਿੰਨ ਦਿਨਾਂ ਦੇ ਸਮਾਗਮਾਂ ਮੌਕੇ ਰਵਿੰਦਰ ਸੈਣੀ, ਕਰਮਾ, ਨੀਟਾ, ਕੇਤਨ, ਕਾਲਾ ਪਰਸਰਾਮਪੁਰ, ਸਾਬੀ, ਜਸਵਿੰਦਰ, ਮਨੀ, ਗੋਪੀ, ਲੱਕੀ, ਪੰਡਿਤ ਰਾਮਾਂਨੁੱਜ਼ ਤਿਵਾੜੀ, ਪੰਡਿਤ ਪਵਨ, ਪੰਡਿਤ ਅਨਮੋਲ ਸ਼ੁਕਲਾ, ਸਤਨਾਮ ਫਿਲੋਰ, ਪੰਡਿਤ ਮਨੋਜ, ਬਲਰਾਜ ਰਾਏ, ਅਮਨ, ਸਾਬੀ ਧੋਗੜੀ ਆਦਿ ਸੇਵਾਦਾਰਾਂ ਦਾ ਵਿਸ਼ੇਸ਼ ਸਹਿਯੋਗ ਰਿਹਾ।
No comments:
Post a Comment