Tuesday, 30 November 2021
ਆਦਮਪੁਰ ਵਿਖੇ ਹੋਈ ਆਮ ਆਦਮੀ ਪਾਰਟੀ ਵਲੋ ਜਨ-ਸੰਵਾਦ ਰੈਲੀ
ਜਲੰਧਰ (ਅਮਰਜੀਤ ਸਿੰਘ, ਹਰਦੀਪ ਸਿੰਘ)- ਆਦਮਪੁਰ ਵਿਖੇ ਆਮ ਆਦਮੀ ਪਾਰਟੀ ਵਲੋ ਆਦਮਪੁਰ ਦੇ ਸੰਭਾਵੀ ਉਮੀਦਵਾਰ ਅਸ਼ੋਕ ਕੁਮਾਰ ਕਪੂਰ ਪਿੰਡ ਅਤੇ ਜੀਤ ਲਾਲ ਭੱਟੀ ਭੋਗਪੁਰ ਦੀ ਦੇਖ ਰੇਖ ਹੇਠ ਜਂਨ-ਸੰਵਾਦ ਰੈਲੀ ਕੀਤੀ ਗਈ। ਇਸ ਮੌਕੇ ਮੁੱਖ ਮਹਿਮਾਨ ਵਜੋਂ ਹਰਪਾਲ ਸਿੰਘ ਚੀਮਾ ਨੇਤਾ ਵਿਰੋਧੀ ਧਿਰ ਪੰਜਾਬ ਸ਼ਾਮਲ ਹੋਏ। ਰਮਣੀਕ ਰੰਧਾਵਾ ਇੰਚਾਰਜ ਲੋਕ ਸਭਾ ਜਲੰਧਰ ਵੀ ਵਿਸੇਸ਼ ਤੌਰ ਤੇ ਪੁੱਜੇ। ਰੈਲੀ ਦੌਰਾਨ ਹਲਕੇ ਦੇ ਬਲਾਕ ਆਦਮਪੁਰ, ਭੋਗਪੁਰ, ਅਲਾਵਲਪੁਰ ਅਤੇ ਪਤਾਰਾ ਵਿਚੋਂ ਪਾਰਟੀ ਦੇ ਆਗੂ ਅਤੇ ਵਰਕਰਾਂ ਨੇ ਹਿੱਸਾ ਲਿਆ। ਇਸ ਵਿੱਚ ਮਹਿਲਾਵਾਂ ਨੇ ਵੱਡੀ ਗਿਣਤੀ ਵਿੱਚ ਸ਼ਿਰਕਤ ਕੀਤੀ। ਇਸ ਮੌਕੇ ਹਰਪਾਲ ਸਿੰਘ ਚੀਮਾ ਨੇ ਹਾਜਰ ਇਕੱਠ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਕਾਂਗਰਸ ਅਤੇ ਅਕਾਲੀ ਦਲ ਬਾਦਲ ਦੀਆਂ ਲੋਕ ਮਾਰੂ ਨੀਤੀਆਂ ਤੋ ਸਾਨੂੰ ਸਾਰਿਆਂ ਨੂੰ ਹੀ ਬਚਣ ਦੀ ਲੋੜ ਹੈ।ਉਨ੍ਹਾਂ ਕਿਹਾ ਕਿ ਕਾਂਗਰਸ ਸਰਕਾਰ ਨੇ ਬੇਅਦਬੀ ਮਾਮਲਿਆਂ ਤੇ ਕੋਈ ਠੋਸ ਕਾਰਵਾਈ ਨਹੀਂ ਕੀਤੀ। ਬਹਿਬਲ ਕਲਾਂ ਅਤੇ ਕੋਟਕਪੂਰਾ ਗੋਲੀ ਕਾਂਡ ਤੇ ਅਜੇ ਤਕ ਦੋਸ਼ੀ ਫੜੇ ਨਹੀਂ ਗਏ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਬਣਦੇ ਹੀ ਸਾਰੇ ਅਹਿਮ ਮੁਦਿਆਂ ਤੇ ਤੁਰੰਤ ਕੰਮ ਕੀਤਾ ਜਾਏਗਾ। ਸਿਹਤ ਅਤੇ ਸਿੱਖਿਆ ਦੇ ਮੁੱਦੇ ਨੂੰ ਪਹਿਲ ਦੇ ਆਧਾਰ ਤੇ ਲਾਗੂ ਕੀਤਾ ਜਾਵੇਗਾ। ਪੰਜਾਬ ਨੂੰ ਭ੍ਰਿਸ਼ਟਾਚਾਰ ਮੁਕਤ ਬਣਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਹਰ ਤਰ੍ਹਾਂ ਦੇ ਮਾਫੀਆ ਨੂੰ ਆਮ ਆਦਮੀ ਪਾਰਟੀ ਦੀ ਸਰਕਾਰ ਬਣਦੇ ਹੀ ਇਨ੍ਹਾਂ ਨੂੰ ਖਤਮ ਕੀਤਾ ਜਾਏਗਾ। ਕੇਜਰੀਵਾਲ ਅਤੇ ਭਗਵੰਤ ਮਾਨ ਦੀ ਅਗਵਾਈ ਹੇਠ 2022 ਚੋਣਾਂ ਦੌਰਾਨ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣੇਗੀ। ਇਸ ਮੌਕੇ ਆਦਮਪੁਰ ਦੇ ਸੰਭਾਵੀ ਉਮੀਦਵਾਰ ਅਸ਼ੋਕ ਕੁਮਾਰ ਕਪੂਰ ਪਿੰਡ ਅਤੇ ਜੀਤ ਲਾਲ ਭੱਟੀ ਭੋਗਪੁਰ ਨੇ ਸਾਂਝੇ ਤੌਰ ਤੇ ਕਿਹਾ ਕਿ ਕੇਜਰੀਵਾਲ ਦੀ ਸੋਚ ਨੂੰ ਆਪ ਪਾਰਟੀ ਦੇ ਏਜੰਡੇ ਨੂੰ ਅੱਗੇ ਵਧਾਉਣ ਲਈ ਆਦਮਪੁਰ ਦੀ ਜਨਤਾ ਪੂਰਨ ਤੌਰ ਤੇ ਸਮਰਪਿਤ ਹੈ। ਉਨ੍ਹਾਂ ਕਿਹਾ ਕਿ ਆਦਮਪੁਰ ਹਲਕੇ ਵਿੱਚ ਪਾਰਟੀ ਨੂੰ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ਉਨ੍ਹਾਂ ਕਿਹਾ ਕਿ ਪਿੰਡਾਂ ਵਿੱਚ ਬਿਜਲੀ ਦੀ ਸਮੱਸਿਆ ਤੋ ਲੋਕ ਪਰੇਸ਼ਾਨ ਹਨ ਅਤੇ ਮੁੱਖ ਮੰਤਰੀ ਪੰਜਾਬ ਸਿਰਫ ਐਲਾਨ ਹੀ ਕਰ ਰਹੇ ਹਨ। ਅਖੀਰ ਗੁਰਵਿੰਦਰ ਸਿੰਘ ਸਗਰਾਂਲੀ ਜੁਆਇੰਟ ਸਕੱਤਰ, ਕਿਸਾਨ ਵਿੰਗ, ਪੰਜਾਬ ਨੇ ਕਿਹਾ ਕਿ ਕਿਸਾਨਾਂ ਦੀ ਹਰ ਸਮਸਿਆ ਦਾ ਹਲ ਤੁਰੰਤ ਕਰਨ ਦੀ ਬਹੁਤ ਲੋੜ ਹੈ। ਉਨ੍ਹਾਂ ਪਿੰਡਾਂ ਦਿਆਂ ਸੜਕਾਂ ਦੀ ਖਸਤਾ ਹਾਲਤ ਤੇ ਚਿੰਤਾ ਜਤਾਈ। ਉਨ੍ਹਾਂ ਕਿਹਾ ਕਿ ਸਥਾਨਕ ਲੋਕਾਂ ਨੂੰ ਦੀਆਂ ਸਮੱਸਿਆਵਾਂ ਦਾ ਹੱਲ ਜਲਦ ਤੋਂ ਜਲਦ ਕੀਤਾ ਜਾਏ। ਸਟੇਜ ਦੀ ਕਾਰਵਾਈ ਹਰਿੰਦਰ ਸਿੰਘ ਬਲਾਕ ਪ੍ਰਧਾਨ ਨੇ ਬਾਖੂਬੀ ਨਿਭਾਈ। ਇਸ ਮੌਕੇ ਹੋਰਨਾਂ ਤੋਂ ਇਲਾਵਾ ਪਰਮਜੀਤ ਸਿੰਘ ਰਾਜਵੰਸ਼, ਰਾਕੇਸ਼ ਮੱਟੂ, ਲਤੀਫ ਮੁਹੰਮਦ, ਸੋਮਨਾਥ ਦੜੋਚ, ਹਨਿੰਦਰ ਸਿੰਘ, ਮੰਗਾ ਰਾਮ, ਹੁਸਨ ਲਾਲ, ਡਾ. ਬਲਬੀਰ ਸਿੰਘ, ਸੁਖਵਿੰਦਰ ਸਿੰਘ ਦੇਵ, ਰਮੇਸ਼ ਚੰਦਰ ਜਿਲਾ ਜੁਇਟ ਸੈਕਟਰੀ ਟਰੈਡ ਵਿੰਗ ਭੋਗਪੁਰ, ਤਰਸੇਮ ਸਿੰਘ, ਬਰਕਤ ਰਾਮ, ਕੁਲਦੀਪ ਮਿਨਹਾਸ, ਕੁਲਵਿੰਦਰ ਸਿੰਘ ਸਾਬੀ, ਮਨਜੀਤ ਸਿੰਘ, ਧਰਮਪਾਲ ਪੰਡੋਰੀ ਨਿਝਰਾ, ਰਾਮ ਲੁਭਾਇਆ, ਗੁਰਮੀਤ ਨਿੱਜਰ, ਮਨੋਜ ਭੱਟੀ, ਰਾਜ ਸਿੰਘ, ਅਜੀਤ ਸਿੰਘ ਸਾਬਕਾ ਐਸ.ਪੀ, ਤਰਲੋਚਨ ਬੱਧਣ, ਇੰਦਰਪਾਲ ਸਿੰਘ, ਡਾਕਟਰ ਪਰਮਜੀਤ ਸਿੰਘ, ਗੁਰਵਿੰਦਰ ਸਿੰਘ ਗੋਲਡੀ, ਰਘੁਵੀਰ ਸਿੰਘ ਸਰਨਾਣਾ, ਸਤਨਾਮ ਸਿੰਘ ਜੌਹਲ, ਗੁਰਬਖਸ਼ ਸਿੰਘ, ਗੁਰਨਾਮ ਸਿੰਘ, ਅਜੀਤ ਸਿੰਘ ਸੈਣੀ, ਦਿਲਬਾਗ ਸਿੰਘ, ਜਸਵਿੰਦਰ ਸਿੰਘ ਸੈਣੀ, ਹਰਅਮ੍ਰਿਤ ਪਾਲ ਸਿੰਘ, ਗੁਰਸ਼ਰਨ ਸਿੰਘ, ਪਾਲਜੀ ਸਿੰਘ, ਸਰਬਜੀਤ ਸਿੰਘ, ਬਲਬੀਰ ਸਿੰਘ, ਜਸਪਾਲ ਸਿੰਘ, ਰਣਜੀਤ ਸਿੰਘ ਮੋਗਾ, ਵਿਸ਼ਾਲ ਕੁਮਾਰ, ਕਸ਼ਮੀਰ ਸਿੰਘ, ਉਰਮਿਲਾ ਭੱਟੀ, ਸੋਨੀਆ ਸਰਪੰਚ ਕਪੂਰਪਿਂਡ, ਬਖਸ਼ੀਸ਼ ਕੋਰ, ਸੋਮਾ ਦੇਵੀ, ਦਿਲਰਾਜ ਕੌਰ, ਕਾਂਤਾ ਰਾਣੀ, ਹਰਜੀਤ ਕੋਰ, ਸੁਖਵਿੰਦਰ ਕੌਰ, ਭਜਨ ਕੌਰ ਅਤੇ ਹੌਰ ਹਾਜਰ ਸਨ।
Subscribe to:
Post Comments (Atom)
No comments:
Post a Comment