Wednesday, 30 June 2021

ਅਥਸੀਆਂ ਘਰ ’ਚ ਦਬ ਕੇ ਮਾਂ ਦੀ ਯਾਦ ’ਚ ਲਗਾਇਆ ਪਰਿਵਾਰ ਨੇ ਪੌਦਾ

ਗੜਦੀਵਾਲਾ, 29 ਜੂਨ (ਅਮਰਜੀਤ ਸਿੰਘ)-: ਪਿਛਲੇ ਦਿਨੀਂ ਪੱਤਰਕਾਰ ਗੁਰਮੁੱਖ ਸਿੰਘ ਦੀ ਮਾਤਾ ਹਰਭਜਨ ਕੌਰ ਦਾ ਦੇਹਾਂਤ ਹੋ ਗਿਆ ਸੀ। ਉਨਾਂ ਦੇ ਪਰਿਵਾਰ ਨੇ ਇਕ ਨਵੀਂ ਪਹਿਲ ਕਰਦੇ ਹੋਏ ਉਨਾਂ ਦੀਆਂ ਅਸਥੀਆਂ ਨੂੰ ਘਰ ਦੇ ਵਿਚ ਹੀ ਦਬਾ ਕੇ ਉਨਾਂ ਦੀ ਯਾਦ ’ਚ ਇਕ ਪੌਦਾ ਲਗਾ ਕੇ ਸਮਾਜ ਨੂੰ ਇਕ ਨਵਾਂ ਮੈਸੇਜ ਦਿੱਤਾ। ਇਸ ਮੌਕੇ ’ਤੇ ਗੁਰਮੁੱਖ ਸਿੰਘ ਤੇ ਹੋਰਨਾਂ ਪਰਿਵਾਰਿਕ ਮੈਂਬਰਾਂ ਨੇ ਕਿਹਾ ਕਿ ਅੱਜਕੱਲ ਵਾਤਾਵਰਣ ਬਹੁਤ ਹੀ ਦੂਸ਼ਿਤ ਹੋ ਚੁੱਕਾ ਹੈ। ਸਮੇਂ ਦੀ ਲੋੜ ਅਤੇ ਮਾਂ ਦੀ ਯਾਦ ਨੂੰ ਕਾਇਮ ਰਖਦੇ ਹੋਏ ਉਨਾਂ ਨੇ ਇਹ ਫੈਸਲਾ ਕੀਤਾ ਕਿ ਉਨਾਂ ਦੀਆਂ ਅਸਥੀਆਂ ਨੂੰ ਵਰਸਜਿਤ ਨਾ ਕਰਕੇ ਘਰ ਦੇ ਵਿਚ ਦਬ ਕੇ ਉਸ ਦੇ ਉੱਪਰ ਇਕ ਪੌਦਾ ਲਗਾ ਦਿੱਤਾ ਜਾਵੇ। ਪਰਿਵਾਰ ਦੀ ਇਸ ਪਹਿਲ ਦੀ ਚਾਰੇ ਪਾਸਿਓ ਸ਼ਲਾਘਾ ਕੀਤੀ ਜਾ ਰਹੀ ਹੈ। ਪਰਿਵਾਰ ਵਾਲਿਆਂ ਨੇ ਕਿਹਾ ਕਿ ਜਿੱਥੇ ਰੋਜ਼ ਕਿੰਨੇ ਹੀ ਲੋਕ ਆਪਣੀ ਸੰਸਾਰਿਕ ਯਾਤਰਾ ਪੂਰੀ ਕਰਕੇ ਇਸ ਦੁਨੀਆਂ ਤੋਂ ਜਾਂਦੇ ਨੇ  ਅਗਰ ਉਨ੍ਹਾਂ ਦੀ ਯਾਦ ਵਿਚ ਇਕ ਪਲਾਂਟ ਹੀ ਲਗਾਉਣਾ ਸ਼ੁਰੂ ਕਰੀਏ ਤਾਂ ਅੱਜ ਜੋ ਸਾਡੀ ਪ੍ਰਿਥਵੀ ਤੇ ਗਰਮੀ ਵਿੱਚ ਵਾਧਾ ਹੋ ਰਿਹਾ ਹੈ ਉਸ ਤੇ ਅਸੀਂ ਕੰਟਰੋਲ ਕਰ ਸਕਦੇ ਹਾਂ ਤੇ ਉਸ ਦੇ ਨਾਲ ਹੀ ਵਾਤਾਵਰਨ ਵਿੱਚ ਹੋ ਰਹੀ ਆਕਸੀਜਨ ਦੀ ਕਮੀ ਨੂੰ ਵੀ ਅਸੀਂ ਦੂਰ ਕਰ ਸਕਦੇ ਹਾਂ। ਇਸ ਮੌਕੇ ’ਤੇ ਸੰਤ ਨਿਰੰਕਾਰੀ ਮਿਸ਼ਨ ਦੀ ਬ੍ਰਾਂਚ ਗੜਦੀਵਾਲਾ ਦੇ ਮੁਖੀ ਮਹਾਤਮਾ ਅਵਤਾਰ ਸਿੰਘ, ਨਰਿੰਦਰ ਸਿੰਘ ਲੱਭਾ, ਕੁਲਦੀਪ ਸਿੰਘ, ਸੋਮਨਾਥ, ਗੁਰਮੁੱਖ ਸਿੰਘ, ਅਵਤਾਰ ਸਿੰਘ, ਅਵਨਿੰਦਰ ਸਿੰਘ, ਹਰਪ੍ਰੀਤ ਸਿੰਘ, ਸੰਮੀ, ਰਾਜਵਿੰਦਰ ਕੌਰ, ਅਨੀਤਾ ਕੁਮਾਰੀ, ਸੁਰਿੰਦਰ ਕੌਰ, ਆਦਿ ਸਮੇਤ ਹੋਰ ਪਰਿਵਾਰਿਕ ਮੈਂਬਰ ਨਾਲ ਸਨ।

No comments:

Post a Comment