Tuesday, 29 June 2021

ਪੁਸਤਕ "ਦੁਆਵਾਂ ਦਾ ਦਰਿਆ" ਲੋਕ ਅਰਪਣ

ਇਹ ਕਿਤਾਬ ਪੁਨਰਜੋਤ ਸੰਸਥਾ ਦੀਆਂ ਗਤੀਵਿਧੀਆਂ ਦੀ ਇੱਕ ਸਾਹਿਤਕ ਰਿਪੋਰਟ ਹੈ- ਗੰਡਮ
ਫਗਵਾੜਾ, 28 ਜੂਨ (ਹਰੀਸ਼ ਭੰਡਾਰੀ)- ਅੱਜ ਪੰਜਾਬੀ ਵਿਰਸਾ ਟਰੱਸਟ (ਰਜਿ:) ਫਗਵਾੜਾ ਦੀ ਅਗਵਾਈ ਵਿੱਚ ਪ੍ਰਸਿੱਧ ਸਮਾਜ ਸੇਵੀ ਅਸ਼ੋਕ  ਮਹਿਰਾ, ਕੌਮਾਂਤਰੀ ਕੁਆਰਡੀਨੇਟਰ ਪੁਨਰਜੋਤ ਸੰਸਥਾ, ਦੀ ਪਲੇਠੀ ਪੁਸਤਕ "ਦੁਆਵਾਂ ਦਾ ਦਰਿਆਂ" ਲੋਕ ਅਰਪਣ ਕੀਤੀ ਗਈ। ਇਸ ਸਮਾਗਮ ਦੀ ਪ੍ਰਧਾਨਗੀ ਹਲਕਾ ਵਿਧਾਇਕ ਬਲਵਿੰਦਰ ਸਿੰਘ ਧਾਲੀਵਾਲ, ਪ੍ਰਸਿੱਧ ਲੇਖਕ ਅਤੇ ਪੰਜਾਬ ਪ੍ਰੈਸ ਕਲੱਬ ਦੇ ਪ੍ਰਧਾਨ ਡਾ: ਲਖਵਿੰਦਰ ਜੌਹਲ, ਟਰੱਸਟ ਦੇ ਪ੍ਰਧਾਨ ਪ੍ਰੋ: ਜਸਵੰਤ ਸਿੰਘ ਗੰਡਮ ਅਤੇ ਖ਼ੁਦ ਲੇਖਕ ਨੇ ਕੀਤੀ।
ਇਸ ਮੌਕੇ ਸਰੋਤਿਆਂ ਨੂੰ ਸੰਬੋਧਨ ਕਰਦਿਆਂ ਹਲਕਾ ਵਿਧਾਇਕ ਬਲਵਿੰਦਰ ਸਿੰਘ ਧਾਲੀਵਾਲ ਨੇ ਕਿਹਾ ਕਿ ਅਸੀਂ ਅੱਜ ਕੱਲ ਬਹੁਤ ਮੁਸ਼ਕਲ ਸਮੇਂ ਵਿਚੋਂ ਗੁਜ਼ਰ ਰਹੇ ਹਨ। ਕਰੋਨਾ ਮਹਾਂਮਾਰੀ ਕਾਰਨ ਸਾਰਿਆਂ ਦੇ ਚਿਹਰੇ ਤੇ ਬੇ-ਰੌਣਕੀ ਹੈ। ਉਹਨਾ ਨੇ ਕਿਹਾ ਕਿ ਬਹੁਤ ਮੁਸ਼ਕਲ ਸਮਾਂ ਹੈ। ਪਰਿਵਾਰਕ ਝਗੜਿਆਂ ਦੇ ਕੇਸ ਸਭ ਤੋਂ ਵੱਧ ਹੋ ਰਹੇ ਹਨ। ਜਾਇਦਾਦ ਦੇ ਝਗੜੇ ਵੀ ਬਹੁਤ ਹਨ। ਲੋਕ ਬੰਨਾ-ਬੱਟਿਆ ਤੋਂ ਲੜਦੇ ਹਨ ਪਰ ਇਹਨਾ ਮੁਸ਼ਕਲ ਸਮਿਆਂ ਵਿੱਚ ਮੁਹੱਬਤ ਤੇ ਆਪਸੀ ਪਿਆਰ ਦੀ ਲੋੜ ਹੈ। ਉਹਨਾ ਨੇ ਅਸ਼ੋਕ ਮਹਿਰਾ ਨੂੰ ਪੁਸਤਕ ਲਿਖਣ ਤੇ ਵਧਾਈ ਦਿੱਤੀ। ਇਸ ਮੌਕੇ ਤੇ ਡਾ: ਲਖਵਿੰਦਰ ਜੌਹਲ ਨੇ ਕਿਹਾ ਕਿ ਮਹਿਰਾ ਜੀ ਦੀ ਪੁਸਤਕ ਬਹੁਤ ਵਿਲੱਖਣ ਹੈ ਅਤੇ ਉਹ ਆਪ ਵੀ ਇੱਕ ਵਿਲੱਖਣ ਵਿਅਕਤੀ ਹੈ। ਉਹਨਾ ਨੇ ਕਿਹਾ ਕਿ ਉਹਨਾ ਸਮਿਆਂ ਦੌਰਾਨ ਜਦ ਨੈਤਿਕ ਕਦਰਾਂ ਕੀਮਤਾਂ 'ਚ ਨਿਘਾਰ ਆ ਚੁੱਕਾ ਹੈ, ਰਾਜਨੀਤੀ ਉਲਟ ਪੁਲਟ ਹੋ ਗਈ ਹੈ, ਸਮਾਜਿਕ ਤੇ ਸਭਿਆਚਾਰਕ ਤਾਣਾ-ਬਾਣਾ ਖਿੱਲਰ ਗਿਆ ਹੈ, ਉਸ ਸਮੇਂ ਅਜਿਹੀ ਪ੍ਰੇਰਨਾਦਾਇਕ ਤੇ ਮੁੱਲਵਾਨ ਕਿਤਾਬ ਦਾ ਛਾਪਣਾ ਕਿਸੇ ਵੀ ਸਾਹਿੱਤਕ ਕਿਤਾਬ ਨਾਲੋਂ ਵਧੇਰੇ ਪ੍ਰੇਰਨਾ ਦਾ ਸਰੋਤ ਹੋਵੇਗਾ। ਉਹਨਾ ਨੇ ਅਸ਼ੋਕ ਮਹਿਰਾ ਵਲੋਂ ਨਿਸ਼ਕਾਮ ਸੇਵਾ ਦੇ ਕੀਤੇ ਜਾ ਰਹੇ ਕੰਮਾਂ ਨੂੰ ਬਹੁਤ ਮਹੱਤਵਪੂਰਨ ਤੇ ਮੁਲੱਵਾਨ ਕਿਹਾ।ਇਸ ਮੌਕੇ ਪ੍ਰੋ: ਜਸਵੰਤ ਸਿੰਘ ਗੰਡਮ ਨੇ ਆਪਣੇ ਸੰਬੋਧਨ 'ਚ ਕਿਹਾ ਕਿ ਇਹ ਤ੍ਰੈਭਾਸ਼ੀ ਕਿਤਾਬ ਇੱਕ ਕਿਸਮ ਦੀ ਥ੍ਰੀ ਇੰਨ ਵੰਨ ਹੈ ਭਾਵ  ਇੱਕ ਕਿਤਾਬ ਵਿੱਚ ਤਿੰਨ ਕਿਤਾਬਾਂ ਹਨ। ਇਸ ਦੇ ਸਿਰਲੇਖ ਵੀ ਤਿੰਨ ਹਨ। ਇਥੋਂ ਤੱਕ ਕਿ ਲਿਖਾਰੀ ਦੇ ਨਾਮ ਵੀ ਤਿੰਨ ਹਨ। ਉਹਨਾ ਕਿਹਾ ਕਿ ਇਹ ਕਿਤਾਬ ਪੁਨਰਜੋਤ ਸੰਸਥਾ ਦੀਆਂ ਗਤੀਵਿਧੀਆਂ ਦੀ ਇੱਕ ਸਾਹਿੱਤਕ ਰਿਪੋਰਟ ਹੈ, ਇਸ ਵਿੱਚ ਵਿਵਹਾਰਿਕ ਸਾਹਿੱਤ ਵੀ ਹੈ, ਨਿਰੋਲ ਸਾਹਿੱਤ ਵੀ ਹੈ। ਇਸ ਵਿੱਚ ਜਿਥੇ ਅੱਖਾਂ ਦਾਨ ਕਰਨ ਦੀਆਂ ਪ੍ਰੇਰਨਾਮਈ ਘਟਨਾਵਾਂ ਦੀ ਚਰਚਾ ਹੈ, ਹੈ, ਉਥੇ ਹੀ ਪੁਨਰਜੋਤ ਦੀ ਟੀਮ ਨੂੰ ਪੇਸ਼ ਆਉਣ ਵਾਲੀਆਂ ਦੁਸ਼ਵਾਰੀਆਂ ਦਾ ਵੀ ਜ਼ਿਕਰ ਹੈ। ਉਹਨਾ ਕਿਹਾ ਕਿ ਪੁਨਰਜੋਤ  ਦੇ ਮੁੱਖੀ ਡਾ: ਰਮੇਸ਼ ਤੇ ਉਹਨਾ ਦੀ ਟੀਮ ਰੱਬ-ਰੂਪੀ ਕਾਰਜ ਕਰਦੇ ਹਨ।
ਇਸ ਮੌਕੇ ਹੋਰਨਾਂ ਤੋਂ ਬਿਨ੍ਹਾਂ ਗੁਰਮੀਤ ਸਿੰਘ ਪਲਾਹੀ, ਟੀ.ਡੀ. ਚਾਵਲਾ, ਮਲਕੀਅਤ ਸਿੰਘ ਰਗਬੋਤਰਾ, ਬਲਦੇਵ ਰਾਜ ਕੋਮਲ, ਅਨੁਰਾਗ ਮਨਖੰਡ, ਰਵਿੰਦਰ ਚੋਟ ਅਤੇ ਡਾ: ਰਾਜਨ ਨੇ ਆਪਣੇ ਵਿਚਾਰ ਪੇਸ਼ ਕੀਤੇ। ਇਸ ਸਮੇਂ ਹੋਰਨਾਂ ਤੋਂ ਬਿਨ੍ਹਾਂ ਸੁਖਵਿੰਦਰ ਸਿੰਘ ਸੱਲ ਪਲਾਹੀ,  ਸੁਖਵਿੰਦਰ ਸਿੰਘ ਪ੍ਰਧਾਨ ਸਰਬ ਨੌਜਵਾਨ ਸਭਾ, ਅਸ਼ੋਕ ਸ਼ਰਮਾ, ਏਕ ਕੋਸ਼ਿਸ਼ ਸੰਸਥਾ ਪ੍ਰਧਾਨ ਸਾਊਦੀ ਸਿੰਘ ਆਦਿ ਹਾਜ਼ਰ ਸਨ!

No comments:

Post a Comment