Friday, 26 November 2021
ਪੂਨਮ ਸਿੱਧੂ ਨੂੰ ਚੇਅਰਪਰਸਨ ਇਸਤਰੀ ਵਿੰਗ ਲਗਾ ਕੇ ਕੀਤਾ ਸਨਮਾਨਿਤ- ਡਾਕਟਰ ਖੇੜਾ
ਚੰਡੀਗ੍ਹੜ (ਅਮਰਜੀਤ ਸਿੰਘ)- ਮਨੁੱਖੀ ਅਧਿਕਾਰ ਮੰਚ ਵੱਲੋਂ ਜ਼ਿਲ੍ਹਾ ਪੱਧਰੀ ਮੀਟਿੰਗ ਜ਼ਿਲ੍ਹਾ ਪ੍ਰਧਾਨ ਇਸਤਰੀ ਵਿੰਗ ਕੁਲਵੰਤ ਕੌਰ ਗਿੱਲ ਦੀ ਪ੍ਰਧਾਨਗੀ ਹੇਠ ਮਿੰਨੀ ਸਕੱਤਰੇਤ ਪਟਿਆਲਾ ਵਿਖੇ ਕਰਵਾਈ ਗਈ। ਜਿਸ ਵਿਚ ਸੰਸਥਾ ਦੇ ਕੌਮੀ ਪ੍ਰਧਾਨ ਡਾਕਟਰ ਜਸਵੰਤ ਸਿੰਘ ਖੇੜਾ, ਕੌਮੀ ਪ੍ਰਧਾਨ ਇਸਤਰੀ ਵਿੰਗ ਮੈਡਮ ਪ੍ਰਿਤਪਾਲ ਕੌਰ, ਕੌਮੀ ਚੇਅਰਮੈਨ ਆਰ.ਟੀ.ਆਈ ਸੈਲ ਅਰੁਣ ਕੁਮਾਰ ਅਤੇ ਦੀਪਕ ਗਿੱਲ ਚੇਅਰਮੈਨ ਯੂਥ ਵਿੰਗ ਹਰਿਆਣਾ ਵਿਸ਼ੇਸ਼ ਤੌਰ ਤੇ ਪਹੁੰਚੇ ਹੋਏ ਸਨ। ਇਸ ਮੌਕੇ ਸੰਸਥਾ ਵੱਲੋਂ ਪੂਨਮ ਸਿੱਧੂ ਸਮਾਜ ਪ੍ਰਤੀ ਚੰਗੀਆਂ ਸੇਵਾਵਾਂ ਬਦਲੇ ਅਤੇ ਉਸ ਨੂੰ ਚੇਅਰਪਰਸਨ ਇਸਤਰੀ ਵਿੰਗ ਜਿਲ੍ਹਾ ਪਟਿਆਲਾ ਨਿਯੁਕਤ ਕਰਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਡਾਕਟਰ ਖੇੜਾ ਨੇ ਬੋਲਦਿਆਂ ਕਿਹਾ ਕਿ 09-11-2021 ਨੂੰ ਜ਼ਿਲ੍ਹਾ ਫਤਹਿਗੜ੍ਹ ਸਾਹਿਬ ਵਿਖੇ ਨਵੇਂ ਸਾਲ ਦਾ ਕਲੰਡਰ ਅਤੇ ਡਾਇਰੀ ਨੂੰ ਰੀਲੀਜ਼ ਕੀਤਾ ਜਾਵੇਗਾ ਅਤੇ 5 ਹੋਣਹਾਰ ਪੱਤਰਕਾਰਾਂ ਨੂੰ ਅਤੇ 5 ਵਕੀਲਾਂ ਨੂੰ ਵੀ ਸੰਸਥਾ ਵੱਲੋਂ ਸਨਮਾਨ ਪੱਤਰ ਅਤੇ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਜਾਵੇਗਾ। ਜ਼ਿਲ੍ਹਾ ਟੀਮ ਪੂਰੇ ਜ਼ੋਰਾਂ ਸ਼ੋਰਾਂ ਨਾਲ ਕੰਮ ਕਰਨ ਲਈ ਉਤਾਵਲੀ ਹੈ। ਜਲਦੀ ਹੀ ਪੱਤਰਕਾਰਾਂ ਅਤੇ ਵਕੀਲਾਂ ਦੇ ਨਾਂ ਨਸ਼ਰ ਕੀਤੇ ਜਾਣਗੇ। ਰਵਿੰਦਰ ਕੁਮਾਰ ਸ਼ਰਮਾ, ਗੁਰਪ੍ਰੀਤ ਕੌਰ ਚੀਮਾ, ਜਸਵਿੰਦਰ ਕੌਰ, ਕਾਨਤਾ ਰਾਣੀ, ਜਸਵੀਰ ਸਿੰਘ, ਅਮਰਜੀਤ ਸਿੰਘ ਸੇਠੀ, ਪ੍ਰੇਮ ਸੇਠੀ, ਕਮਲਜੀਤ ਸਿੰਘ ਸੇਠੀ, ਗੁਰਜੀਤ ਸਿੰਘ, ਸਵਰਨ ਸਿੰਘ ਅਤੇ ਜਤਿੰਦਰ ਸਿੰਘ ਆਦਿ ਨੇ ਵੀ ਮੀਟਿੰਗ ਨੂੰ ਸੰਬੋਧਨ ਕੀਤਾ।
Subscribe to:
Post Comments (Atom)
No comments:
Post a Comment