ਸਮਰਾਲਾ 27 ਜੂਨ (ਖ਼ਬਰਸਾਰ ਪੰਜਾਬ)- ਐਸ.ਐਸ.ਪੀ ਖੰਨਾ ਗੁਰਸ਼ਰਨਦੀਪ ਸਿੰਘ ਗਰੇਵਾਲ ਦੀਆਂ ਹਦਾਇਤਾਂ ਦੀ ਪਾਲਣਾ ਕਰਦਿਆਂ, ਪੁਲਿਸ ਚੌਕੀ ਬਰਧਲਾਂ ਦੇ ਇੰਚਾਰਜ ਸਬ ਇੰਸਪੈਕਟਰ ਜਗਜੀਤ ਸਿੰਘ ਨੇ ਨਸ਼ਾ ਤਸਕਰ ਨੂੰ ਕਾਬੂ ਕਰਨ ਵਿਚ ਸਫਲਤਾ ਹਾਸਲ ਕੀਤੀ ਹੈ। ਇਸ ਸਬੰਧ ਵਿਚ ਜਾਣਕਾਰੀ ਦਿੰਦੇ ਹੋਏ ਥਾਣਾ ਸਮਰਾਲਾ ਦੇ ਐਸ.ਐਚ.ਓ ਇੰਸਪੈਕਟਰ ਕੁਲਵੰਤ ਸਿੰਘ ਨੇ ਦੱਸਿਆ ਕਿ ਪੁਲਿਸ ਚੌਕੀ ਬਰਧਲਾਂ ਦੇ ਇੰਚਾਰਜ ਸਬ ਇੰਸਪੈਕਟਰ ਜਗਜੀਤ ਸਿੰਘ ਆਪਣੀ ਪੁਲਿਸ ਪਾਰਟੀ ਦੇ ਨਾਲ ਮਾਨੂੰਪੁਰ ਵਿਖੇ ਸ਼ੱਕੀ ਵਿਅਕਤੀਆਂ ਅਤੇ ਵਾਹਨਾਂ ਦੀ ਜਾਂਚ ਲਈ ਮੌਜੂਦ ਸਨ, ਤਾਂ ਇੱਕ ਖਾਸ ਮੁਖਬਰ ਨੇ ਦੱਸਿਆ ਕਿ ਲੋਕੇਸ਼ ਕੁਮਾਰ ਨਿਵਾਸੀ ਪਡੋਲ ਪੈਦਲ ਹੀ ਪਿੰਡ ਜਲਣਪੁਰ ਨੂੰ ਪੱਕੀ ਸੜਕ ਹੁੰਦੇ ਹੋਏ ਨਸ਼ੀਲਾ ਪਾਊਡਰ ਅਤੇ ਸ਼ਰਾਬ ਵੇਚਣ ਲਈ ਆ ਰਿਹਾ ਹੈ , ਜੇਕਰ ਜਲਣਪੁਰ ਦੇ ਕਿਸੇ ਖਾਸ ਜਗ੍ਹਾ 'ਤੇ ਨਾਕਾਬੰਦੀ ਕੀਤੀ ਜਾਵੇ ਤਾਂ ਮੁਲਜ਼ਮ ਕਾਬੂ' ਚ ਆ ਸਕਦਾ ਹੈ, ਜਿਸ ਤੇ ਕਾਰਵਾਈ ਕਰਦੇ ਹੋਏ ਪੁਲਿਸ ਨੇ ਕਥਿਤ ਦੋਸ਼ੀ ਕਾਬੂ ਕਰਕੇ ਉਸ ਤੋਂ 28 ਗ੍ਰਾਮ ਨਸ਼ੀਲਾ ਪਾਊਡਰ ਅਤੇ 24 ਬੋਤਲਾਂ ਦੇਸੀ ਸ਼ਰਾਬ ਬਰਾਮਦ ਕੀਤੀ ਗਈ ਹੈ। ਪੁਲਿਸ ਨੇ ਉਸ ਵਿਅਕਤੀ ਖਿਲਾਫ ਐਨਡੀਪੀਐਸ ਐਕਟ ਤਹਿਤ ਕੇਸ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
No comments:
Post a Comment