Wednesday, 24 November 2021
ਬਲਾਕ ਆਦਮਪੁਰ ’ਚ ਸਾਇੰਸ ਮੇਲੇ ਦੌਰਾਨ ਹਾਈ ਸਕੂਲ ਜੰਡੂੁ ਸਿੰਘਾਂ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ
ਆਦਮਪੁਰ 24 ਨਵੰਬਰ (ਅਮਰਜੀਤ ਸਿੰਘ, ਹਰਦੀਪ ਸਿੰਘ)- ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਆਦਮਪੁਰ ਵਿਖੇ ਡਾਇਰੈਕਟਰ ਰਾਜ ਸਿੱਖਿਆ ਖੋਜ ਅਤੇ ਸਿਖਲਾਈ ਪੰਜਾਬ ਪ੍ਰੀਸ਼ਦ ਵਲੋਂ ਸਾਇੰਸ ਵਿਸ਼ੇ ’ਚ ਰੁਚੀ ਵਧਾਉਣ ਦੇ ਮਕਸਦ ਤਹਿਤ ਪ੍ਰਿੰਸੀਪਲ ਰਾਮ ਆਸਰਾ ਅਤੇ ਬਲਾਕ ਨੋਡਲ ਅਫਸਰ ਸੁਰਜੀਤ ਸਿੰਘ ਦੀ ਅਗਵਾਈ ਹੇਠ ਸਾਇੰਸ ਮੇਲਾ ਕਰਵਾਇਆ ਗਿਆ। ਜਿਸ ’ਚ ਬਲਾਕ ਦੇ 21 ਸਕੂਲਾਂ ਦੇ ਵਿਦਿਆਰਥੀਆਂ ਨੇ ਆਪਣੀ ਪ੍ਰਤਿਭਾ ਦਾ ਪ੍ਰਦਰਸ਼ਨ ਕਰਦਿਆਂ ਸਾਇੰਸ ਵਿਸ਼ੇ ਨਾਲ ਸਬੰਧਤ ਵੱਖ-ਵੱਖ ਮਾਡਲ ਤਿਆਰ ਕਰਕੇ ਕ੍ਰਿਆਵਾਂ ਅਤੇ ਪ੍ਰਯੋਗ ਦਿਖਾਏ। ਛੇਵੀਂ ਤੋਂ 8ਵੀਂ ਜਮਾਤ ਵਰਗ ’ਚ ਪੰਡੋਰੀ ਨਿੱਝਰਾਂ ਨੇ ਪਹਿਲਾ ਸਥਾਨ, ਖੁਰਦਪੁਰ ਸਕੂਲ ਨੇ ਦੂਜਾ ਅਤੇ ਢੇਪੁਰ ਸਕੂਲ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਇਸੇ ਤਰ੍ਹਾਂ 9ਵੀਂ ਅਤੇ 10ਵੀਂ ਜਮਾਤ ਵਰਗ ’ਚ ਹਾਈ ਸਕੂਲ ਜੰਡੂੁ ਸਿੰਘਾਂ ਨੇ ਪਹਿਲਾ, ਆਦਮਪੁਰ ਸਕੂਲ ਨੇ ਦੂਜਾ ਅਤੇ ਖੋਜਕੀਪੁਰ ਨੰਗਲ ਸਲਾਲਾ ਨੇ ਤੀਜਾ ਸਥਾਨ ਪ੍ਰਾਪਤ ਕਰਕੇ ਆਪਣੇ ਸਕੂਲ ਦਾ ਨਾਮ ਰੋਸ਼ਨ ਕੀਤਾ। ਸਾਇੰਸ ਮੇਲੇ ਦਾ ਸੰਚਾਲਨ ਮੁਨੀਸ਼ ਕੁਮਾਰ ਅਤੇ ਮੈਡਮ ਦੀਪਾਲੀ ਵਲੋਂ ਕੀਤਾ ਗਿਆ। ਆਖਿਰ ’ਚ ਬਲਾਕ ਨੋਡਲ ਅਫਸਰ ਸੁਰਜੀਤ ਸਿੰਘ ਨੇ ਜੇਤੂ ਵਿਦਿਆਰਥੀਆਂ ਨੂੰ ਸਰਟੀਫਕੇਟ ਅਤੇ ਸਨਮਾਨ ਚਿੰਨ੍ਹ ਨਾਲ ਸਨਮਾਨਿਤ ਕੀਤਾ। ਇਸ ਮੌਕੇ ਸੰਦੀਪ ਕੁਮਾਰ, ਜਸਵੀਰ ਸਿੰਘ, ਗੁਰਦੀਪ ਕੌਰ, ਅਮਨਜੋਤ ਕੌਰ, ਜਤਿੰਦਰ ਕੌਰ, ਸਤਿੰਦਰ ਕੌਰ, ਸੰਦੀਪ ਸਾਗਰ, ਰੇਨੂ ਬਾਲਾ, ਅਮ੍ਰਿਤਪਾਲ ਕੌਰ, ਮੋਹਨੀ ਤਬਗੁਰ, ਚੇਤਨਾ ਲਖਨਪਾਲ, ਰਾਣੀ, ਜੋਤੀ ਹਾਜ਼ਰ ਸਨ।
Subscribe to:
Post Comments (Atom)
No comments:
Post a Comment