ਹੁਸ਼ਿਆਰਪੁਰ, 27 ਜੂਨ (ਤਰਸੇਮ ਦੀਵਾਨਾਂ) ਥਾਣਾ ਮੇਹਟੀਆਣਾ ਦੀ ਪੁਲਿਸ ਵਲੋਂ ਵੱਡੀ ਮਾਤਰਾ ਵਿੱਚ ਨਸ਼ੀਲੇ ਟੀਕੇ, ਸਰਿੰਜਾਂ ਬਰਾਮਦ ਕਰਕੇ ਦੋਸ਼ੀ ਨੂੰ ਗ੍ਰਿਫ਼ਤਾਰ ਕੀਤਾ ਹੈ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਥਾਣਾ ਮੁੱਖੀ ਦੇਸ ਰਾਜ ਨੇ ਦੱਸਿਆ ਕਿ ਹੈੱਡ ਕਾਸਟੇਬਲ ਸੱਤਪਾਲ ਸਿੰਘ ਸਾਥੀ ਕਰਮਚਾਰੀ ਕਾਸਟੇਬਲ ਕੰਵਰਦੀਪ ਸਿੰਘ ਨਾਲ ਗਸ਼ਤ ਤੇ ਚੈਕਿੰਗ ਦੇ ਸੰਬੰਧ 'ਚ ਪਿੰਡ ਬੱਡਲਾ ਤੋਂ ਹਾਰਟਾ ਮੌਜੂਦ ਸੀ ਤਾਂ ਪਿੰਡ ਹਾਰਟਾਂ ਵਾਲੀ ਸਾਇਡ ਤੋਂ ਇੱਕ ਮੋਨਾ ਨੌਜਵਾਨ ਵਿਅਕਤੀ ਪੈਦਲ ਆਉਦਾ ਦਿਖਾਈ ਦਿੱਤਾ ਜੋ ਪੁਲਿਸ ਨੂੰ ਦੇਖ ਕੇ ਇੱਕਦਮ ਪਿੱਛੇ ਨੂੰ ਮੁੜ ਪਿਆ ਜਿਸਨੂੰ ਸ਼ੱਕ ਦੇ ਆਧਾਰ 'ਤੇ ਕਾਬੂ ਕੀਤਾ। ਐਸ.ਆਈ. ਅਮਰਿੰਦਰ ਸਿੰਘ ਸਿੱਧੂ ਵਲੋਂ ਮੌਕੇ 'ਤੇ ਪੁੱਜ ਕੇ ਉਸ ਵਲੋਂ ਹੱਥ 'ਚ ਫੜੇ ਮੋਮੀ ਲਿਫਾਫੇ ਦੀ ਤਲਾਸ਼ੀ ਲੈਣ ਤੇ ਪਾਬੰਦੀਸ਼ੁਦਾ 8 ਟੀਕੇ ਬੁਪ੍ਰੇਨੋਰਫਾਈਨ, 8 ਸ਼ੀਸ਼ੀਆ ਐਵਿਲ, 10 ਸਰਿੰਜਾਂ ਬਰਾਮਦ ਹੋਈਆਂ। ਉੱਕਤ ਦੋਸ਼ੀ ਨੇ ਆਪਣੀ ਪਛਾਣ ਅਮਰੀਕ ਕੁਮਾਰ ਸਿੰਘ ਉਰਫ ਹੈਪੀ ਪੁੱਤਰ ਮੰਗਤ ਰਾਮ ਵਾਸੀ ਪੱਟੀ ਥਾਣਾ ਚੱਬੇਵਾਲ ਵਜੋਂ ਦੱਸੀ। ਜਿਸ ਖਿਲਾਫ ਐਨ.ਡੀ.ਪੀ.ਐਸ. ਐਕਟ ਤਹਿਤ ਮਾਮਲਾ ਦਰਜ ਕਰ ਲਿਆ ਗਿਆ।
ਫੋਟੋ ਮੁਨੀਰ /ਦੱਤ

No comments:
Post a Comment