Friday, 26 November 2021

ਸ.ਸ.ਸ ਸਕੂਲ ਹਜਾਰਾ ਚ ਬਲਾਕ ਪੱਧਰੀ ਮੁਕਾਬਲੇ ਕਰਵਾਏ


ਅਮਰਜੀਤ ਸਿੰਘ ਜੀਤ, ਜੰਡੂ ਸਿੰਘਾ/ਪਤਾਰਾ- ਸ.ਸ.ਸ ਸਕੂਲ ਹਜਾਰਾ ਵਿਖੇ ਕਰਵਾਏ ਗਏ, ਬਲਾਕ ਪੱਧਰੀ ਮੁਕਾਬਲੇ ਵਿੱਚ ਅਧਿਆਪਕਾਂ ਤੇ ਵਿਦਿਆਰਥੀਆਂ ਨੇ ਉਤਸ਼ਾਹ ਨਾਲ ਭਾਗ ਲਿਆ। ਇਹ ਸਮਾਗਮ ਬਲਾਕ ਨੋਡਲ ਅਫਸਰ ਈਸਟ-1 ਪ੍ਰਿੰਸੀਪਲ  ਕੁਲਦੀਪ ਕੌਰ ਦੀ ਰਹਿਨੁਮਾਈ ਹੇਠ ਕਰਵਾਇਆ ਗਿਆ। ਇਸ ਸਮਾਗਮ ਚ ਮੁੱਖ ਮਹਿਮਾਨ ਵਜੋਂ  ਡਿਪਟੀ ਡੀ.ਈ.ਓ ਰਾਜੀਵ ਜੋਸ਼ੀ ਅਤੇ ਡੀ.ਐਮ.ਸਾਇੰਸ ਹਰਜੀਤ ਬਾਵਾ ਵਿਸ਼ੇਸ਼ ਤੋਰ ਤੇ ਪੁਜੇ। ਮਾਂ -ਬੋਲੀ ਨੂੰ ਸਮਰਪਿਤ ਸਹਿ-ਵਿਦਿਅਕ ਮੁਕਾਬਲੇ ਦੌਰਾਨ ਡੀ.ਐਮ.ਹਿੰਦੀ ਸ਼੍ਰੀਮਤੀ ਪੰਕਜ ਨੇ ਵੀ ਆਪਣੇ ਵਿਚਾਰ ਪ੍ਰਗਟ ਕੀਤੇ। ਬੀ.ਐਮ (ਹਿੰਦੀ, ਸਾਇੰਸ, ਮੈਥ) ਦੇ ਸਹਿਯੋਗ ਨਾਲ ਇਹ ਮੁਕਾਬਲਾ ਨੇਪਰੇ ਚੜ੍ਹਿਆ। ਸ.ਸ.ਸ.ਸ ਹਜਾਰਾ ਦੇ  ਵਿਦਿਆਰਥੀਆਂ ਨੇ ਸੱਭਿਆਚਾਰਕ ਪ੍ਰੋਗਰਾਮ ਨਾਲ ਮੌਕੇ ਤੇ ਰੰਗ ਬੰਨ੍ਹ ਦਿੱਤਾ। ਇਨਾ ਮੁਕਾਬਲਿਆਂ ਚ ਬਲਾਕ ਈਸਟ-1 (ਜਲੰਧਰ) ਦੇ ਛੇਂਵੀ ਤੋਂ ਅੱਠਵੀਂ ਤੱਕ 33, ਨੌਵੀਂ ਤੋਂ ਬਾਰਵੀਂ ਕਲਾਸ ਤੱਕ 25 ਅਤੇ 28 ਅਧਿਆਪਕਾ ਨੇ ਭਾਗ ਲਿਆ, ਇਸ ਮੌਕੇ ਤੇ ਮਾਂ ਬੋਲੀ ਪੰਜਾਬੀ ਨੂੰ ਸਮਰਪਿਤ ਸਹਿ ਵਿੱਦਿਅਕ ਮੁਕਾਬਲਿਆਂ ਚ ਭਾਸ਼ਣ ਮੁਕਾਬਲਾ ਤਹਿਤ (ਮਿਡਲ ਵਰਗ) ਚ ਪਹਿਲਾ ਸਥਾਨ ਬ੍ਹਹਮਜੋਤ ਕੌਰ ਸ.ਮ.ਸ ਜੋਹਲਾਂ, ਦੂਜਾ ਸਥਾਨ ਨਰਦੀਪ ਸ.ਸ.ਸ ਰਾਏਪੁਰ ਪ੍ਰੋਹਲਾ, ਤੀਜਾ ਸਥਾਨ ਕਰਿਸ਼ਮਾ ਸ.ਸ.ਸ.ਸ ਪੀ.ਏ.ਪੀ ਕੈਂਪਸ ਨੇ ਪ੍ਰਾਪਤ ਕੀਤਾ। ਭਾਸ਼ਣ ਮੁਕਾਬਲੇ (ਸੈਕੰਡਰੀ ਵਰਗ) ਚ ਪਹਿਲਾ ਸਥਾਨ ਨੈਨਸੀ ਸ.ਸ.ਸ.ਸ ਧੰਨੋਵਾਲੀ, ਦੂਜਾ ਸਥਾਨ ਪਲਵੀ ਸ.ਸ.ਸ.ਸ ਚੁਗਟੀ, ਤੀਜਾ ਸਥਾਨ ਜਸਪ੍ਤ ਸ.ਸ.ਸ.ਸ ਰਾਏਪੁਰ ਪਰੋਹਲਾ ਨੇ ਪਤਾਪਤ ਕੀਤਾ। ਸੁੰਦਰ ਲਿਖਾਈ ਤਹਿਤ ਅਧਿਆਪਕਾਂ ਚ ਪਹਿਲਾ ਸਥਾਨ ਸ਼੍ਰੀ ਕਮਲ ਕੁਮਾਰ ਸ.ਸ.ਸ.ਸ ਰਾਏਪੁਰ ਪੋਹਲਾ, ਦੂਜਾ ਸਥਾਨ ਸ਼੍ਰੀਮਤੀ ਹਰਪਿੰਦਰ ਕੌਰ ਸ.ਸ.ਸ.ਸ ਹਜਾਰਾ, ਤੀਜਾ ਸਥਾਨ ਸ਼੍ਰੀ ਗੁਰਵਿੰਦਰ ਸਿੰਘ  ਸ.ਮ.ਸ. ਸਈਪੁਰ ਨੇ ਪ੍ਰਾਪਤ ਕੀਤਾ। 

No comments:

Post a Comment