ਅੱਜ ਲੋਕ ਇਨਸਾਫ ਪਾਰਟੀ ਵੱਲੋਂ ਫਗਵਾੜਾ ਵਿਖੇ ਪਾਰਟੀ ਦੇ ਐਸ ਸੀ ਵਿੰਗ ਦੇ ਸੂਬਾ ਪ੍ਰਧਾਨ ਅਤੇ ਦੋਆਬਾ ਜ਼ੋਨ ਇੰਚਾਰਜ ਜਰਨੈਲ ਨੰਗਲ ਦੀ ਅਗਵਾਈ ਵਿਚ ਇਕ ਭਾਰੀ ਇਕੱਠ ਕੀਤਾ ਗਿਆ , ਜਿਸ ਵਿੱਚ ਮੁੱਖ ਮਹਿਮਾਨ ਵਜੋਂ ਪਾਰਟੀ ਦੇ ਕੌਮੀ ਪ੍ਰਧਾਨ ਸਿਮਰਜੀਤ ਸਿੰਘ ਬੈਂਸ ਐਮ ਐਲ ਏ ਲੁਧਿਆਣਾ ਸ਼ਾਮਲ ਹੋਏ ! ਇਸ ਮੌਕੇ ਸਿਮਰਜੀਤ ਸਿੰਘ ਬੈਂਸ ਨੇ ਲੋਕਾਂ ਦੇ ਭਾਰੀ ਇਕੱਠ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਅੱਜ ਤੋਂ ਇਕ ਸਾਲ ਪਹਿਲਾਂ ਜਦੋਂ ਕੇਂਦਰ ਦੀ ਸਰਕਾਰ ਵੱਲੋਂ ਇਹ ਖੇਤੀ ਸੁਧਾਰ ਆਰਡੀਨੈਂਸ ਲਿਆਂਦੇ ਗਏ ਸੀ , ਉਦੋਂ ਅਸੀਂ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਤੋਂ ਚੰਡੀਗੜ੍ਹ ਤੱਕ ਤਿੱਨ ਸੌ ਕਿਲੋਮੀਟਰ ਸਾਈਕਲ ਚਲਾ ਕੇ ਲੋਕਾਂ ਨੂੰ ਜਾਣਕਾਰੀ ਦਿੱਤੀ ਸੀ ਕਿ ਇਹ ਖੇਤੀ ਸੁਧਾਰ ਆਰਡੀਨੈਂਸ ਪੰਜਾਬ ਦੇ ਲੋਕਾਂ ਦੇ ਡੈੱਥ ਵਾਰੰਟ ਹਨ,ਪਰ ਉਸ ਵਕਤ ਵਿਰੋਧੀ ਪਾਰਟੀਆਂ ਨੇ ਸਾਡਾ ਮਜ਼ਾਕ ਉਡਾਇਆ ਸੀ ਅਤੇ ਸਾਨੂੰ ਕਹਿੰਦੇ ਸੀ ਕਿ ਐਵੇਂ ਸਾਈਕਲ ਦੀਆਂ ਕਾਠੀਆਂ ਤੋੜਦੇ ਫਿਰਦੇ ਐ , ਪਰ ਅੱਜ ਪੂਰੀ ਦੁਨੀਆ ਭਰ ਦੇ ਲੋਕਾਂ ਦੀਆਂ ਨਜ਼ਰਾਂ ਇਸ ਕਿਸਾਨ ਅੰਦੋਲਨ ਤੇ ਟਿਕੀਆਂ ਹੋਈਆਂ ਹਨ ਅਤੇ ਅੱਜ ਕੇਂਦਰ ਦੀ ਸਰਕਾਰ ਵੱਲੋਂ ਜਨਵਰੀ ਮਹੀਨੇ ਤੋਂ ਬਾਅਦ ਕਿਸਾਨ ਜਥੇਬੰਦੀਆਂ ਨਾਲ ਗੱਲਬਾਤ ਵੀ ਬੰਦ ਕਰ ਦਿੱਤੀ ਗਈ ਹੈ ਅਤੇ ਪਿਛਲੇ ਪੰਜ ਮਹੀਨਿਆਂ ਤੋਂ ਸਾਡੇ ਬਜ਼ੁਰਗ ਕਿਸਾਨ ਜਥੇਬੰਦੀਆਂ ਸਾਰੇ ਬਾਡਰਾਂ ਦੇ ਉੱਤੇ ਬੈਠੇ ਹੋਏ ਹਨ ਅਤੇ ਕੇਂਦਰ ਸਰਕਾਰ ਘੁਰਾੜੇ ਮਾਰ ਕੇ ਸੁੱਤੀ ਪਈ ਹੈ! ਉਨ੍ਹਾਂ ਕਿਹਾ ਕਿ ਅੱਜ ਅਸੀਂ ਕੇਂਦਰ ਦੇ ਵਿੱਚ ਪੰਜਾਬ ਦੀ ਨੁਮਾਇੰਦਗੀ ਕਰ ਰਹੇ ਹਲਕਾ ਹੁਸ਼ਿਆਰਪੁਰ ਤੋਂ ਮੈਂਬਰ ਆਫ ਪਾਰਲੀਮੈਂਟ ਕੇਂਦਰ ਚ ਰਾਜ ਮੰਤਰੀ ਸੋਮ ਪ੍ਰਕਾਸ਼ ਨੂੰ ਇੱਕ ਮੰਗ ਪੱਤਰ ਦੇਵਾਂਗੇ ਅਤੇ ਇਹ ਪੁਰਜ਼ੋਰ ਮੰਗ ਕਰਾਂਗੇ ਕਿ ਕੇਂਦਰ ਦੀ ਸਰਕਾਰ ਕਿਸਾਨ ਜਥੇਬੰਦੀਆਂ ਨਾਲ ਤੁਰੰਤ ਮੁੜ ਗੱਲਬਾਤ ਸ਼ੁਰੂ ਕਰਕੇ ਇਨ੍ਹਾਂ ਕਾਲੇ ਕਾਨੂੰਨਾਂ ਨੂੰ ਰੱਦ ਕਰੇ !ਇਸ ਮੌਕੇ ਪਾਰਟੀ ਦੇ ਆਗੂ ਜਰਨੈਲ ਨੰਗਲ ਨੇ ਲੋਕਾਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਜਿਸ ਨੇ ਇਸ ਅੰਦੋਲਨ ਦੀ ਸ਼ੁਰੂਆਤ ਕੀਤੀ ਸੀ ,ਉਹ ਲੋਕ ਇਨਸਾਫ ਪਾਰਟੀ ਦੇ ਕੌਮੀ ਪ੍ਰਧਾਨ ਸਿਮਰਜੀਤ ਸਿੰਘ ਬੈਂਸ ਹਨ ,ਜਿਨ੍ਹਾਂ ਨੇ ਪਿਛਲੇ ਸਾਲ 22 ਜੂਨ ਤੋਂ 26 ਜੂਨ ਤੱਕ ਪੰਜ ਦਿਨ ਸਾਈਕਲ ਮਾਰਚ ਕੀਤਾ !ਉਸ ਤੋਂ ਬਾਅਦ ਜਦੋਂ 26 ਨਵੰਬਰ ਨੂੰ ਕਿਸਾਨ ਦਿੱਲੀ ਨੂੰ ਰਵਾਨਾ ਹੋਏ ਤਾਂ ਸਿਮਰਜੀਤ ਬੈਂਸ ਵੀ ਉਸ ਵਕਤ ਕਿਸਾਨਾਂ ਦੇ ਨਾਲ ਘੱਗਰ ਦਰਿਆ ਵਿਚੋਂ ਹੁੰਦੇ ਹੋਏ ਪੈਦਲ ਹਰਿਆਣੇ ਦੇ ਵਿੱਚ ਦੀ ਕਿਸਾਨਾਂ ਦੇ ਨਾਲ ਦਿੱਲੀ ਵੱਲ ਵਧੇ ਅਤੇ ਜਦੋਂ 26 ਜਨਵਰੀ ਨੂੰ ਕਿਸਾਨ ਅੰਦੋਲਨ ਥੋੜ੍ਹਾ ਡਗਮਗਾਇਆ ਅਤੇ ਸਰਕਾਰ ਦੀ ਸਾਜ਼ਿਸ਼ ਦਾ ਸ਼ਿਕਾਰ ਹੋਣ ਲੱਗਾ ਤਾਂ ਉਸ ਵਕਤ ਵੀ ਸਰਦਾਰ ਸਿਮਰਜੀਤ ਸਿੰਘ ਬੈਂਸ ਨੇ ਫਤਹਿਗੜ੍ਹ ਸਾਹਿਬ ਤੋਂ ਦਰਬਾਰ ਸਾਹਿਬ ਤੱਕ ਫਿਰ ਦੁਬਾਰਾ ਸਾਈਕਲ ਮਾਰਚ ਕਰਕੇ ਇਸ ਅੰਦੋਲਨ ਨੂੰ ਮੁੜ ਤਕੜਾ ਕੀਤਾ ! ਉਨ੍ਹਾਂ ਕਿਹਾ ਕਿ ਕੇਂਦਰ ਦੀ ਸਰਕਾਰ ਜਦੋਂ ਤੱਕ ਇਹ ਕਾਲੇ ਕਾਨੂੰਨ ਵਾਪਸ ਨਹੀਂ ਲੈਂਦੀ ਉਦੋਂ ਤੱਕ ਅੰਦੋਲਨ ਜਾਰੀ ਰਹੇਗਾ ਅਤੇ ਅਸੀਂ ਕਿਸਾਨ ਜਥੇਬੰਦੀਆਂ ਦੇ ਹਰ ਫ਼ੈਸਲੇ ਵਿੱਚ ਹਰ ਅੰਦੋਲਨ ਵਿੱਚ ਉਨਾਂ ਦਾ ਸਾਥ ਦੇਵਾਂਗੇ! ਇਸ ਮੌਕੇ ਹੋਰਨਾਂ ਤੋਂ ਇਲਾਵਾ ਜਗਜੋਤ ਸਿੰਘ ਖਾਲਸਾ, ਗਗਨਦੀਪ ਸਿੰਘ ,ਸੰਨੀ ਕੈਂਥ, ਅਮਰੀਕ ਸਿੰਘ ਵਰਪਾਲ , ਜਸਵਿੰਦਰ ਸਿੰਘ ਖਾਲਸਾ, ਅਵਤਾਰ ਸਿੰਘ ਡਾਂਡੀਆ, ਜਸਬੀਰ ਸਿੰਘ ਬੱਗਾ, ਹਰਪ੍ਰਭ ,ਮਹਿਲ ਸਿੰਘ ਟੂਰ ,ਸਰੂਪ ਸਿੰਘ ਕਡਿਆਣਾ ,ਬਲਵੀਰ ਠਾਕੁਰ, ਡਾ ਸੁਖਦੇਵ ਚੌਕੜੀਆ ,ਬਲਰਾਜ ਬਾਊ ,ਰਾਜ ਕੁਮਾਰ ,ਸਮਰ ਗੁਪਤਾ , ਪਵਨ ਕੁਮਾਰ ,ਲਲਿਤ ਮਦਾਨ, ਕੁਲਵਿੰਦਰ ਚੱਕ ਹਕੀਮ ,ਸ਼ਸ਼ੀ ਬੰਗੜ, ਵਿਜੈ ਪੰਡੋਰੀ ,ਪੰਡਿਤ ਅਨਿਲ ਸ਼ਰਮਾ ,ਸਚਿਨ ਸ਼ਰਮਾ ਅਤੇ ਹਜ਼ਾਰਾਂ ਦੀ ਗਿਣਤੀ ਵਿਚ ਲੋਕ ਇਨਸਾਫ ਪਾਰਟੀ ਦੇ ਵਰਕਰ ਅਤੇ ਆਗੂ ਸ਼ਾਮਲ ਸਨ!
No comments:
Post a Comment