ਅਮਰਜੀਤ ਸਿੰਘ ਜੀਤ ਜੰਡੂ ਸਿੰਘਾ/ਪਤਾਰਾ- ਸਰਕਲ ਪਤਾਰਾ ਜਲੰਧਰ ਦੇ ਪਿੰਡ ਜੈਤੇਵਾਲੀ ਵਿੱਚ ਮੌਜੂਦ ਕੁਟੀਆ ਸੰਤ ਬਾਬਾ ਫੂਲ ਨਾਥ ਜੀ ਵਿਖੇ ਸੰਤ ਬਾਬਾ ਫੂਲ ਨਾਥ ਜੀ ਦਾ ਸਲਾਨਾਂ ਜੋੜ ਮੇਲਾ ਅਮਿ੍ਰਤਬਾਣੀ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੀ ਛੱਤਰ ਛਾਇਆ ਹੇਠ, ਦੇਸ਼ਾਂ ਵਿਦੇਸ਼ਾਂ ਦੀਆਂ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਡੇਰਾ ਚਹੇੜੂ ਦੇ ਮੁੱਖ ਸੇਵਾਦਾਰ ਸੰਤ ਬਾਬਾ ਕਿ੍ਰਸ਼ਨ ਨਾਥ ਜੀ ਦੀ ਵਿਸ਼ੇਸ਼ ਅਗਵਾਹੀ ਵਿੱਚ ਬਹੁਤ ਉਤਸ਼ਾਹ ਨਾਲ ਮਨਾਇਆ ਗਿਆ। ਜਿਸਦੇ ਸਬੰਧ ‘ਚ ਪਹਿਲਾ ਅਮਿ੍ਰਤਬਾਣੀ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ ਜਾਪਾਂ ਦੇ ਭੋਗ ਪਾਏ ਗਏ। ਉਪਰੰਤ ਸਤਿਗੁਰੂ ਰਵਿਦਾਸ ਮਹਾਰਾਜ ਦੀ ਪਵਿੱਤਰ ਬਾਣੀ ਦਾ ਗਾਇਨ ਕਰਦੇ ਹੋਏ ਹੈਡ ਗ੍ਰੰਥੀ ਭਾਈ ਪ੍ਰਵੀਨ ਕੁਮਾਰ, ਹਜ਼ੂਰੀ ਰਾਗੀ ਭਾਈ ਮੰਗਤ ਰਾਮ ਮਹਿਮੀ, ਮਹੰਤ ਅਵਤਾਰ ਦਾਸ ਚਹੇੜੂ ਵਾਲੇ, ਸੰਤ ਟਹਿਲ ਦਾਸ ਨੰਗਲ ਖੇੜਾ ਵਾਲਿਆਂ ਨੇ ਸੰਗਤਾਂ ਨਿਹਾਲ ਕੀਤਾ। ਇਸ ਮੌਕੇ ਕੁੱਲੀ ਵਾਲੀ ਸਰਕਾਰ ਬਾਬਾ ਕ੍ਰਿਸ਼ਨ ਮੁਰਾਰੀ ਸ਼ਾਹ ਜੀ, ਪੰਡਿਤ ਜਗਦੀਸ਼ ਜੀ ਆਦਮਪੁਰ, ਮੱਖਣ ਸਿੰਘ ਮੀਰਪੁਰ ਜੱਟਾਂ, ਸਤਿਗੁਰੂ ਰਵਿਦਾਸ ਪਬਲਿਕ ਸਕੂਲ ਦੇ ਪਿ੍ਰੰਸੀਪਲ ਹਰਦੀਪ ਕੌਰ, ਸਾਬਕਾ ਸਕੂਲ ਪਿ੍ਰੰਸੀਪਲ ਬਿ੍ਰਜ ਲਾਲ ਕਲਸੀ ਵੀ ਸਮਾਗਮ ਦੋਰਾਨ ਹਾਜ਼ਰ ਹੋਏ। ਇਸ ਮੌਕੇ ਸੰਤ ਬਾਬਾ ਕ੍ਰਿਸ਼ਨ ਨਾਥ ਜੀ ਨੇ ਸਮੂਹ ਸੰਗਤਾਂ ਨੂੰ ਆਪਣੇ ਪ੍ਰਬੱਚਨਾਂ ਰਾਹੀਂ ਨਿਹਾਲ ਕਰਦੇ ਹੋਏ ਕਿਹਾ ਕਿ ਸਾਨੂੰ ਸਾਰਿਆਂ ਨੂੰ ਆਪਣੇ ਗਰੂਆਂ ਦੇ ਦਰਸਾਏ ਮਾਰਗ ਤੇ ਚੱਲਣਾਂ ਚਾਹੀਦਾ ਹੈ ਅਤੇ ਨਾਮਬਾਣੀ ਨਾਲ ਜੁੱੜਕੇ ਸਾਦਾ ਜੀਵਨ ਬਤੀਤ ਕਰਨਾਂ ਚਾਹੀਦਾ ਹੈ। ਇਸ ਮੌਕੇ ਸੰਤ ਬਾਬਾ ਕ੍ਰਿਸ਼ਨ ਨਾਥ ਜੀ ਨੇ ਸਤਿਗੁਰੂ ਰਵਿਦਾਸ ਪਬਲਿਕ ਸਕੂਲ ਦੀ ਪਿ੍ਰੰਸੀਪਲ ਹਰਦੀਪ ਕੌਰ ਅਤੇ ਹੋਰ ਵੱਖ-ਵੱਖ ਸੇਵਾਵਾਂ ਨਿਭਾਉਣ ਵਾਲੇ ਸੇਵਾਦਾਰਾਂ ਦਾ ਵਿਸ਼ੇਸ਼ ਸਨਮਾਨ ਕੀਤਾ। ਕੁਟੀਆ ਸੰਤ ਬਾਬਾ ਫੂਲ ਨਾਥ ਜੀ ਦੀ ਮੈਨੇਜ਼ਮੈਂਟ ਵਲੋਂ ਸੰਗਤਾਂ ਲਈ ਠੰਡੇ ਮਿੱਠੇ ਜਲ ਦੀਆਂ ਛਬੀਲਾਂ ਅਤੇ ਗੁਰੂ ਕੇ ਲੰਗਰ ਦਾ ਬਹੁਤ ਸੁਚੱਜੇ ਢੰਗ ਨਾਲ ਪ੍ਰਬੱਧ ਕੀਤਾ ਗਿਆ। ਇਸ ਮੌਕੇ ਸੈਕਟਰੀ ਕਮਲਜੀਤ ਖੋਥੜਾਂ, ਧਰਮਪਾਲ ਕਲੇਰ, ਭੁੱਲਾ ਰਾਮ, ਜਸਵਿੰਦਰ ਬਿੱਲਾ, ਸਰਪੰਚ ਰਛਪਾਲ ਫੋਜ਼ੀ, ਸਾਬਕਾ ਸਰਪੰਚ ਤਰਸੇਮ ਲਾਲ ਪੁਆਰ, ਪ੍ਰਕਾਸ਼ ਰਾਮ, ਭਗਤ ਰਾਮ, ਕਾਂਸ਼ੀ ਰਾਮ, ਬਿੰਦਰਪਾਲ ਅਤੇ ਸਤਿਗੁਰੂ ਰਵਿਦਾਸ ਐਜ਼ੂਕੇਸ਼ਨ ਟਰੱਸਟ ਜੈਤੇਵਾਲੀ ਦੇ ਸਮੂਹ ਮੈਂਬਰ ਅਤੇ ਸੰਗਤਾਂ ਹਾਜ਼ਰ ਸਨ।
No comments:
Post a Comment